
ਫ਼ਿਰੋਜ਼ਪੁਰ, 23 ਮਾਰਚ (ਬਾਲ ਕਿਸ਼ਨ)– ਥਾਣਾ ਸਿਟੀ ਜ਼ੀਰਾ ਅਤੇ ਥਾਣਾ ਮਖੂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 212 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜ਼ੀਰਾ ਦੇ ਸਬ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਮੱਲੋ ਕੇ ਰੋਡ ਪਾਸ ਪੁੱਜੀ ਤਾਂ ਇਕ ਨੌਜਵਾਨ ਕੁਲਦੀਪ ਸਿੰਘ ਉਰਫ ਗਿਆਨੀ ਪੁੱਤਰ ਗੁਰਦਿਆਲ ਸਿੰਘ ਵਾਸੀ ਸਮਾਧੀ ਮੁਹੱਲਾ ਜ਼ੀਰਾ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਕੇ ਭੱਜਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਉਧਰ ਥਾਣਾ ਮਖੂ ਪੁਲਿਸ ਦੇ ਸਬ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੱਲਾਂਵਾਲਾ ਤੋਂ ਮਖੂ ਰਵਾਨਾ ਸੀ ਤਾਂ ਪਿੰਡ ਤਲਵੰਡੀ ਨਿਪਾਲਾਂ Çਲੰਕ ਰੋਡ ਰਾਹੀਂ ਅੰਮ੍ਰਿਤਸਰ ਰੋਡ ਬਠਿੰਡਾ ਹਾਈਵਲ ਵੱਲ ਜਾ ਰਹੇ ਸੀ ਤਾਂ ਰਸਤੇ ਵਿਚ ਭਰਾਵਾਂ ਦੇ ਢਾਬੇ ਤੋਂ ਦੋਸ਼ੀਅਨ ਮੰਨੂ ਪੁੱਤਰ ਮੱਖਣ ਦੀਨ ਵਾਸੀ ਹਾਲ ਭਗਤਾਂ ਵਾਲੀ ਦਾਣਾ ਮੰਡੀ ਪਿੰਡ ਵੱਲਾ ਮੂਲਾ ਚੱਕ ਮਕੂਬਲਪੁਰਾ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਹਾਕਮ ਦੀਨ ਪੁੱਤਰ ਮੱਖਣ ਦੀਨ ਢੰਡ ਮੀਆਂਪੁਰ ਢੰਡ ਕਾਸੇਲ ਸਰਾਏ ਅਮਾਨਤ ਖਾਂ, ਤਰਨਤਾਰਨ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 202 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



