ਦਿੱਲੀ ਹਾਈ ਕੋਰਟ ਨੇ ਕੇਂਦਰ ਨੂੰ ‘India’ ਨੂੰ ‘Bharat’ ਨਾਲ ਬਦਲਣ ‘ਤੇ SC ਦੇ ਹੁਕਮਾਂ ਦੀ ਪਾਲਣਾ ਕਰਨ ਦਾ ਦਿੱਤਾ ਨਿਰਦੇਸ਼

ਨਵੀਂ ਦਿੱਲੀ, 19 ਮਾਰਚ-ਕੇਂਦਰ ਨੂੰ ਸੰਵਿਧਾਨ ਵਿਚ ਸੋਧ ਕਰਨ ਅਤੇ ‘ਇੰਡੀਆ’ ਸ਼ਬਦ ਨੂੰ ਭਾਰਤ ਜਾਂ ਹਿੰਦੁਸਤਾਨ ਨਾਲ ਬਦਲਣ ਲਈ ਇਕ ਪ੍ਰਸਤਾਵ ‘ਤੇ ਵਿਚਾਰ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਦੀ ਜਲਦੀ ਪਾਲਣਾ ਕਰਨ ਲਈ ਦਿੱਲੀ ਹਾਈ ਕੋਰਟ ਨੇ ਨਿਰਦੇਸ਼ ਦਿੱਤਾ ਹੈ। ਇਸ ਵਿਚ ਕਿਹਾ ਗਿਆ ਕਿ ਕੇਂਦਰ ਦੇ ਵਕੀਲ ਨੂੰ ਸੁਪਰੀਮ ਕੋਰਟ ਦੁਆਰਾ ਜਾਰੀ ਹੁਕਮ ਦੀ ਜਲਦੀ ਪਾਲਣਾ ਲਈ ਸੰਬੰਧਿਤ ਮੰਤਰਾਲਿਆਂ ਨੂੰ ਸਹੀ ਤਰੀਕੇ ਨਾਲ ਸੂਚਿਤ ਕਰਨਾ ਚਾਹੀਦਾ ਹੈ।ਸਚਿਨ ਦੱਤਾ ਦੀ ਬੈਂਚ ਨੇ ਇਸ ਨਿਰਦੇਸ਼ ਨਾਲ ਪਟੀਸ਼ਨਕਰਤਾ ਨੂੰ ਪਟੀਸ਼ਨ ਵਾਪਸ ਲੈਣ ਦੀ ਆਗਿਆ ਦੇ ਦਿੱਤੀ। ਪਟੀਸ਼ਨਕਰਤਾ ਨਮਹਾ ਨੇ ਪਹਿਲਾਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਇਸ ‘ਤੇ ਸਿਖਰ ਅਦਾਲਤ ਨੇ 2020 ਵਿਚ ਹੁਕਮ ਦਿੱਤਾ ਸੀ ਕਿ ਪਟੀਸ਼ਨ ਨੂੰ ਇਕ ਪ੍ਰਸਤਾਵ ਵਜੋਂ ਲੈ ਕੇ ਉਚਿਤ ਮੰਤਰਾਲਿਆਂ ਦੁਆਰਾ ਵਿਚਾਰਿਆ ਜਾ ਸਕਦਾ ਹੈ।
ਮੰਤਰਾਲੇ ਨੂੰ ਜਲਦੀ ਫੈਸਲਾ ਕਰਨ ਦੇ ਨਿਰਦੇਸ਼
ਇਸ ਤੋਂ ਬਾਅਦ ਪਟੀਸ਼ਨਕਰਤਾ ਨਮਹਾ ਨੇ ਸੀਨੀਅਰ ਵਕੀਲ ਸੰਜੀਵ ਸਾਗਰ ਦੇ ਜਰੀਏ ਹਾਈ ਕੋਰਟ ਵਿਚ ਯਾਚਿਕਾ ਦਾਇਰ ਕਰਕੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਰਜ਼ੀ ‘ਤੇ ਫੈਸਲਾ ਕਰਨ ਦਾ ਨਿਰਦੇਸ਼ ਦੇਣ ਦੀ ਬੇਨਤੀ ਕੀਤੀ। ਇਸ ‘ਤੇ ਬੈਂਚ ਨੇ ਮੰਤਰਾਲੇ ਨੂੰ ਜਲਦੀ ਫੈਸਲਾ ਕਰਕੇ ਯਾਚੀ ਨੂੰ ਸੂਚਿਤ ਕਰਨ ਦਾ ਨਿਰਦੇਸ਼ ਦਿੱਤਾ।
ਸੁਪਰੀਮ ਕੋਰਟ ਦੇ ਫੈਸਲੇ ‘ਤੇ ਕੇਂਦਰ ਵੱਲੋਂ ਕੋਈ ਅਪਡੇਟ ਨਹੀਂ: ਪਟੀਸ਼ਨਕਰਤਾ
ਪਟੀਸ਼ਨਕਰਤਾ ਨੇ ਪਹਿਲਾਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਨੇ 2020 ਵਿਚ ਹੁਕਮ ਦਿੱਤਾ ਸੀ ਕਿ ਪਟੀਸ਼ਨ ਨੂੰ ਇਕ ਅਰਜ਼ੀ ਵਜੋਂ ਮੰਨਿਆ ਜਾਵੇ ਜਿਸ ‘ਤੇ ਉਚਿਤ ਮੰਤਰਾਲਿਆਂ ਦੁਆਰਾ ਵਿਚਾਰਿਆ ਜਾ ਸਕਦਾ ਹੈ। ਪਟੀਸ਼ਨ ਵਿਚ ਕਿਹਾ ਗਿਆ, “ਪਟੀਸ਼ਨਕਰਤਾ ਕੋਲ ਮੌਜੂਦਾ ਪਟੀਸ਼ਨ ਰਾਹੀਂ ਇਸ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ ਕਿਉਂਕਿ ਪਟੀਸ਼ਨਕਰਤਾ ਦੇ ਅਰਜ਼ੀ ‘ਤੇ ਲਏ ਗਏ ਕਿਸੇ ਵੀ ਫੈਸਲੇ ਬਾਰੇ ਕੇਂਦਰ ਵੱਲੋਂ ਕੋਈ ਅਪਡੇਟ ਨਹੀਂ ਹੈ।”



