ਪੰਜਾਬ ਸਰਕਾਰ ਵੱਲੋਂ ਕਰਵਾਈਆਂ ਕਿਸਾਨ ਆਗੂਆਂ ਦੀਆਂ ਗਿਰਫਤਾਰੀਆ ਦੇ ਵਿਰੋਧ ਵਿੱਚ, ਕਿਸਾਨ ਮਜਦੂਰਾਂ ਨੇ ਆਗੂਆਂ ਨੂੰ ਰਿਹਾਅ ਕਰਵਾਉਣ ਲਈ ਥਾਣਾ ਆਰਿਫ਼ ਕੇ ਦਾ ਕੀਤਾ ਘਿਰਾਓ

ਬਾਲ ਕਿਸ਼ਨ
ਫ਼ਿਰੋਜ਼ਪੁਰ, 5 ਮਈ-ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੇ ਇਕੱਠੇ ਹੋ ਕੇ ਥਾਣਾ ਆਰਿਫ਼ ਕੇ ਦਾ ਘਿਰਾਓ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਿਸਾਨ ਆਗੂ ਗੁਰਮੇਲ ਸਿੰਘ ਫੱਤੇਵਾਲਾ, ਹਰਫੂਲ ਸਿੰਘ ਦੂਲੇ ਵਾਲਾ ਤੇ ਕੇਵਲ ਸਿੰਘ ਵਾਹਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਕਿਸਾਨ ਆਗੂਆਂ ਦੀਆਂ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਸੁਰਜੀਤ ਸਿੰਘ ਫੌਜੀ, ਕਿਸਾਨ ਮਜਦੂਰ ਮੋਰਚਾ ਦਾ ਆਗੂ ਮਲਕੀਅਤ ਸਿੰਘ , ਭਾਰਤੀ ਕਿਸਾਨ ਯੂਨੀਅਨ ਦੇ ਆਗੂ ਚਮਕੌਰ ਸਿੰਘ ਦੇ ਪਿਤਾ ਪ੍ਗਟ ਸਿੰਘ ਗਿਰਫ਼ਤਾਰ ਕਰਕੇ ਥਾਣੇ ਆਰਿਫ਼ ਕੇ ਲਿਆਦਾ ਗਿਆ ਹੈ। ਜਿਸ ਦੇ ਵਿਰੋਧ ਵਿੱਚ ਧਰਨਾ ਸੁਰੂ ਕੀਤਾ ਗਿਆ। ਆਗੂਆਂ ਦੱਸਿਆ ਕਿ ਦੋਵੇਂ ਫੋਰਮਾਂ ਕਿਸਾਨ ਮਜਦੂਰ ਮੋਰਚਾ ਭਾਰਤ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਕੱਲ੍ਹ 6 ਮਈ ਨੂੰ ਸ਼ੰਬੂ ਥਾਣੇ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਸੀ, ਕਿਉਂਕਿ, 19,20 ਮਾਰਚ ਨੂੰ ਕਿਸਾਨ ਤੇ ਤਸ਼ੱਦਦ ਕੀਤਾ ਗਿਆ ਸੀ, ਸਮਾਨ ਚੋਰੀ ਕੀਤਾ ਗਿਆ ਸੀ, ਉਸ ਦੇ ਵਿਰੋਧ ਧਰਨਾ ਲੱਗਣਾ ਸੀ, ਪੰਜਾਬ ਸਰਕਾਰ ਵੱਲੋਂ ਬੁਖਲਾਹਟ ਵਿੱਚ ਆ ਕੇ ਆਗੂ ਗਿਰਫ਼ਤਾਰ ਕੀਤੇ ਜਾ ਰਹੇ ਹਨ। ਸਾਡੀ ਜੋਰਦਾਰ ਮੰਗ ਹੈ ਕਿ ਆਗੂ ਤੁਰੰਤ ਰਿਹਾਅ ਕੀਤੇ ਜਾਣ। ਭਗਵੰਤ ਮਾਨ ਸਰਕਾਰ ਜੋ ਕਿਸਾਨਾਂ ਵਿਰੁੱਧ ਨੈਗਟਿਵ ਸਿਰਜ ਰਹੀ ਕਿ ਏਹ ਸੜਕਾਂ ਰੋਕਦੇ ਹਨ, ਸਾਡੀ ਕੋਈ ਮਨਸ਼ਾ ਨਹੀਂ ਹੈ, ਹਜੇ ਤੱਕ ਸ਼ਾਂਤਮਈ ਤਰੀਕੇ ਨਾਲ ਥਾਣੇ ਅੱਗੇ ਧਰਨਾ ਜਾਰੀ ਰਹੇਗਾ। ਇਸ ਮੌਕੇ ਅਵਤਾਰ ਸਿੰਘ ਬੱਗੇ ਵਾਲਾ, ਮੱਸਾ ਸਿੰਘ, ਸੁਖਦੇਵ ਸਿੰਘ ਆਸਫ ਵਾਲਾ,ਸਤਨਾਮ ਸਿੰਘ ਵਾਹਕਾਂ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੁੱਖ ਸਿੰਘ ਕਾਮਲ ਵਾਲਾ, ਟਹਿਲ ਸਿੰਘ, ਚਰਨਜੀਤ ਸਿੰਘ, ਗੁਰਦਿਆਲ ਸਿੰਘ ਟਿੱਬੀ, ਹਰਪਾਲ ਸਿੰਘ ਜੁਤਾਲਾ , ਕੇਵਲ ਸਿੰਘ ਵਾਹਕੇ, ਬਲਵਿੰਦਰ ਸਿੰਘ , ਅਵਤਾਰ ਸਿੰਘ,ਹਰਦੀਪ ਸਿੰਘ , ਜਰਮਲ ਸਿੰਘ , ਦਲਜਿੰਦਰ ਸਿੰਘ, ਗੁਰਦੇਵ ਸਿੰਘ, ਲਖਵਿੰਦਰ ਸਿੰਘ, ਮੇਂਘ ਸਿੰਘ, ਕੁਲਵੰਤ ਸਿੰਘ,ਆਦਿ ਆਗੂ ਤੇ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਹਾਜਰ ਸਨ।



