Punjab

ਬਾਸਮਤੀ ਚੌਲਾਂ ਦੇ ਭਾਅ ਨੇ ਫੜੀ ਤੇਜ਼ੀ, 10 ਫੀਸਦੀ ਤੋਂ ਵੱਧ ਵਧੇ ਭਾਅ

ਬਾਸਮਤੀ ਚੌਲਾਂ ਦੇ ਭਾਅ ਵਧਣ ਨਾਲ ਵਪਾਰੀਆਂ ਨੂੂੰ ਮਿਲੀ ਰਾਹਤ

ਪਟਿਆਲਾ, 9 ਮਈ ਪਿਛਲੇ ਛੇ ਮਹੀਨਿਆਂ ਤੋਂ ਬਾਸਮਤੀ ਚੌਲਾਂ ’ਚ ਮੰਦੀ ਦਾ ਦੌਰ ਚੱਲ ਰਿਹਾ ਸੀ, ਜਿਸ ਨਾਲ ਬਾਸਮਤੀ ਚੌਲਾਂ ਦਾ ਕੰਮ ਕਰਨ ਵਾਲੇ ਵਪਾਰੀਆਂ ਤੇ ਕਿਸਾਨਾਂ ’ਚ ਮਾਯੂਸੀ ਪਾਈ ਜਾ ਰਹੀ ਸੀ, ਪਰ ਪਿਛਲੇ ਇੱਕ ਮਹੀਨੇ ਤੋਂ ਕੌਮਾਂਤਰੀ ਮੰਡੀ ਭਾਰਤੀ ਬਾਸਮਤੀ ਚੌਲਾਂ ਦੀ ਮੰਗ ਵਧਣ ਕਾਰਨ ਬਾਸਮਤੀ ਚੋਲਾ ਦੇ ਭਾਅ 10 ਫੀਸਦੀ ਤੋਂ ਉੱਪਰ ਵੱਧ ਚੁੱਕੇ ਹਨ। ਬਾਸਮਤੀ ਝੋਨੇ ਦੀ ਖਰੀਦ 100 ਫੀਸਦੀ ਵਪਾਰੀਆਂ ਵੱਲੋਂ ਖਰੀਦ ਕੀਤੀ ਜਾਂਦੀ ਹੈ, ਸੋ ਬਾਸਮਤੀ ਚੌਲਾਂ ਦੇ ਭਾਅ ਦਾ ਅਸਰ ਵਪਾਰੀਆਂ ਤੋਂ ਇਲਾਵਾ ਕਾਸਤਕਾਰ ਕਿਸਾਨਾਂ ’ਤੇ ਵੀ ਪੈਂਦਾ ਹੈ। ਪਾਕਿਸਤਾਨ ’ਚ ਬਾਸਮਤੀ ਚੌਲਾਂ ਦਾ ਸਟਾਕ ਲਗਭਗ ਖਤਮ ਹੋ ਗਿਆ ਹੈ ਅਤੇ ਪੱਛਮੀ ਮੁਲਕਾਂ ਦੀ ਭਾਰਤੀ ਬਾਸਮਤੀ ਦੀ ਮੰਗ ਵਧਣ ਕਾਰਨ ਬਾਸਮਤੀ ਚੌਲਾਂ ਦੇ ਨਵੇਂ ਸੌਦੇ ਵੱਧ ਭਾਅ ਨਾਲ ਹੋਣੇ ਸ਼ੁਰੂ ਹੋ ਚੁੱਕੇ ਹਨ। ਭਾਰਤ ਤੇ ਪਾਕਿਸਤਾਨ ’ਚ ਤਨਾਅ ਦੇ ਚੱਲਦੇ ਪਾਕਿਸਤਾਨ ਦੀ ਸਿਫਮਿੰਟ ਪ੍ਰਭਾਵਿਤ ਹੋਣ ਦੇ ਖਦਸੇ ਕਾਰਨ ਵੀ ਪੱਛਮੀ ਮੁਲਕਾਂ ਨੇ ਆਪਣਾ ਲੋਂੜੀਦਾ ਸਟਾਕ ਨੂੰ ਮਜਬੂਤ ਕਰਨ ਲਈ ਭਾਰਤੀ ਬਾਸਮਤੀ ਦੀ ਮੰਗ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਅਤੇ ਉੱਤਰਾਂਚਲ ’ਚ ਵੀ ਇਸ ਸਾਲ ਐਤਕੀ ਸੱਠੀ ਬਾਸਮਤੀ ਝੋਨੇ ਦੀ ਬਿਜਾਈ 40 ਫੀਸਦੀ ਘੱਟ ਹੋਣ ਕਾਰਨ ਵੀ ਬਾਸਮਤੀ ਚੌਲਾਂ ਦੀ ਘਰੇਲੂ ਤੇ ਕੌਮਾਂਤਰੀ ਮੰਡੀ ਮੰਗ ’ਤੇ ਅਸਰ ਪਿਆ ਹੈ। ਬਾਸਮਤੀ 1718 ਅਤੇ 1401 ਦੇ ਚੌਲਾਂ ’ਚ ਵੱਧ ਤੇਜ਼ੀ ਦਾ ਰੁਝਾਨ ਚੱਲ ਰਿਹਾ ਹੈ। ਬਾਸਮਤੀ 1718 ਦਾ ਚਾਵਲ ’ਚ ਪਿਛਲੇ ਇਕ ਮਹੀਨੇ ਦੌਰਾਨ ਤਕਰੀਬਨ 900 ਪ੍ਰਤੀ ਕੁਇੰਟਲ ਦੀ ਤੇਜ਼ੀ ਆ ਚੁੱਕੀ ਹੈ। ਇਸ ਤੋਂ ਇਲਾਵਾ ਬਾਸਮਤੀ 1509 ਦਾ ਚੌਲ ਵੀ 600 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਚੁੱਕੇ ਹਨ, ਜਿਸ ਨਾਲ ਬਾਸਮਤੀ ਚੌਲਾਂ ਦਾ ਕੰਮ ਕਰਨ ਵਾਲੇ ਵਪਾਰੀਆਂ ਨੂੰ ਕੁਝ ਰਾਹਤ ਜਰੂਰ ਮਿਲੇਗੀ। ਬਾਸਮਤੀ ਚੌਲਾਂ ਦੇ ਸੈਲਾ ਪਲਾਂਟ ਮਾਲਕ ਜ਼ਿਆਦਾਤਰ ਸਟਾਕ ਘੱਟ ਭਾਅ ’ਚ ਕੱਢ ਚੁੱਕੇ ਹਨ, ਫਿਰ ਵੀ ਹੁਣ ਬਾਸਮਤੀ ਚੌਲਾਂ ਦੇ ਭਾਅ ਵਧਣ ਨਾਲ ਵਪਾਰੀਆਂ ਨੂੰ ਕੁਝ ਨਾ ਕੁਝ ਰਾਹਤ ਤਾਂ ਜ਼ਰੂਰ ਮਿਲੇਗੀ ਅਤੇ ਅਗਲੇ ਸੀਜਨ ’ਚ ਇਸ ਦਾ ਅਸਰ ਬਾਸਮਤੀ ਝੋਨੇ ਦੇ ਕਾਸਤਕਾਰ ਕਿਸਾਨਾਂ ’ਤੇ ਹਾਂ ਪੱਖੀ ਪਵੇਗਾ।

Related Articles

Leave a Reply

Your email address will not be published. Required fields are marked *

Back to top button