Punjab

ਮਿਸ਼ਨ ਵਾਤਸੱਲਿਆ ਸਕੀਮ ਅਧੀਨ 3 ਬੱਚਿਆਂ ਨੂੰ ਸਪਾਂਸਰਸ਼ਿਪ ਸਰਟੀਫਿਕੇਟ ਕੀਤੇ ਜਾਰੀ

ਚਾਇਲਡ ਹੈਲਪ ਲਾਇਨ ਨੰਬਰ 1098 ਤੇ ਦਿੱਤੀ ਜਾਵੇ ਸੂਚਨਾ

ਜਸਵਿੰਦਰ ਸਿੰਘ ਸੰਧੂ
ਫਾਜ਼ਿਲਕਾ, 11 ਮਾਰਚ- ਹਲਕਾ ਇੰਚਾਰਜ ਅਬੋਹਰ ਸ੍ਰੀ ਅਰੁਣ ਨਾਰੰਗ ਵੱਲੋਂ ਆਪਣੇ ਦਫਤਰ ਅਬੋਹਰ ਵਿਖੇ ਲੋਕ ਮਿਲਣੀ ਦੌਰਾਨ ਪੰਜਾਬ ਸਰਕਾਰ ਦੀ ਮਿਸ਼ਨ ਵਾਤਸੱਲਿਆ ਸਕੀਮ ਅਧੀਨ 2 ਬੱਚਿਆਂ ਨੂੰ ਸਪਾਂਸਰਸ਼ਿਪ ਸਰਟੀਫਿਕੇਟ ਜਾਰੀ ਕੀਤੇ ਗਏ ਇਸ ਨਾਲ ਇਨ੍ਹਾਂ ਬਚਿਆਂ ਨੂੰ ਪ੍ਰਤੀ ਮਹੀਨਾ 4 ਹਜਾਰ ਰੁਪਏ ਮਾਲੀ ਸਹਾਇਤਾ ਮਿਲ ਸਕੇਗੀਉਨ੍ਹਾਂ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਦੇ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਵੱਲੋਂ ਲੋੜਵੰਦ ਤੇ ਬੇਸਹਾਰਾ ਬਚਿਆਂ ਹਿੱਤ ਚਲਾਈ ਜਾ ਰਹੀ ਹੈ। ਹਲਕਾ ਇੰਚਾਰਜ ਅਬੋਹਰ ਸ੍ਰੀ ਅਰੁਣ ਨਾਰੰਗ ਨੇ ਦੱਸਿਆ ਕਿ ਮਾਲੀ ਸਹਾਇਤਾ ਮੁਹੱਈਆ ਕਰਵਾਉਣ ਲਈ ਬੱਚਿਆਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿੰਨ੍ਹਾਂ ਤੇ ਕਾਰਵਾਈ ਕਰਦਿਆਂ ਸਕੀਮ ਅਧੀਨ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਨ੍ਹਾਂ ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੰਗਲ ਪੇਰੈਂਟਸਅਨਾਥਜੇਲ੍ਹ ਵਿੱਚ ਰਹਿ ਰਹੇ ਕੈਦੀਆਂ ਦੇ ਬੱਚਿਆਂ ਅਤੇ ਐਚ.ਆਈ.ਵੀ ਨਾਲ ਪੀੜਿਤ ਮਾਤਾ ਪਿਤਾ ਦੇ ਬੱਚਿਆਂ ਨੂੰ ਸਪਾਂਸਰਸ਼ਿਪ ਸਕੀਮ ਦਾ ਲਾਭ 4000 ਰੁਪਏ/- ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜਿਲ੍ਹਾ ਫਾਜ਼ਿਲਕਾ ਦੇ 106 ਬੱਚਿਆਂ ਨੂੰ ਸਪਾਂਸਰਸ਼ਿਪ ਦਾ ਲਾਭ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਅਤੇ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਅਜਿਹਾ ਲੋੜਵੰਦ ਜਾਂ ਬੇ-ਸਹਾਰਾ ਬੱਚਾ ਨਜ਼ਰ ਆਉਂਦਾ ਹੈ ਤਾਂ ਤੁਰੰਤ ਹੀ ਇਸ ਸਬੰਧੀ ਸੂਚਨਾ ਚਾਇਲਡ ਹੈਲਪ ਲਾਇਨ ਨੰਬਰ  1098 ਤੇ ਜਾਣਕਾਰੀ ਦੇਣਾ ਯਕੀਨੀ ਬਣਾਇਆ ਜਾਵੇ ਜਾਂ ਸਕੀਮ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਦਫਤਰ ਡਿਪਟੀ ਕਮਿਸ਼ਨਰਏ-ਬਲਾਕਤੀਸਰੀ ਮੰਜ਼ਿਲਕਮਰਾ ਨੰ. 405 ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਹੋਰ ਦਫਤਰੀ ਸਟਾਫ ਅਤੇ ਪਤਵੰਤੇ ਸਜਨ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button