ਸਿੱਧੂ ਮੂਸੇਵਾਲਾ ਦੇ ਟੂਰ ਦਾ ਐਲਾਨ, ਆਖਿਰ ਮੌਤ ਤੋਂ ਬਾਅਦ ਵੀ ਗਾਇਕ ਕਿਵੇਂ ਕਰਨਗੇ ਸਟੇਜ ‘ਤੇ ਵਾਪਸੀ?
ਤਕਨੀਕ ਜਾਣ ਕੇ ਰਹਿ ਜਾਓਗੇ ਹੈਰਾਨ! - WHAT IS 3D HOLOGRAM

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 18 ਜੁਲਾਈ : ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੀ ਮੌਤ ਨੂੰ ਤਿੰਨ ਸਾਲ ਹੋ ਗਏ ਹਨ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਗਾਇਕ ਨੂੰ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਰੱਖਣ ਦੀ ਪਰਿਵਾਰ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਆਏ ਦਿਨ ਗਾਇਕ ਦੇ ਗੀਤਾਂ ਨੂੰ ਰਿਲੀਜ਼ ਕੀਤਾ ਜਾਂਦਾ ਹੈ ਅਤੇ ਹੁਣ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਹਿਲੇ ਸ਼ੋਅ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਖਬਰ ਨੂੰ ਸੁਣ ਕੇ ਪ੍ਰਸ਼ੰਸਕ ਕਾਫ਼ੀ ਹੈਰਾਨ ਹਨ ਅਤੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਆ ਰਹੇ ਹਨ ਕਿ ਆਖਿਰ ਗਾਇਕ ਮੌਤ ਤੋਂ ਬਾਅਦ ਵੀ ਸ਼ੋਅ ਕਿਵੇਂ ਕਰ ਸਕਦੇ ਹਨ?
ਸਿੱਧੂ ਮੂਸੇਵਾਲਾ ਦਾ ਆਉਣ ਵਾਲਾ ਟੂਰ
ਗਾਇਕ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਪੋਸਟ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਇੱਕ ਵੀਡੀਓ ਸ਼ੇਅਰ ਕਰਕੇ ਗਾਇਕ ਦੇ ਵਿਸ਼ਵ ਦੌਰੇ ਦਾ ਐਲਾਨ ਕੀਤਾ ਗਿਆ ਹੈ। ਇਸ ਟੂਰ ਦਾ ਨਾਮ ‘Signed to God’ ਹੈ। ਦੱਸ ਦੇਈਏ ਕਿ ਇਹ ਦੌਰਾ ਸਾਲ 2026 ਵਿੱਚ ਸ਼ੁਰੂ ਹੋਵੇਗਾ। ਪੋਸਟ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਹੈ,”2026।” ਇਸ ਪੋਸਟ ‘ਤੇ ਕਈ ਪ੍ਰਸ਼ੰਸਕ ਪ੍ਰਤੀਕਿਰੀਆ ਦੇ ਰਹੇ ਹਨ। ਇਸ ਦੌਰਾਨ ਇੱਕ ਯੂਜ਼ਰ ਨੇ ਲਿਖਿਆ, ਰੁੱਕੋ ਕੀ?, ਇੱਕ ਹੋਰ ਨੇ ਲਿਖਿਆ ਉਹ ਇਹ ਕਿਵੇਂ ਕਰ ਰਿਹਾ ਹੈ? ਇੱਕ ਪ੍ਰਸ਼ੰਸਕ ਨੇ ਲਿਖਿਆ, ਪਰ? ਮੇਰਾ ਮਤਲਬ? ਕਿਵੇਂ?



