
ਸੰਗਰੂਰ , 11 ਮਈ-ਬਸਪਾ ਵੱਲੋਂ ਪਰਚਾ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਥਾਣਾ ਸਦਰ ਬਾਲੀਆਂ ਸਾਹਮਣੇ ਰੋਸ ਧਰਨਾ ਲਾ ਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਜ਼ਿਲ੍ਹਾ ਇੰਚਾਰਜ ਬਸਪਾ ਸੰਗਰੂਰ ਸੂਬੇਦਾਰ ਰਣਧੀਰ ਸਿੰਘ ਨਾਗਰਾ ਤੇ ਰਮਲ ਸਿੰਘ ਮੱਟੂ ਜਨਰਲ ਸਕੱਤਰ ਸੰਗਰੂਰ ਨੇ ਕਿਹਾ ਕਿ ਪਿੰਡ ਬਾਲੀਆਂ ਵਿਖੇ ਲਗਭਗ 15 ਸਾਲ ਤੋਂ ਇਕ ਆਰਓ ਸਿਸਟਮ ਲਾਇਆ ਗਿਆ ਸੀ ਜਿਸ ਉੱਪਰ ਚਮਕੌਰ ਸਿੰਘ ਨੂੰ ਆਪ੍ਰੇਟਰ ਤੌਰ ’ਤੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕਰ ਕੇ ਰੱਖਿਆ ਹੋਇਆ ਸੀ, ਪਰ ਜਿਉਂ ਹੀ ਬਾਲੀਆਂ ਪਿੰਡ ਦੀ ਪੰਚਾਇਤ ਦੀ ਬਦਲੀ ਹੋਈ ਤਾਂ ਉਨ੍ਹਾਂ ਨੇ ਇਸ ਆਪ੍ਰੇਟਰ ਨੂੰ ਜਾਤੀ ਆਧਾਰ ’ਤੇ ਹਟਾ ਕੇ ਆਪਣਾ ਹੋਰ ਆਪ੍ਰੇਟਰ ਰਖਵਾਉਣਾ ਚਾਹਿਆ ਅਤੇ ਇਸਦਾ ਵਿਰੋਧ ਕਰਨ ’ਤੇ ਮੌਜੂਦਾ ਸਰਪੰਚ ਨੇ ਚਮਕੌਰ ਸਿੰਘ, ਅਜਮੇਰ ਸਿੰਘ, ਬੂਟਾ ਸਿੰਘ ਤੇ ਬਿੰਦਰ ਸਿੰਘ ਵਿਰੁੱਧ ਪਰਚਾ ਥਾਣਾ ਬਾਲੀਆਂ ਵਿਖੇ ਦਰਜ ਕਰਵਾ ਦਿੱਤਾ। ਜੋ ਕਿ ਸਰਾਸਰ ਧੱਕਾ ਹੈ। ਇਸਨੂੰ ਸਹਿਣ ਨਹੀਂ ਕੀਤਾ ਜਾਵੇਗਾ। ਚਮਕੌਰ ਸਿੰਘ ਵੀਰ ਨੇ ਕਿਹਾ ਕਿ ਐੱਸਐੱਚਓ ਸਦਰ ਦਲਿਤ ਵਿਰੋਧੀ ਹੈ। ਐੱਫਆਈਆਰ ਗਲਤ ਦਰਜ ਕਰ ਕੇ ਦਲਿਤਾਂ ’ਤੇ ਅੱਤਿਆਚਾਰ ਕੀਤਾ ਹੈ। ਇਥੋਂ ਤੱਕ ਕਿ ਸਤਵਿੰਦਰ ਸਿੰਘ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੀਐੱਚਡੀ ਕਰ ਰਿਹਾ ਹੈ ਉਸ ਉੱਪਰ ਵੀ ਉਸ ਦਾ ਨਾਮ ਵੀ ਪਰਚੇ ਵਿੱਚ ਪਾ ਕੇ ਉਸ ਦਾ ਭਵਿੱਖ ਖ਼ਤਮ ਕਰ ਦਿੱਤਾ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਐੱਸਐੱਚਓ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ। ਝੂਠਾ ਪਰਚਾ ਰੱਦ ਕੀਤਾ ਜਾਵੇ । ਇਸ ਮੌਕੇ ਮਿੱਠਾ ਸਿੰਘ, ਮੁਖਤਿਆਰ ਸਿੰਘ ਮੈਂਬਰ, ਬਲਵੀਰ ਸਿੰਘ ਮੁਖਤਿਆਰ ਸਿੰਘ, ਨਛੱਤਰ ਸਿੰਘ, ਸਤਵਿੰਦਰ ਸਿੰਘ, ਚਮਕੌਰ ਸਿੰਘ, ਬਲਵਿੰਦਰ ਸਿੰਘ, ਅਮਨਦੀਪ ਕੌਰ, ਰਾਜਵੀਰ ਕੌਰ, ਸਰਜੀਤ ਕੌਰ, ਬਲਜੀਤ ਕੌਰ, ਬਲਜੀਤ ਕੌਰ, ਜਸਵੀਰ ਕੌਰ, ਮਹਿੰਦਰ ਕੌਰ, ਸੁਖਵਿੰਦਰ ਕੌਰ, ਸੁਖਵਿੰਦਰ ਕੌਰ, ਅਮਰਜੀਤ ਕੌਰ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਅਜਮੇਰ ਸਿੰਘ, ਬਲਵੀਰ ਸਿੰਘ, ਨੇਕ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ, ਕ੍ਰਿਸ਼ਨ ਸਿੰਘ, ਚਮਕੌਰ ਸਿੰਘ, ਜਸਵਿੰਦਰ ਸਿੰਘ, ਬਲਕਾਰ ਸਿੰਘ, ਗੱਬਰ ਸਿੰਘ, ਚਮਕੌਰ ਸਿੰਘ, ਜੀਵਨ ਸਿੰਘ, ਭੋਲਾ ਸਿੰਘ, ਅਮਨਦੀਪ ਸਿੰਘ ਹਾਜ਼ਰ ਸਨ।



