Punjab

ਲਿਫਟਿੰਗ ਦਾ ਕੰਮ ਸੁਸਤ ਹੋਣ ਕਰਕੇ ਮੰਡੀਆਂ ਵਿੱਚ ਲੱਗੇ ਬੋਰੀਆਂ ਦੇ ਅੰਬਾਰ

ਬਾਲ ਕਿਸ਼ਨ
ਫ਼ਿਰੋਜ਼ਪੁਰ, 5 ਮਈ- ਮਾਰਕੀਟ ਕਮੇਟੀ ਮੱਲਾਂਵਾਲਾ ਅਧੀਨ ਆਉਂਦੀਆਂ ਦਾਣਾ ਮੰਡੀਆਂ ਵਿੱਚ ਲਿਫਟਿੰਗ ਦਾ ਕੰਮ ਬੜਾ ਹੀ ਸੁਸਤ ਚੱਲ ਰਿਹਾ ਹੈ, ਜਿਸ ਨਾਲ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ। ਆੜਤੀ ਬਲਦੇਵ ਸਿੰਘ,ਪਰਮਜੀਤ ਸਿੰਘ,ਪ੍ਰਗਟ ਸਿੰਘ ਭੁੱਲਰ,ਰਮੇਸ਼ ਕਟਾਰੀਆ,ਅਜੇ ਕੁਮਾਰ ਕੱਕੜ,ਹਰਜਿੰਦਰ ਸਿੰਘ,ਨਛੱਤਰ ਸਿੰਘ ਸੁਧਾਰਾ ਦਰਬਾਰਾ ਸਿੰਘ,ਬਲਟੇਕ ਸਿੰਘ ਮੱਲੀ,ਗੁਰਵਿੰਦਰ ਸਿੰਘ ਮੱਲੀ,ਕਾਬਲ ਸਿੰਘ ਮੱਲੀ,ਦਲਜੀਤ ਸਿੰਘ ਮੋਮੀ,ਕੁਲਜੀਤ ਬਾਵਾ ਆਦਿ ਨੇ ਦੱਸਿਆ ਕਿ ਕਈ ਮੰਡੀਆਂ ਬਾਹਰ ਖੇਤਾਂ ਵਿੱਚ ਬਣੀਆਂ ਹੋਈਆਂ ਹਨ। ਇਸ ਕਰਕੇ ਉਸਦੇ ਆਸੇ ਪਾਸੇ ਚਾਰ ਦਵਾਰੀ ਨਾ ਹੋਣ ਕਰਕੇ ਬੋਰੀਆਂ ਦੇ ਚੋਰੀ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ ਅਤੇ ਉੱਪਰੋਂ ਮੌਸਮ ਵੀ ਖਰਾਬ ਚੱਲ ਰਿਹਾ ਹੈ, ਜਿਸ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਤੁਲਾਈ ਕੀਤੀ ਗਈਆ ਕਣਕ ਦੀ ਬੋਰੀਆਂ ਵਿੱਚ ਕਣਕ ਖਰਾਬ ਹੋਣ ਦਾ ਵੀ ਖਦਸਾ ਬਣਿਆ ਹੋਇਆ ਹੈ। ਮੱਲਾਂਵਾਲਾ ਸਮੂਹ ਆੜਤੀਆਂ ਦੀ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਪੁਰਜੋਰ ਮੰਗ ਹੈ ਕਿ ਮੰਡੀਆਂ ਵਿੱਚ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆੜਤੀਆਂ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਰੁਲਣਾ ਨਾ ਪਵੇ। ਜੇਕਰ ਲਿਫਟਿੰਗ ਦੇ ਕੰਮ ਵਿੱਚ ਤੇਜੀ ਨਹੀਂ ਲਿਆਂਦੀ ਜਾਂਦੀ ਤਾਂ ਮੰਡੀਆਂ ਵਿੱਚ ਕਿਸੇ ਆੜਤੀਏ ਦਾ ਕਣਕ ਦੀ ਬੋਰੀਆਂ ਦਾ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ।

Related Articles

Leave a Reply

Your email address will not be published. Required fields are marked *

Back to top button