Punjab

ਸ਼ੱਕ ਨੇ ਲਈ ਪਤਨੀ ਦੀ ਜਾਨ, ਚੱਕ ਫਤਿਹ ਸਿੰਘ ਵਾਲਾ ‘ਚ ਪਤੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਬਠਿੰਡਾ, 21 ਅਪ੍ਰੈਲ-ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਥਾਣਾ ਨਥਾਣਾ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਪੱਪੂ ਰਾਮ ਯਾਦਵ ਕੁਝ ਸਮੇਂ ਤੋਂ ਪਿੰਡ ਚੱਕ ਫਤਿਹ ਸਿੰਘ ਵਾਲਾ ’ਚ ਆਪਣੀ ਪਤਨੀ ਊਸ਼ਾ ਰਾਣੀ ਨਾਲ ਰਹਿ ਰਿਹਾ ਹੈ। ਉਕਤ ਵਿਅਕਤੀ ਆਪਣੀ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਜਿਸ ਕਾਰਨ ਘਰ ’ਚ ਲੜਾਈ ਝਗੜਾ ਰਹਿੰਦਾ ਸੀ।ਸੋਮਵਾਰ ਸਵੇਰੇ ਫਿਰ ਜਦੋਂ ਪਤੀ ਪਤਨੀ ’ਚ ਝਗੜਾ ਹੋਇਆ ਤਾਂ ਪੱਪੂ ਰਾਮ ਨੇ ਲੱਕੜ ਦੀ ਕਿਸੇ ਚੀਜ਼ ਨਾਲ ਆਪਣੀ ਪਤਨੀ ’ਤੇ ਹਮਲਾ ਕਰ ਦਿੱਤਾ ਤੇ ਪਤਨੀ ਦੇ ਸਿਰ ਵਿੱਚ ਮਾਰੀ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਨਥਾਣਾ ਦੇ ਐੱਸਐੱਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਪੱਪੂ ਰਾਮ ਖਿਲਾਫ ਹੱਤਿਆ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button