Punjab

ਦੋਰਾਹਾ ਨੇੜਲੇ ਇੱਕ ਸਾਬਕਾ ਸਰਪੰਚ ਤੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਰਵਾਈ ਕਾਨੂੰਨ ਅਨੁਸਾਰ ਹੋਈ : DSP ਦੀਪਕ ਰਾਏ

ਪਾਇਲ 29 ਮਾਰਚ : ਪੁਲਿਸ ਜਿਲਾ ਖੰਨਾ ਦੇ ਸਬ ਡਵੀਜ਼ਨ ਪਾਇਲ ਦੇ ਥਾਣਾ ਦੋਰਾਹਾ ਵੱਲੋਂ ਪਿੰਡ ਚਣਕੋਈਆਂ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਜੱਗੀ ਪੁੱਤਰ ਸੁਖਦੇਵ ਸਿੰਘ ਸਮੇਤ 4 ਲੋਕਾਂ ਤੇ NDPS ਦਾ ਮੁਕੱਦਮਾ ਦਰਜ ਹੋਇਆ ਸੀ, ਜਿਸਦੇ ਪਿੰਡ ਵਾਸੀਆਂ ਅਤੇ ਇੱਕ ਖਾਸ ਧਿਰ ਵੱਲੋਂ ਜਬਰਦਸਤ ਵਿਰੋਧ ਕੀਤਾ ਗਿਆ ਸੀ। ਇਸ ਬਾਰੇ DSP ਦੀਪਕ ਰਾਏ ਨੇ ਦੱਸਿਆ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ । ਸਾਬਕਾ ਸਰਪੰਚ ਤੇ ਪਹਿਲਾ ਹੀ NDPS ਸਮੇਤ 7 ਮੁਕੱਦਮੇ ਦਰਜ ਹਨ ਅਤੇ ਬਾਕੀ ਦੋਸ਼ੀਆਂ ਤੇ ਵੀ ਪਹਿਲਾਂ ਹੀ ਮੁਕੱਦਮੇ ਦਰਜ ਹਨ। ਇਹ ਸਾਰੇ ਦੋਸ਼ੀ ਨਸ਼ੇ ਅਤੇ ਡਰੱਗ ਮਨੀ ਸਮੇਤ ਫੜੇ ਗਏ ਹਨ ਇਹਨਾਂ ਤੇ ਕਾਰਵਾਈ ਕ਼ਾਨੂਨ ਅਨੁਸਾਰ ਕੀਤੀ ਗਈ ਹੈ। ਇਸ ਸਬੰਧੀ ਦੂਸਰੀ ਧਿਰ ਦਾ ਪੱਖ ਜਾਨਣ ਲਈ ਉਹਨਾਂ ਨਾਲ ਵਾਰ-ਵਾਰ ਸੰਪਰਕ ਕਰਨ ‘ਤੇ ਸੰਪਰਕ ਨਹੀਂ ਹੋ ਸਕਿਆ

Related Articles

Leave a Reply

Your email address will not be published. Required fields are marked *

Back to top button