ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਅੰਦਰ ਸਫਾਈ ਵਿਵਸਥਾ ਵਿੱਚ ਲਿਆਂਦਾ ਜਾਵੇਗਾ ਸੁਧਾਰ:- ਡੀਸੀ ਦੀਪਸ਼ਿਖਾ ਸ਼ਰਮਾ
ਜ਼ਿਲ੍ਹੇ ਫਿਰੋਜ਼ਪੁਰ ਦੇ ਸ਼ਹਿਰਾਂ ਦੀ ਸਫਾਈ, ਸੀਵਰੇਜ ਦੀ ਕਲੀਨਿੰਗ, ਸਾਫ ਸੁਥਰੇ ਪਾਣੀ ਦੀ ਸਪਲਾਈ ਸਬੰਧੀ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 29 ਮਾਰਚ- ਪੰਜਾਬ ਸਰਕਾਰ ਵੱਲੋਂ ਸਾਫ-ਸੁਥਰੇ ਅਤੇ ਸਵੱਛ ਪੰਜਾਬ ਦੇ ਮਿਸ਼ਨ ਸਬੰਧੀ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਨੂੰ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਸੀਵਰੇਜ ਦੀ ਕਲੀਨਿੰਗ, ਸਾਫ-ਸੁਥਰੇ ਪਾਣੀ ਦੀ ਸਪਲਾਈ, ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆਉਣ ਅਤੇ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਅਤੇ ਸਵੱਛ ਵਾਤਾਵਰਣ ਪ੍ਰਦਾਨ ਕਰਨ ਲਈ ਕੁਝ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਜਿਸ ਸਦਕਾ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ) ਦੀ ਅਗਵਾਈ ਹੇਠ ਵੱਖ-ਵੱਖ ਅਦਾਰਿਆਂ ਦੇ ਮੁੱਖੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰੀ ਅਤੇ ਪੇਂਡੂ ਖੇਤਰ ਅੰਦਰ ਸਫਾਈ ਵਿਵਸਥਾ ਸਵੀਪਿੰਗ ਕੱਚਰੇ ਦੀ ਕੁਲੈਕਸ਼ਨ ਅਤੇ ਪ੍ਰੋਸੈਸਿੰਗ ਸੀਵਰੇਜ਼ ਦੀ ਕਲੀਨਿੰਗ ਅਤੇ ਓਵਰਫਲੋ ਨੂੰ ਰੋਕਣਾ ਲੋਕਾਂ ਤੱਕ ਸਾਫ ਸੁਥਰਾ ਅਤੇ ਸਵੱਛ ਪਾਣੀ ਮੁੱਹਈਆ ਕਰਵਾਉਣਾ, ਸ਼ਹਿਰਾਂ ਅੰਦਰ ਸਟੀਟ ਲਾਈਟ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਆਉਣ ਵਾਲੇ ਇਕ ਮਹੀਨੇ ਤੱਕ ਲਗਾਤਾਰ ਇਹਨਾਂ ਵਿੱਚ ਜੰਗੀ ਪੱਧਰ ‘ਤੇ ਸੁਧਾਰ ਲਿਆਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ। ਇਸ ਸਬੰਧੀ ਅੱਜ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀਮਤੀ ਪੂਨਮ ਭਟਨਾਗਰ, ਸਹਾਇਕ ਮਿਉਂਸੀਪਲ ਇੰਜੀਨੀਅਰ ਸ਼੍ਰੀ ਲਵਪ੍ਰੀਤ ਸਿੰਘ ਅਤੇ ਸੁਪਰਡੈਂਟ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਵੇਰੇ 6 ਵਜੇ ਤੋਂ ਸ਼ਹਿਰ ਦੀ ਸਫਾਈ ਦੇ ਵੱਖ-ਵੱਖ ਸਥਾਨਾਂ ਤੇ ਸ਼ੁਰੂ ਕਰਵਾਈ ਜਾਂਦੀ ਹੈ ਉਸ ਉਪਰੰਤ ਸ਼ਹਿਰ ਦੇ ਹਰ ਵਾਰਡ ਵਿੱਚੋਂ ਡੋਰ ਟੂ ਡੋਰ ਕੱਚਰੇ ਦੀ ਕੁਲੈਕਸ਼ਨ ਅਤੇ ਸੈਗਰੀਗੇਸ਼ਨ ਕਰਵਾਈ ਜਾਂਦੀ ਹੈ ਇਸ ਤੋਂ ਬਾਅਦ ਦੁਪਹਿਰ 2 ਵਜੇ ਦੂਸਰੀ ਸ਼ਿਫਟ ਦੇ ਅੰਦਰ ਸ਼ਹਿਰ ਦੇ ਲਿੰਕ ਰੋਡ ਦੀ ਸਫਾਈ ਕਰਵਾਈ ਜਾਂਦੀ ਹੈ ਜਿਸ ਦੌਰਾਨ ਰੋਜ਼ਾਨਾ 1-2 ਲਿੰਕ ਰੋਡ ਨੂੰ ਮੁਕੰਮਲ ਰੂਪ ਵਿੱਚ ਸਾਫ ਕਰਵਾਇਆ ਜਾਂਦਾ ਹੈ ਤੇ ਉੱਥੋਂ ਦਾ ਕੱਚਰੇ ਦਾ ਨਿਪਟਾਰਾ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸਮੂਹ ਨਗਰ ਕੌਂਸਲ ਨਗਰ ਪੰਚਾਇਤਾਂ ਵੱਲੋਂ ਨਾਈਟ ਸਵੀਪਿੰਗ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਸ ਤਹਿਤ ਰਾਤ ਨੂੰ 9 ਵਜੇ ਨਾਈਟ ਸਵੀਪਿੰਗ ਸ਼ੁਰੂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ–ਨਿਰਦੇਸ਼ਾਂ ਅਨੁਸਾਰ ਦੇ ਸਮੂਹ ਸ਼ਹਿਰਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਸਾਫ ਸੁਥਰੀਆਂ ਸੜਕਾਂ ਗਲੀਆਂ ਮੁਹੱਲੇ ਕੱਚਰਾ ਮੁਕਤ ਸੜਕਾਂ ਦੇਣ ਲਈ ਸਮੂਹ ਸ਼ਹਿਰਾਂ ਦੇ ਸੰਬੰਧਿਤ ਅਧਿਕਾਰੀ ਵਚਨਬੱਧ ਹਨ। ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਵੱਲੋਂ ਨਾਈਟ ਸਵੀਪਿੰਗ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਪੰਜਾਬ ਦੇ ਪਹਿਲੇ ਸਟੇਟ ਅਵਾਰਡੀ ਸ਼੍ਰੀ ਸੁਖਪਾਲ ਸਿੰਘ ਸੁਪਰਡੈਂਟ ਸੈਨੀਟੇਸ਼ਨ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਸਮੂਹ ਸ਼ਹਿਰਾਂ ਅੰਦਰ ਨਾਈਟ ਸਵੀਪਿੰਗ ਦਾ ਮੁੱਖ ਮੰਤਵ ਹੈ ਕਿ ਜਲਦ ਸਵੇਰ ਜੋ ਸ਼ਹਿਰਵਾਸੀ ਸੈਰ ਕਰਨ ਲਈ ਨਿਕਲਦੇ ਹਨ ਉਹਨਾਂ ਨੂੰ ਸਾਫ ਸੁਥਰੀਆਂ ਸੜਕਾਂ ਅਤੇ ਕੱਚਰਾ ਮੁਕਤ ਸੜਕਾਂ ਦੀ ਸੁਵਿਧਾ ਦਿੱਤੀ ਜਾਵੇ ਤਾਂ ਜੋ ਸਵੇਰ ਦੇ ਸਮੇਂ ਸੈਰ ਕਰਨ ਵਾਲਿਆਂ ਨੂੰ ਪੂਰੇ ਦਿਨ ਭਰ ਦਾ ਸੜਕਾਂ ਤੇ ਕੱਚਰਾ ਆਦਿ ਨਾਂ ਦਿਖਾਈ ਦੇਵੇ ਉਹਨਾਂ ਨੇ ਦੱਸਿਆ ਕਿ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਘਰਾਂ ਦੇ ਕੱਚਰੇ ਨੂੰ ਸੈਗਰੀਗੇਸ਼ਨ ਰੂਪ ਵਿੱਚ ਗਿੱਲਾ ਅਲੱਗ, ਸੁੱਕਾ ਅਲੱਗ ਰੱਖਣ ਅਤੇ ਇਹ ਕੱਚਰਾ ਸੜਕਾਂ ਗਲੀਆਂ ਮੁਹੱਲਿਆਂ ਖਾਲੀ ਪਲਾਟਾਂ ਵਿੱਚ ਸੁੱਟਣ ਦੀ ਬਿਜਾਏ ਨਗਰ ਕੌਂਸਲ ਵੱਲੋਂ ਨਿਰਧਾਰਿਤ ਕੀਤੇ ਸੰਬੰਧਿਤ ਕਰਮਚਾਰੀ ਨੂੰ ਅਲੱਗ, ਅਲੱਗ ਹੀ ਦੇਣ ਤਾਂ ਜੋ ਮਿਉਂਸੀਪਲ ਸੋਲਿਡ ਵੇਸਟ ਰੂਲ 2016 ਅਨੁਸਾਰ ਇਸ ਕੱਚਰੇ ਦਾ ਨਿਪਟਾਰਾ ਕੀਤਾ ਜਾ ਸਕੇ ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਹਰ ਸ਼ਹਿਰ ਵਿੱਚ ਗਿੱਲੇ ਕੱਚਰੇ ਤੋਂ ਖਾਦ ਤਿਆਰ ਕਰਨ ਲਈ ਇੱਕ ਵਿਸ਼ੇਸ਼ ਕੰਪੋਸਟ ਯੂਨਿਟ ਪਲਾਂਟ ਲਗਾਏ ਗਏ ਹਨ ਅਤੇ ਸੁੱਕੇ ਕੱਚਰੇ ਨੂੰ ਰੀਸਾਈਕਲਿੰਗ ਰੀਸੇਲ ਕਰਨ ਲਈ ਸਮੂਹ ਸ਼ਹਿਰਾਂ ਅੰਦਰ ਐਮ ਆਰ ਐਫ ਤਿਆਰ ਕੀਤੇ ਗਏ ਹਨ ਇਸ ਲਈ ਜੇਕਰ ਸ਼ਹਿਰ ਵਾਸੀ ਆਪਣੇ ਘਰੇਲੂ ਅਤੇ ਦੁਕਾਨਾਂ ਦੇ ਕੱਚਰੇ ਨੂੰ ਸੈਗਰੀਗੇਸ਼ਨ ਰੂਪ ਵਿੱਚ ਦੇਣਗੇ ਤਾਂ ਸਮੂਹ ਸ਼ਹਿਰਾਂ ਨੂੰ ਕੱਚਰਾ ਮੁਕਤ ਕੀਤਾ ਜਾ ਸਕਦਾ ਹੈ।
ਸ਼ਹਿਰਾਂ ਅੰਦਰ ਸੀਵਰੇਜ਼ ਦੀ ਸਫਾਈ ਦਾ ਵਿਸ਼ੇਸ਼ ਖਿਆਲ ਰੱਖਿਆ ਜਾਵੇਗਾ:- ਐਸ.ਡੀ.ਓ. ਗੁਲਸ਼ਨ ਗਰੋਵਰ
ਪੰਜਾਬ ਵ ਸੀਵਰੇਜ਼ ਬੋਰਡ ਦੇ ਐਸ.ਡੀ.ਓ. ਸ਼੍ਰੀ ਗੁਲਸ਼ਨ ਗਰੋਵਰ ਵੱਲੋਂ ਦੱਸਿਆ ਗਿਆ ਕਿ ਫਿਰੋਜ਼ਪੁਰ ਸ਼ਹਿਰ ਤੋਂ ਇਲਾਵਾ ਜਿਹਨਾਂ ਸ਼ਹਿਰਾਂ ਦੇ ਸੀਵਰੇਜ ਨੂੰ ਪੰਜਾਬ ਵਾਟਰ ਸਪਲਾਈ ਬੋਰਡ ਵੱਲੋਂ ਦੇਖ ਰੇਖ ਹੁੰਦੀ ਹੈ।ਉਹਨਾਂ ਸ਼ਹਿਰਾਂ ਅੰਦਰ ਸੀਵਰੇਜ਼ ਦੀ ਸਮੱਸਿਆ ਸੀਵਰੇਜ਼ ਦੇ ਓਵਰਫਲੋ ਨੂੰ ਲੈ ਕੇ ਕਿਸੇ ਪ੍ਰਕਾਰ ਦੀ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਨੇ ਦੱਸਿਆ ਕਿ ਫਿਰੋਜਪੁਰ ਸ਼ਹਿਰ ਦੀ ਸੀਵਰੇਜ਼ ਦੀ ਹਰ ਸ਼ਿਕਾਇਤ ਨੂੰ 24 ਘੰਟੇ ਦੇ ਅੰਦਰ ਅੰਦਰ ਦੂਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਜਗ੍ਹਾ ਤੇ ਪਾਣੀ ਦੀ ਬਲਾਕਜ਼ ਜਾਂ ਸੀਵਰੇਜ਼ ਦਾ ਓਵਰਫਲੋ ਹੁੰਦਾ ਹੈ ਤਾਂ ਤੁਰੰਤ ਉਸਦੀ ਸ਼ਿਕਾਇਤ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਵੱਲੋਂ ਨਿਰਧਾਰਿਤ ਕੀਤੇ ਨੰਬਰਾਂ ਤੇ ਦਿੱਤੀ ਜਾ ਸਕਦੀ ਹੈ।



