Punjab

ਰਾਣਾ ਗੁਰਮੀਤ ਸਿੰਘ ਸੋਢੀ ਦੀ ਮਿਹਨਤ ਸਦਕਾ ਹਰਿਦੁਆਰ ਅਤੇ ਨੰਦੇੜ ਸਾਹਿਬ ਲਈ ਜਲਦ ਚੱਲਣਗੀਆਂ ਦੋ ਟਰੇਨਾਂ

ਬਾਲ ਕਿਸ਼ਨ
ਫ਼ਿਰੋਜ਼ਪੁਰ, 9 ਮਈ- ਫ਼ਿਰੋਜ਼ਪੁਰ ਵਾਸੀਆਂ ਦੀ ਲੰਬੇ ਸਮੇਂ ਤੋਂ ਫਿਰੋਜ਼ਪੁਰ ਤੋਂ ਸ਼੍ਰੀ ਹਜੂਰ ਸਾਹਿਬ ਤੇ ਹਰਿਦੁਆਰ ਤੱਕ ਰੇਲ ਚਲਾਉਣ ਦੀ ਚੱਲਦੀ ਆ ਰਹੀ ਮੰਗ ਕੇਂਦਰੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਮਿਹਨਤ ਸਦਕਾ ਪੂਰੀ ਹੋਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਸ਼੍ਰੀ ਹਜੂਰ ਸਾਹਿਬ ਤੇ ਹਰਿਦੁਆਰ ਤੱਕ ਰੇਲ ਚਲਾਉਣ ਦੀ ਮੰਗ ਨੂੰ ਉਨ੍ਹਾਂ ਦੇਸ਼ ਦੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਅੱਗੇ ਰੱਖਿਆ ਸੀ, ਜਿਸ ਪ੍ਰਸਤਾਵ ਨੂੰ ਰੇਲ ਮੰਤਰਾਲਾ ਜਲਦ ਮਨਜ਼ੂਰੀ ਦੇਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋ ਟਰੇਨਾਂ ਚੱਲਣ ਨਾਲ ਹਿੰਦੂ ਤੇ ਸਿੱਖਾਂ ਦੀ ਧਾਰਮਿਕ ਆਸਥਾ ਹੋਰ ਵੱਧ ਜਾਵੇਗੀ, ਕਿਉਂਕਿ ਸਾਰੇ ਲੋਕਾਂ ਦੀ ਆਸਥਾ ਹਰਿਦੁਆਰ ਤੇ ਨੰਦੇੜ ਸਾਹਿਬ ਨਾਲ ਜੁੜੀ ਹੋਈ ਹੈ। ਰਾਣਾ ਸੋਢੀ ਨੇ ਦੱਸਿਆ ਕਿ ਰੇਲਵੇ ਮੰਤਰਾਲੇ ਵੱਲੋਂ ਇੱਕ ਟਰੇਨ ਹਰਿਦੁਆਰ ਲਈ ਫ਼ਿਰੋਜ਼ਪੁਰ ਤੋਂ ਬੁੱਧਵਾਰ ਨੂੰ 10:40 ’ਤੇ ਚੱਲੇਗੀ ਤੇ ਪੰਜਾਬ ਦੇ ਫ਼ਰੀਦਕੋਟ, ਕੋਟਕਪੂਰਾ, ਬਠਿੰਡਾ, ਰਾਮਪੁਰਾ ਫੂਲ, ਬਰਨਾਲਾ, ਧੁਰੀ, ਨਾਭਾ, ਪਟਿਆਲਾ ਤੋਂ ਹੁੰਦੇ ਹੋਏ ਅਗਲੇ ਦਿਨ ਸਵੇਰੇ 8:30 ਵਜੇ ਹਰਿਦੁਆਰ ਪਹੁੰਚੇਗੀ ਤੇ 445 ਕਿੱਲੋਮੀਟਰ ਦਾ ਸਫਰ ਤੈਅ ਕਰੇਗੀਉਨ੍ਹਾਂ ਦੱਸਿਆ ਕਿ ਨੰਦੇੜ ਸਾਹਿਬ ਦੇ ਲਈ ਸ਼ੁੱਕਰਵਾਰ ਨੂੰ ਦੁਪਹਿਰ 1:25 ’ਤੇ ਟਰੇਨ ਫ਼ਿਰੋਜ਼ਪੁਰ ਤੋਂ ਰਵਾਨਾ ਹੋਵੇਗੀ, ਜੋ ਕਿ ਐਤਵਾਰ ਸਵੇਰੇ 3 ਵਜੇ ਨੰਦੇੜ ਸਾਹਿਬ ਪਹੁੰਚ ਕੇ 2020 ਕਿੱਲੋਮੀਟਰ ਦਾ ਸਫਰ ਤੈਅ ਕਰੇਗੀਰਾਣਾ ਸੋਢੀ ਨੇ ਦੱਸਿਆ ਕਿ ਉਕਤ ਦੋਨਾਂ ਟਰੇਨਾਂ ਦਾ ਫ਼ਿਰੋਜ਼ਪੁਰ ਸਮੇਤ ਪੰਜਾਬ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾਰਾਣਾ ਸੋਢੀ ਨੇ ਕਿਹਾ ਕਿ ਜਲਦ ਹੀ ਟਰੇਨਾਂ ਚਲਾਉਣ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾਰਾਣਾ ਗੁਰਮੀਤ ਸਿੰਘ ਸੋਢੀ ਨੇ ਫ਼ਿਰੋਜ਼ਪੁਰ ਨੂੰ ਆਪਣੀ ਜਨਮ ਭੂਮੀ ਤੇ ਕਰਮ ਭੂਮੀ ਦੱਸਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਦੇ ਲੋਕ ਉਨ੍ਹਾਂ ਦਾ ਆਪਣਾ ਪਰਿਵਾਰ ਦਾ ਹਿੱਸਾ ਹਨ, ਜਿਨ੍ਹਾਂ ਦੀ ਸਮੱਸਿਆਵਾਂ ਹੱਲ ਕਰਨੀਆਂ, ਮੰਗਾਂ ਪੂਰੀਆਂ ਕਰਨੀਆਂ ਉਨ੍ਹਾਂ ਦਾ ਮੁੱਢਲਾ ਕਰਤਵ ਹੈ।

Related Articles

Leave a Reply

Your email address will not be published. Required fields are marked *

Back to top button