Punjab

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੈਰੋਇਨ ਤਸਕਰੀ ਮਾਮਲੇ ’ਚ ਤਿੰਨ ਮੁਲਜ਼ਮ ਕਾਬੂ

76.6 ਗ੍ਰਾਮ ਹੈਰੋਇਨ ਅਤੇ 17,700 ਡਰੱਗ ਮਨੀ ਬਰਾਮਦ, ਇਕ ਨਸ਼ੇ ਦੇ ਆਦੀ ਨੌਜਵਾਨ ਨੂੰ ਨਸ਼ਾ ਮੁਕਤੀ ਕੇਂਦਰ ਭੇਜਿਆ

ਐਸ.ਏ.ਐਸ ਨਗਰ, 21 ਅਪ੍ਰੈਲ-ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੁਹਾਲੀ ਪੁਲਿਸ ਨੂੰ ਲਗਾਤਾਰ ਤੀਜੇ ਦਿਨ ਵੀ ਵੱਡੀ ਸਫ਼ਲਤਾ ਮਿਲੀ ਹੈ। ਥਾਣਾ ਮਟੌਰ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਵਿਚ ਜੁੜੇ ਇਕ ਪ੍ਰੇਮੀ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਪਿੰਡ ਜੋਧਪੁਰ, ਥਾਣਾ ਸਦਰ ਤਰਨਤਾਰਨ ਅਤੇ ਕਿਰਨਪ੍ਰੀਤ ਕੌਰ, ਨਿਵਾਸੀ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੋਵੇਂ ਹਾਲ ਵਾਸੀ ਪੀਜੀ ਕਮਰਾ ਨੰਬਰ 60, ਮਟੌਰ, ਮੁਹਾਲੀ ਵਜੋਂ ਹੋਈ ਹੈ। ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਦੋਵੇਂ ਮੁਲਜ਼ਮ ਲੰਮੇ ਸਮੇਂ ਤੋਂ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਹਨ ਅਤੇ ਹਰ ਰੋਜ਼ ਆਪਣੇ ਕਮਰੇ ਤੋਂ ਹੈਰੋਇਨ ਸਪਲਾਈ ਕਰਦੇ ਹਨ। ਜਾਂਚ ਦੌਰਾਨ ਕੁਲਦੀਪ ਸਿੰਘ ਕੋਲੋਂ 6.68 ਗ੍ਰਾਮ ਹੈਰੋਇਨ ਅਤੇ 9000, ਜਦਕਿ ਕਿਰਨਪ੍ਰੀਤ ਕੋਲੋਂ 5.97 ਗ੍ਰਾਮ ਹੈਰੋਇਨ ਅਤੇ ਇਕ ਇਲੈਕਟ੍ਰਾਨਿਕ ਕੰਡਾ ਬਰਾਮਦ ਹੋਇਆ। ਇਸ ਕਾਰਵਾਈ ਦੌਰਾਨ ਇਕ ਹੋਰ ਨਸ਼ਾ ਆਦੀ ਨੌਜਵਾਨ ਜਗਤਾਰ ਸਿੰਘ, ਜੋ ਉਨ੍ਹਾਂ ਕੋਲੋਂ ਨਸ਼ਾ ਖ਼ਰੀਦਦਾ ਸੀ, ਨੂੰ ਨਸ਼ਾ ਮੁਕਤੀ ਕੇਂਦਰ, ਸੈਕਟਰ 66, ਮੁਹਾਲੀ ਵਿਚ ਦਾਖ਼ਲ ਕਰਵਾਇਆ ਗਿਆ।

ਤੀਜੇ ਮੁਲਜ਼ਮ ਦੀ ਹੋਈ ਪਛਾਣ ਪੁੱਛਗਿੱਛ ਦੌਰਾਨ ਮੁਲਜ਼ਮਾਂ ਵੱਲੋਂ ਤੀਜੇ ਤਸਕਰ ਸਾਜਨ ਪ੍ਰੀਤ ਉਰਫ਼ ਆਕਾਸ਼ ਦੀ ਪਛਾਣ ਹੋਈ

ਆਕਾਸ਼ ਨਿਵਾਸੀ ਪੀਰ ਖਾਨਾ ਰੋਡ, ਖੰਨਾ ਹਾਲ ਵਾਸੀ ਸ਼ਿਵਾਲਿਕ ਸਿਟੀ, ਖਰੜ ਹੈ। ਪੁਲਿਸ ਨੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 63.95 ਗ੍ਰਾਮ ਹੈਰੋਇਨ ਅਤੇ 8700 ਡਰੱਗ ਮਨੀ ਬਰਾਮਦ ਹੋਈ। ਪੁਰਾਣੇ ਮਾਮਲੇ ਦੱਸਣਯੋਗ ਹੈ ਕਿ ਕੁਲਦੀਪ ਸਿੰਘ ਖ਼ਿਲਾਫ਼ ਪਹਿਲਾਂ ਤੋਂ ਹੀ ਐੱਨਡੀਪੀਐੱਸ ਐਕਟ ਅਧੀਨ ਕੇਸ ਨੰਬਰ 102, ਤਾਰੀਕ 21 ਮਈ 2022 ਅਤੇ ਕੇਸ ਨੰਬਰ 184, ਤਾਰੀਕ 20 ਸਤੰਬਰ 2022 ਥਾਣਾ ਤਰਨਤਾਰਨ ਦੋ ਮਾਮਲੇ ਪਹਿਲਾਂ ਵੀ ਦਰਜ ਹਨ। ਪੁਲਿਸ ਨੇ ਤਿੰਨੋਂ ਮੁਲਜ਼ਮਾਂ ਨੂੰ ਰਿਮਾਂਡ ਤੇ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button