Punjab

ਮੱਛੀ ਏਜੰਟ ਨੇ ਚਿਕਨ ਦੱਸ ਕੇ ਮੁੰਬਈ ਭੇਜਿਆ ਸੀ ਗਊ ਮਾਸ, ਰੇਲਵੇ ਪੁਲਿਸ ਵੱਲੋਂ ਫਤਾਹਪੁਰ ਦੇ ਰਹਿਣ ਵਾਲੇ ਏਜੰਟ ਦੀ ਭਾਲ ਸ਼ੁਰੂ

ਅੰਮ੍ਰਿਤਸਰ, 5 ਮਈ- ਚੰਡੀਗੜ੍ਹ ਸਮੇਤ ਕੋਲਕਾਤਾ ਦੇ ਹਾਵੜਾ ਵਿਚ ਮੱਛੀ ਸਪਲਾਇਰ ਵਜੋਂ ਕੰਮ ਕਰਨ ਵਾਲੇ ਇਕ ਵਿਅਕਤੀ ਨੇ 30 ਅਪ੍ਰੈਲ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਈ ਗੋਲਡਨ ਟੈਂਪਲ ਟ੍ਰੇਨ ਵਿਚ ਚਿਕਨ ਦੇ ਨਾਂ ‘ਤੇ ਗਊ ਮਾਸ ਮੁੰਬਈ ਭੇਜਿਆ ਸੀ। ਇਹ ਮਾਸ ਜੀਆਰਪੀ ਨੇ ਗੁਜਰਾਤ ਦੇ ਵਡੋਦਰਾ ਰੇਲਵੇ ਸਟੇਸ਼ਨ ‘ਤੇ ਫੜਿਆ ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਅੰਮ੍ਰਿਤਸਰ ਦੇ ਝਬਾਲ ਰੋਡ ਫਤਾਹਪੁਰ ਦੇ ਰਹਿਣ ਵਾਲੇ ਵਿਜੇ ਸਿੰਘ ਦੇ ਨਾਲ-ਨਾਲ ਮੁੰਬਈ ਦੇ ਰਹਿਣ ਵਾਲੇ ਜ਼ਫਰ ਸ਼ਬੀਰ ਦਾ ਨਾਂ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਰੇਲਵੇ ਦੇ ਨਾਲ-ਨਾਲ ਜੀਆਰਪੀ ਵੀ ਪੂਰੇ ਮਾਮਲੇ ਦੀ ਜਾਂਚ ਕਰਨ ਵਿਚ ਜੁਟੀ ਹੋਈ ਹੈ। ਰੇਲਵੇ ਪੁਲਿਸ ਨੇ ਫਤਾਹਪੁਰ ਦੇ ਰਹਿਣ ਵਾਲੇ ਏਜੰਟ ਵਿਜੇ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਅੰਮ੍ਰਿਤਸਰ ਤੋਂ ਪਾਰਸਲ ਮੁੰਬਈ ਭੇਜਿਆ ਸੀ। ਇਸ ਪਾਰਸਲ ਨੂੰ ਜ਼ਫਰ ਸ਼ਬੀਰ ਨੇ ਪ੍ਰਾਪਤ ਕਰਨਾ ਸੀ। ਰੇਲਵੇ ਦੇ ਪਾਰਸਲ ਵਿਭਾਗ ਅਨੁਸਾਰ ਏਜੰਟ ਵਿਜੇ ਸਿੰਘ ਪਹਿਲਾਂ ਵੀ ਕੋਲਕਾਤਾ ਦੇ ਚੰਡੀਗੜ੍ਹ ਤੇ ਹਾਵੜਾ ਨੂੰ ਮੱਛੀ ਭੇਜਣ ਲਈ ਪਾਰਸਲ ਬੁੱਕ ਕਰਦਾ ਰਿਹਾ ਹੈ। ਸਾਮਾਨ ਨੂੰ ਥਰਮੋਕੋਲ ਵਿਚ ਬਰਫ਼ ਦੀ ਪੈਕਿੰਗ ਦੇ ਨਾਲ ਲਿਜਾਇਆ ਜਾਂਦਾ ਰਿਹਾ ਹੈ। ਗਊ ਮਾਸ ਵੀ ਇਸੇ ਤਰ੍ਹਾਂ ਭੇਜਿਆ ਗਿਆ ਹੈ।ਦੱਸਣਯੋਗ ਹੈ ਕਿ ਹਰ ਰੋਜ਼ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਰੇਲਵੇ ਟਰੇਨਾਂ ਰਾਹੀਂ 500 ਤੋਂ ਵੱਧ ਪਾਰਸਲ ਭੇਜੇ ਜਾਂਦੇ ਹਨ। ਰੇਲਵੇ ਨੂੰ ਪਾਰਸਲ ਭੇਜਣ ਵਾਲਾ ਖਪਤਕਾਰ ਬੁਕਿੰਗ ਫਾਰਮ ‘ਤੇ ਸਾਰੀ ਜਾਣਕਾਰੀ ਦਿੰਦਾ ਹੈ ਤੇ ਪਾਰਸਲ ਰੇਲ ਗੱਡੀ ਦੇ ਰਵਾਨਗੀ ਤੋਂ ਅੱਧਾ ਘੰਟਾ ਪਹਿਲਾਂ ਸਟੇਸ਼ਨ ‘ਤੇ ਪਹੁੰਚ ਜਾਂਦਾ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਇਸ ਵੇਲੇ ਹਵਾਈ ਅੱਡੇ ਦੀ ਤਰਜ਼ ‘ਤੇ ਰੇਲਵੇ ਸਟੇਸ਼ਨ ‘ਤੇ ਸਕੈਨਰ ਲਗਾਉਣ ਲਈ ਟੈਂਡਰ ਜਾਰੀ ਕੀਤਾ ਗਿਆ ਹੈ। ਦੋ ਮਹੀਨੇ ਪਹਿਲਾਂ ਜਾਰੀ ਕੀਤੇ ਗਏ ਟੈਂਡਰ ਦੇ ਤਹਿਤ ਆਗਰਾ ਦੀ ਇਕ ਕੰਪਨੀ ਨੂੰ ਇਕ ਸਕੈਨਰ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਾ ਹੈ। 15 ਮਈ ਨੂੰ ਇਕ ਸਕੈਨਰ ਲਗਾਇਆ ਜਾ ਸਕਦਾ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਪਾਰਸਲ (ਨਗ) ਵਿਚ ਕੀ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button