Punjab

ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਅਸਾਮ ਦੀ ਜੇਲ੍ਹ ‘ਚ ਕੀਤਾ ਸ਼ਿਫਟ, NSA ਵਰਗੀ ਸਖ਼ਤੀ ਤੇ Bail ਮਿਲਣੀ ਵੀ ਮੁਸ਼ਕਲ

ਬਠਿੰਡਾ, 23 ਮਾਰਚ-ਸਿੱਧੂ ਮੂਸੇਵਾਲਾ ਹੱਤਿਆਕਾਂਡ (Sidhu Moosewala Murder Case) ਦੇ ਮੁਲਜ਼ਮ ਅਤੇ ਪੰਜਾਬ ਦੇ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਤੋਂ ਅਸਾਮ ਦੀ ਸਿਲਚਰ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਐਨਸੀਬੀ ਨੇ ਇਹ ਕਾਰਵਾਈ ਐਨਡੀਪੀਐਸ ਐਕਟ ਤਹਿਤ ਕੀਤੀ ਹੈ। ਇਹ ਕਾਨੂੰਨ ਐਨਐਸਏ ਤਹਿਤ ਕਾਫੀ ਸਖ਼ਤ ਹੈ ਤੇ ਹੁਣ ਇਸ ਨੂੰ ਇਕ ਸਾਲ ਤਕ ਜ਼ਮਾਨਤ ਜਾਂ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਸੂਤਰਾਂ ਮੁਤਾਬਕ ਜੱਗੂ ਭਗਵਾਨਪੁਰੀਆ ਨੂੰ ਹਵਾਈ ਰਸਤੇ ਅਸਾਮ ਲਿਜਾਣ ਤੋਂ ਪਹਿਲਾਂ ਭਾਰੀ ਸੁਰੱਖਿਆ ਹੇਠ ਚੰਡੀਗੜ੍ਹ ਲਿਜਾਇਆ ਗਿਆ ਸੀ। ਗੈਂਗਸਟਰ ਜੱਗੂ ਖ਼ਿਲਾਫ਼ ਪਿਛਲੇ ਕਈ ਸਾਲਾਂ ‘ਚ 128 ਮਾਮਲੇ ਦਰਜ ਹਨ। ਫਿਲਹਾਲ ਉਹ ਬਠਿੰਡਾ ਦੀ ਹਾਈ ਸਕਿਓਰਿਟੀ ਜੇਲ੍ਹ ‘ਚ ਬੰਦ ਸੀ। ਜੱਗੂ ‘ਤੇ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਵੀ ਸ਼ਾਮਲ ਹੋਣ ਦਾ ਦੋਸ਼ ਹੈ। ਇਸੇ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਫੈਸਲੇ ‘ਤੇ ਟਿੱਪਣੀ ਕਰਦਿਆਂ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਇਸ ਗੈਂਗਸਟਰ ਦੇ ਕਾਰਨਾਮਿਆਂ ਦਾ ਰੌਲਾ ਪਾ ਰਹੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੇ ਕਰੀਬ ਇਕ ਦਰਜਨ ਗੈਂਗਸਟਰਾਂ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਤਾਂ ਅਪਰਾਧ ਅਤੇ ਨਸ਼ਿਆਂ ਦੀ ਤਸਕਰੀ ਨੂੰ ਘਟਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਆਉਣ ਵਾਲੇ ਸਮੇਂ ‘ਚ ਹੋਰ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਵੀ ਦੂਰ-ਦੁਰਾਡੇ ਦੀਆਂ ਜੇਲ੍ਹਾਂ ‘ਚ ਸ਼ਿਫਟ ਕੀਤਾ ਜਾ ਸਕਦਾ ਹੈ। ਫਿਲਹਾਲ ਐਨਸੀਬੀ ਦੀ ਇਸ ਸਖ਼ਤ ਕਾਰਵਾਈ ਨੂੰ ਪੰਜਾਬ ‘ਚ ਗੈਂਗਵਾਰ ਅਤੇ ਡਰੱਗਜ਼ ਨੈਟਵਰਕ ‘ਤੇ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button