Punjab

ਸ਼ੰਭੂ ਬਾਰਡਰ ਦੇ ਨੇੜੇ ਕਾਰਾਂ ’ਚੋਂ ਗਾਂਜਾ ਬਰਾਮਦ

ਲੁਧਿਆਣਾ, 14 ਅਕਤੂਬਰ : ਲੁਧਿਆਣਾ ਦੋ ਵਾਹਨਾਂ ’ਚ ਲੁਕੋ ਕੇ ਨਸ਼ੇ ਵਾਲਾ ਪਦਾਰਥ ਲਿਜਾਣ ਦੀ ਗੁਪਤ ਜਾਣਕਾਰੀ ਮਿਲਣ ’ਤੇ ਡੀਆਰਆਈ ਲੁਧਿਆਣਾ ਦੀ ਟੀਮ ਨੇ ਸ਼ੰਭੂ ਬਾਰਡਰ ਟੋਲ ਜੀਟੀ ਰੋਡ ਪਟਿਆਲਾ ਨੇੜੇ ਉਕਤ ਕਾਰਾਂ ਨੂੰ ਰੋਕਿਆ। ਵਾਹਨਾਂ ਦੀ ਜਾਂਚ ਕਰਨ ’ਤੇ ਖਾਕੀ ਰੰਗ ਦੇ ਪਲਾਸਟਿਕ ਟੇਪ ਨਾਲ ਲਿਪਟੇ 111 ਪੈਕੇਟ (ਇੱਕ ਵਾਹਨ ਤੋਂ 59 ਤੇ ਦੂਜੇ ਤੋਂ 52) ਬਰਾਮਦ ਹੋਏ, ਜਿਨ੍ਹਾਂ ’ਚ ਗਾਂਜਾ ਭਰਿਆ ਹੋਇਆ ਸੀ। ਇਹ ਪੈਕੇਟ ਵਾਹਨਾਂ ਦੇ ਫਰਸ਼ ’ਚ ਖਾਸ ਤੌਰ ’ਤੇ ਬਣਾਏ ਟੋਇਆਂ ’ਚ ਲੁਕਾਏ ਗਏ ਸਨ। ਜਬਤ ਕੀਤੇ ਗਏ ਵਾਹਨਾਂ ’ਚ ਉਕਤ ਸਮੱਗਰੀ ਲਿਜਾਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਰਾਮਦ ਕੀਤੇ ਗਏ 111 ਪੈਕੇਟਾਂ ’ਚ 187 ਕਿੱਲੋਗ੍ਰਾਮ ਗਾਂਜਾ ਸੀ, ਜਿਸ ਦੀ ਕੀਮਤ ਲਗਪਗ 56 ਲੱਖ ਰੁਪਏ ਹੈ। ਗ਼ੈਰ-ਕਾਨੂੰਨੀ ਬਾਜ਼ਾਰ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਰੀ ਤੇ ਉਨ੍ਹਾਂ ਲਈ ਵਰਤੀਆਂ ਜਾਣ ਵਾਲੀਆਂ ਕਾਰਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਅਗਲੀ ਜਾਂਚ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button