
ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਜ਼ੀਰਾ ਦੇ ਨਜ਼ਦੀਕੀ ਪਿੰਡ ਸੇਖਵਾਂ ਵਿਖੇ ਵੇਰਕਾ ਮਿਲਕ ਪਲਾਂਟ ਤੋਂ ਟਰੱਕ ਵਿਚ ਭੇਜਿਆ ਦੁੱਧ ਰਸਤੇ ਵਿਚ ਕਿਸੇ ਬਲੈਰੋ ਗੱਡੀ ਵਿਚ ਪਾਉਣ ਦੇ ਦੋਸ਼ ਵਿਚ ਥਾਣਾ ਸਦਰ ਜ਼ੀਰਾ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਅਤੇ 2 ਅਣਪਛਾਤੇ ਵਿਅਕਤੀਆਂ ਖਿਲਾਫ 303 (2), 316 (3), 318 (4), 274, 275 ਬੀਐੱਐੱਸ 60 ਫੂਡ ਸੇਫਟੀ ਅਤੇ ਸਟੈਂਡਰਜ਼ ਐਕਟ 2006 ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਦਰਖਾਸਤ ਵੱਲੋਂ ਪ੍ਰੋਡਕਸ਼ਨ ਇੰਚਾਰਜ਼ ਵੇਰਕਾ ਮਿਲਕ ਪਲਾਂਟ ਮੱਲਵਾਲ ਕਦੀਮ ਥਾਣਾ ਕੁੱਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ ਤੇ ਦਰਜ ਹੋਇਆ ਕਿ ਮਿਲਵ ਪਲਾਂਟ ਤੋਂ ਦੁੱਧ ਟਰਾਂਸਫਰ ਕਰਨ ਲਈ ਟਰੱਕ ਨੰਬਰ ਪੀਬੀ 10 ਐੱਚਐੱਨ 4168 ਵਿਚ ਲੋਡ ਕਰਕੇ ਭੇਜਿਆ ਸੀ ਜੋ ਟਰੱਕ ਡਰਾਈਵਰ ਤਰਸੇਮ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਲੁਹਾਮ ਵੱਲੋਂ ਆਪਣੇ ਹੋ ਹੋਰ ਸਾਥੀਆਂ ਨਾਲ ਮਿਲ ਕੇ ਰਸਤੇ ਵਿਚ ਨੇੜੇ ਪਿੰਡ ਸ਼ੇਖਵਾਂ ਦੂਸਰੀ ਗੱਡੀ ਬਲੈਰੋ ਵਿਚ ਪਾ ਰਹੇ ਸੀ ਅਤੇ ਦੋਸ਼ੀਅਨ ਮੌਕੇ ਤੋਂ ਭੱਜ ਗਏ। ਪੁਲਿਸ ਨੇ ਦੱਸਿਆ ਕਿ 1 ਕੈਂਟਰ ਨੰਬਰ ਪੀਬੀ 10 ਐੱਚਐੱਨ 4168 ਅਤੇ ਬੈਲੇਰੋ ਕੈਂਪਰ ਨੰਬਰ ਪੀਬੀ 30 ਆਰ 7083 ਅਤੇ 24965 ਕਿਲੋ ਦੁੱਧ ਅਤੇ 2 ਡਰੰਮ ਪਾਣੀ ਦੇ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



