SCSS ਤੇ ਸੁਕੰਨਿਆ ਸਮਰਿੱਧੀ ਤੋਂ ਬਾਅਦ ਇਸ ਸਕੀਮ ‘ਚ ਮਿਲ ਰਿਹਾ ਸਭ ਤੋਂ ਜ਼ਿਆਦਾ ਵਿਆਜ, ਬਹੁਤ ਘੱਟ ਲੋਕਾਂ ਨੂੰ ਪਤਾ

ਨਵੀਂ ਦਿੱਲੀ, 5 ਮਈ : ਇਕ ਵਧੀਆ ਪੋਰਟਫੋਲੀਓ ਉਹ ਹੁੰਦਾ ਹੈ, ਜਿਸ ਵਿਚ ਸੁਰੱਖਿਅਤ ਅਤੇ ਅਸੁਰੱਖਿਅਤ ਦੋਹਾਂ ਤਰ੍ਹਾਂ ਦੇ ਨਿਵੇਸ਼ ਸ਼ਾਮਲ ਹੋਣ। ਸੁਰੱਖਿਅਤ ਨਿਵੇਸ਼ ਲਈ ਪੋਸਟ ਆਫਿਸ ਸਦੀਆਂ ਤੋਂ ਪਾਪੂਲਰ ਹੈ। ਇਸ ਵਿਚ ਤੁਹਾਨੂੰ ਗਾਰੰਟੀ ਰਿਟਰਨ ਮਿਲਦਾ ਹੈ, ਜਿਸਦਾ ਮਤਲਬ ਹੈ ਕਿ ਪੈਸੇ ਡੁੱਬਣ ਦਾ ਖ਼ਤਰਾ ਨਹੀਂ ਹੈ। ਹਾਲਾਂਕਿ ਪੋਸਟ ਆਫਿਸ ਦੀਆਂ ਦੋ ਸਕੀਮਾਂ ਆਪਣੇ ਵਧੀਆ ਰਿਟਰਨ ਲਈ ਜਾਣੀਆਂ ਜਾਂਦੀਆਂ ਹਨ, ਪਰ ਸੀਨੀਅਰ ਸਿਟੀਜ਼ਨ ਤੇ ਸੁਕੰਨਿਆ ਸਮ੍ਰਿਧੀ ਤੋਂ ਇਲਾਵਾ ਇਕ ਹੋਰ ਸਕੀਮ ਹੈ, ਜਿਸ ਵਿਚ 8 ਫੀਸਦ ਤਕ ਰਿਟਰਨ ਮਿਲਦਾ ਹੈ। ਅਸੀਂ ਗੱਲ ਕਰ ਰਹੇ ਹਾਂ, ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) ਦੀ। ਇਸ ਦਾ ਲੌਕਇਨ ਪੀਰੀਅਡ 5 ਸਾਲ ਦਾ ਹੁੰਦਾ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਇਸ ਵਿਚ 5 ਸਾਲ ਤਕ ਪੈਸੇ ਨਿਵੇਸ਼ ਕਰਨੇ ਪੈਂਦੇ ਹਨ।
ਨੈਸ਼ਨਲ ਸੇਵਿੰਗ ਸਰਟੀਫਿਕੇਟ ਨਾਲ ਜੁੜੀ ਬੇਸਿਕ ਜਾਣਕਾਰੀ
ਇਸ ਸਕੀਮ ‘ਚ ਨਿਵੇਸ਼ ਕਰ ਕੇ ਤੁਸੀਂ ਸੈਕਸ਼ਨ 80ਸੀ ਦਾ ਫਾਇਦਾ ਵੀ ਲੈ ਸਕਦੇ ਹੋ। ਇਸ ਵਿਚ ਘੱਟੋ-ਘੱਟ ਨਿਵੇਸ਼ ਰਕਮ 1000 ਰੁਪਏ ਰੱਖੀ ਗਈ ਹੈ। ਇਸ ਵਿਚ ਨਿਵੇਸ਼ ਲਈ ਕੋਈ ਵੱਧ ਤੋਂ ਵੱਧ ਲਿਮਟ ਨਹੀਂ ਹੈ। ਇਸਦੇ ਨਾਲ, ਐਨਐਸਸੀ ‘ਚ ਤਿੰਨ ਲੋਕ ਮਿਲ ਕੇ ਜੁਆਇੰਟ ਖਾਤਾ ਖੋਲ੍ਹ ਕੇ ਨਿਵੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ, 10 ਸਾਲ ਦੇ ਬੱਚੇ ਦਾ ਉਸਦੇ ਨਾਂ ‘ਤੇ ਹੀ ਖਾਤਾ ਖੁੱਲ੍ਹ ਸਕਦਾ ਹੈ। ਇਸਨੂੰ 5 ਸਾਲ ਦੇ ਵਿਚਕਾਰ ਨਹੀਂ ਬੰਦ ਕੀਤਾ ਜਾ ਸਕਦਾ। ਐਨਐਸਸੀ ਤਹਿਤ ਜੇਕਰ ਨਿਵੇਸ਼ਕ ਦੀ ਮੌਤ ਹੋ ਜਾਂਦੀ ਹੈ, ਤਾਂ ਹੀ ਖਾਤਾ ਬੰਦ ਕੀਤਾ ਜਾ ਸਕਦਾ ਹੈ।



