
ਹੰਡਿਆਇਆ, 4 ਮਈ: ਪੁਲਿਸ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅੰਜਾਮ ਦੇ ਰਹੀ ਹੈ। ਅੱਜ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਡਿਆਇਆ ਵਿਖੇ ਕਥਿਤ ਤੌਰ ’ਤੇ ਇਕ ਨਸ਼ੇ ਦੇ ਕਾਰੋਬਾਰ ’ਚ ਲਿਪਤ ਇਕ ਪਰਿਵਾਰ ਵੱਲੋਂ ਜਿਹੜੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਉਸ ਨੂੰ ਪੁਲਿਸ ਦੀ ਮੌਜੂਦਗੀ ’ਚ ਨਗਰ ਕੌਂਸਲ ਵੱਲੋਂ ਢਾਹਿਆ ਗਿਆ। ਜਾਣਕਾਰੀ ਮੁਤਾਬਕ ਚਮਕੌਰ ਸਿੰਘ ਉਰਫ ਤਿੱਤਰ ਪੁੱਤਰ ਪਿਆਰਾ ਸਿੰਘ, ਮਾੜੋ ਕੌਰ ਪਤਨੀ ਪਿਆਰਾ ਸਿੰਘ ਜ਼ੋ ਇਸ ਵਕਤ ਜੇਲ੍ਹ ਵਿਚ ਬੰਦ ਹੈ। ਬਲਦੇਵ ਸਿੰਘ ਉਰਫ ਬੱਗਾ ਪੁੱਤਰ ਪਿਆਰਾ ਸਿੰਘ ਹੰਡਿਆਇਆ ਕਿਲ੍ਹਾ ਪੱਤੀ ਵੱਲੋਂ ਕੀਤਾ ਕਥਿਤ ਨਾਜਾਇਜ਼ ਕਬਜ਼ਾ ਅੱਜ ਨਗਰ ਪੰਚਾਇਤ ਮੁਲਾਜ਼ਮਾਂ ਵੱਲੋਂ ਜੇਸੀਬੀ ਨਾਲ ਢਾਹਿਆ ਗਿਆ। ਇਸ ਦੇ ਚੱਲਦੇ ਜ਼ਿਲ੍ਹਾ ਪੁਲਿਸ ਮੁਖੀ ਸਰਫ਼ਰਾਜ ਆਲਮ ਨੇ ਮੌਕੇ ’ਤੇ ਪੁੱਜ ਕੇ ਕਿਹਾ ਕਿ ਇਸ ਕਬਜ਼ਾਧਾਰੀ ਦੇ ਪਰਿਵਾਰ ਉਪਰ ਐੱਨਡੀਪੀਐੱਸ ਐਕਟ ਤਹਿਤ ਵੱਖ-ਵੱਖ ਪਰਚੇ ਦਰਜ ਸਨ। ਇਸ ਮੌਕੇ ਡੀਐੱਸਪੀ ਬਲਜੀਤ ਸਿੰਘ, ਸੀਆਈਏ ਇਚਾਰਜ ਬਲਜੀਤ ਸਿੰਘ ਚੀਮਾ ਐੱਸਐੱਚਓ ਸਦਰ ਥਾਣਾ ਬਰਨਾਲਾ ਸ਼ੇਰਵਿੰਦਰ ਸਿੰਘ, ਐੱਸਐੱਚਓ ਸਿਟੀ-1 ਲਖਵਿੰਦਰ ਸਿੰਘ, ਚੌਕੀ ਇੰਚਾਰਜ ਤਰਸੇਮ ਸਿੰਘ ਸਟਾਫ ਸਮੇਤ ਮਹਿਲਾ ਪੁਲਿਸ ਪਾਰਟੀ ਹਾਜ਼ਰ ਸੀ।



