
ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਪੁਲਿਸ ਚੋਂਕੀ ਜੋਗੇਵਾਲੀ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਨਾਜਾਇਜ਼ ਪਿਸਟਲ 32 ਬੋਰ, 1 ਰੋਂਦ ਜ਼ਿੰਦਾ, 1 ਖੋਲ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਮਖੂ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਇਕ ਦਰਖਾਸਤ ਨੰਬਰ ਆਈਡੀ 2058564 ਮਿਤੀ 21 ਮਾਰਚ 2025 ਹੈਲਪਡੈਕਸ 112 ਵੱਲੋਂ ਸਤਨਾਮ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੁਸੂ ਵਾਲਾ ਮੋੜ ਹਾਲ ਚੱਕੀਆ ਮਖੂ ਨੇ ਇਤਲਾਹ ਵਿਚ ਦੱਸਿਆ ਕਿ ਦੋਸ਼ੀ ਅਮਰਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਕੁਸੂ ਵਾਲਾ ਮੋੜ ਮਖੂ ਨੇ ਨਾਜਾਇਜ਼ ਸਲੇ ਨਾਲ ਫਾਇਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ 32 ਬੋਰ ਪਿਸਟਲ, 1 ਰੋਂਦ ਜ਼ਿੰਦਾ, 1 ਖੋਲ ਸਮੇਤ ਗ੍ਰਿਫਤਾਰ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



