
ਭਿੱਖੀਵਿੰਡ , 3 ਅਪ੍ਰੈਲ-ਬੀਐੱਸਐੱਫ ਦੇ ਜਵਾਨਾਂ ਨੇ ਸਥਾਨਕ ਪੁਲਿਸ ਨਾਲ ਸਾਂਝੇ ਤੌਰ ’ਤੇ ਚਲਾਏ ਗਏ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਆਈ ਹੈਰੋਇਨ ਤੇ ਡ੍ਰੋਨ ਸਮੇਤ ਇਕ ਵਿਅਕਤੀ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਸ ਨੂੰ ਥਾਣਾ ਖਾਲੜਾ ਦੀ ਪੁਲਿਸ ਨੇ ਹਿਰਾਸਤ ’ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ। ਬੀਐੱਸਐੱਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਥਾਣਾ ਖਾਲੜਾ ਦੀ ਪੁਲਿਸ ਸਮੇਤ ਸਾਂਝਾ ਆਪ੍ਰੇਸ਼ਨ ਚਲਾਇਆ ਸੀ। ਜਿਸ ਦੌਰਾਨ ਸ਼ਾਮ ਕਰੀਬ ਸਵਾ 5 ਵਜੇ ਕੌਮਾਂਤਰੀ ਸਰਹੱਦ ਨੇੜੇ ਬੀਓਪੀ ਬਾਬਾ ਪੀਰ ਜੋ 115 ਬਟਾਲੀਅਨ ਦੇ ਇਲਾਕੇ ’ਚ ਹੈ, ’ਚੋਂ ਪਿੰਡ ਮਾੜੀ ਕੰਬੋਕੇ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਹੈਰੋਇਨ ਦੇ ਛੋਟੇ ਪੈਕੇਟ ਸਮੇਤ ਗਿ੍ਰਫਤਾਰ ਕੀਤਾ। ਇਸ ਮੌਕੇ ਇਕ ਡ੍ਰੋਨ ਵੀ ਬਰਾਮਦ ਹੋਇਆ ਹੈ। ਦੂਜੇ ਪਾਸੇ ਥਾਣਾ ਖਾਲੜਾ ਦੀ ਪੁਲਿਸ ਨੇ ਹੈਰੋਇਨ ਤੇ ਡ੍ਰੋਨ ਨੂੰ ਕਬਜ਼ੇ ’ਚ ਲੈ ਕੇ ਗ੍ਰਿਫ਼ਤਾਰ ਗਏ ਵਿਅਕਤੀ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



