Punjab

ਆਪ ਪੰਜਾਬ ਐਗਜੈਕਟਿਵ ਦੀ ਮੀਟਿੰਗ ਜਾਰੀ, ਆਗੂਆਂ ਨੂੰ ਦਿੱਤਾ ਜਾਵੇਗਾ ਨਵਾਂ ਪ੍ਰੋਗਰਾਮ

ਚੰਡੀਗੜ੍ਹ 11 ਮਾਰਚ 2025- ਆਮ ਆਦਮੀ ਪਾਰਟੀ ਪੰਜਾਬ ਦੀ ਐਗਜੈਕਟਿਵ ਪੱਧਰ ਰਾਜ ਪੱਧਰੀ ਮੀਟਿੰਗ ਮਿਉਂਸਪਲ ਭਵਨ ਸੈਕਟਰ 35 ਚੰਡੀਗੜ੍ਹ ਵਿੱਚ ਜਾਰੀ ਹੈ।  ਮੀਟਿੰਗ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਹਾਰ ਤੋਂ ਬਾਅਦ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਮਨਿਸਟਰ ਜਿਲਾ ਪ੍ਰਧਾਨ ਸਾਰੀਆਂ ਕਾਰਪੋਰੇਸ਼ਨਾਂ ਦੇ ਚੇਅਰਮੈਨ, ਹਰੇਕ ਵਿਧਾਨ ਸਭਾ ਹਲਕੇ ਵਿੱਚੋਂ ਚੁਨਿੰਦਾ ਆਗੂ ਸ਼ਾਮਿਲ ਹੋਏ ਹਨ।  ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਸੁਪਰੀਮੋ  ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਆਗੂਆਂ ਦੀ ਮੀਟਿੰਗ ਕੀਤੀ ਸੀ ਅਤੇ ਐਮਐਲਏ ਮੰਤਰੀ ਵੀ ਸੱਦੇ ਸੀ। ਇਨਾ ਮੀਟਿੰਗਾਂ ਵਿੱਚ ਪੰਜਾਬ ਅੰਦਰ ਹੋਰ ਸਰਗਰਮੀ ਵਧਾਉਣ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਅੰਦਰਯੁੱਧ ਨਸ਼ਿਆਂ ਵਿਰੁੱਧ” ਨਾਮ ਦੀ ਮੁਹਿੰਮ ਵੀ ਆਰੰਭੀ ਹੋਈ ਹੈ। ਇਸ ਮੁਹਿੰਮ ਤਹਿਤ ਪੁਲਿਸ ਦੇ ਸੀਨੀਅਰ ਅਧਿਕਾਰੀ ਅਤੇ ਮਿਨਿਸਟਰ ਵੱਖ ਵੱਖ ਹਲਕਿਆਂ ਵਿੱਚ ਪੁੱਜ ਕੇ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਲੱਗੇ ਅੰਸਰਾਂ ਨੂੰ ਕਾਬੂ ਕਰਨ ਅਤੇ ਜਿਹੜੇ ਸਮਗਲਰਾਂ ਖਿਲਾਫ ਅਦਾਲਤੀ ਫੈਸਲੇਚੁੱਕਿਆ ਹਨ ਉਹਨਾਂ ਦੀਆਂ ਜਾਇਦਾਦਾਂ ਨੂੰ ਕੁਰਕ ਅਤੇ ਬਿਲਡਿੰਗਾਂ ਉੱਪਰ ਬੁਲਡੋਜਰ ਚਲਾਉਣ ਦੀਆਂ ਕਾਰਵਾਈਆਂ ਆਰੰਭੀਆਂ ਹੋਈਆਂ ਹਨ। ਪਾਰਟੀ ਆਉਣ ਵਾਲੇ ਦਿਨਾਂ ਵਿੱਚ ਹੋਣ ਜਾ ਰਿਹਾ ਜ਼ਿਲਾ ਪਰਿਸ਼ਦ ਬਲਾਕ ਸੰਮਤੀ ਕਾਰਪੋਰੇਸ਼ਨਾ ਨਗਰ ਨਿਗਮਾਂ ਦਆਂ ਚੋਣ ਆਪਣੇ ਬਾਲ ਬੂਤੇ ਤੇ ਇੱਕ ਵਾਰ ਫਿਰ ਜਿੱਤਣ ਲਈ ਪੱਬਾਂ ਭਾਰ ਹੁੰਦੀ ਦਿਖਾਈ ਦੇ ਰਹੀ ਹੈ। ਅੱਜ ਦੀ ਐਗਜੈਕਟਿਵ ਮੀਟਿੰਗ ਵਿੱਚ ਕੀ ਪ੍ਰੋਗਰਾਮ ਦਿੱਤਾ ਗਿਆ ਇਸ ਦਾ ਖੁਲਾਸਾ ਵੀ ਜਲਦੀ ਹੀ ਬੋਲਦਾ ਪੰਜਾਬ ਆਪਣੇ ਪਾਠਕਾਂ ਦੇ ਨਾਲ ਸਾਂਝਾ ਕਰੇਗਾ।

Related Articles

Leave a Reply

Your email address will not be published. Required fields are marked *

Back to top button