
ਫਿਰੋਜ਼ਪੁਰ, 27 ਅਪ੍ਰੈਲ (ਬਾਲ ਕਿਸ਼ਨ)- ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲਾ ਫਿਰੋਜ਼ਪੁਰ ਰੇਂਜ ਦੀ ਚੋਣ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਮਹਿਲ ਸਿੰਘ ਪੰਜਾਬ ਵਣ ਵਿਭਾਗ ਡਰਾਈਵਰ ਐਸੋਸੀਏਸ਼ਨ ਅਤੇ ਮੰਡਲ ਪ੍ਰਧਾਨ ਫਿਰੋਜ਼ਪੁਰ ਐਂਡ ਸ਼੍ਰੀ ਮੁਕਤਸਰ ਸਾਹਿਬ ਮੇਹਰ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਵੱਖ-ਵੱਖ ਮਹਿਕਮਿਆਂ ਵਿੱਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਦਾ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਫਿਰੋਜ਼ਪੁਰ ਰੇਂਜ ਦੀ ਚੋਣ ਕੀਤੀ ਗਈ। ਚੁਣੇ ਗਏ ਸਾਥੀਆਂ ‘ਚ ਚੇਅਰਮੈਨ ਮੁਖਤਿਆਰ ਸਿੰਘ, ਪ੍ਰਧਾਨ ਮਹਿੰਦਰ ਸਿੰਘ ਹਜ਼ਾਰਾਂ ਸਿੰਘ ਵਾਲਾ, ਖਜਾਨਚੀ ਅਜੀਤ ਸਿੰਘ ਸਾਹਣ ਕੇ, ਜਨਰਲ ਸਕੱਤਰ ਬਚਨ ਸਿੰਘ ਸਾਹਣ ਕੇ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚੱਕ ਦੋਨਾਂ ਰਹੀਮੇ ਕੇ, ਗੁਰਚਰਨ ਸਿੰਘ ਗੱਟੀ ਮਸਤਾ ਨੰਬਰ-2, ਮੀਤ ਪ੍ਰਧਾਨ ਮੱਖਣ ਸਿੰਘ ਮਮਦੋਟ, ਫੂਮਣ ਸਿੰਘ ਮਮਦੋਟ, ਸਲਾਹਕਾਰ ਕੁਲਵੀਰ ਸਿੰਘ ਗੱਟੀ ਮਸਤਾ ਨੰਬਰ 2, ਪ੍ਰੈਸ ਸਕੱਤਰ ਬਲਵੀਰ ਸਿੰਘ ਗੋਖੀਵਾਲਾ, ਸਹਾਇਕ ਪ੍ਰੈਸ ਸਕੱਤਰ ਵੀਰ ਸਿੰਘ ਮਮਦੋਟ, ਮੈਂਬਰ ਕਰਨੈਲ ਸਿੰਘ, ਕੁਲਵੰਤ ਸਿੰਘ,ਰਾਮ ਸਿੰਘ ਅਤੇ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਹੋਏ।



