Punjab

ਘਰ ’ਚੋਂ ਅਣਪਛਾਤੇ ਵਿਅਕਤੀਆਂ ਨੇ ਕੀਤੇ ਸੋਨੇ ਦੇ ਗਹਿਣੇ ਚੋਰੀ, ਮਾਮਲਾ ਦਰਜ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ 9 ਮਾਰਚ- ਫਿਰੋਜ਼ਪੁਰ ਦੇ ਮੁਹੱਲਾ ਨਾਨਕਪੁਰਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੇ ਘਰ ’ਚੋਂ 2 ਮੋਬਾਇਲ ਫੋਨ, 1 ਸੋਨੇ ਦੀ ਚੈਨ, 2 ਮੁੰਦਰੀਆਂ, 1 ਟੋਪਸ ਜੋੜੀ, 5 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲਿਜਾਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 331 (4), 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਖੁਸ਼ਵਿੰਦਰ ਮੰਗੋ ਪੁੱਤਰ ਲਖਮੀਰ ਚੰਦ ਵਾਸੀ ਮਕਾਨ ਨੰਬਰ 73-ਡੀ ਮੁਹੱਲਾ ਨਾਨਕਪੁਰਾ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 7 ਮਾਰਚ 2025 ਨੂੰ ਕਰੀਬ 2.54 ਏਐੱਮ ’ਤੇ ਇਕ ਅਣਪਛਾਤਾ ਵਿਅਕਤੀ ਘਰ ਵਿਚ ਦਾਖਲ ਹੋਇਆ ਜੋ ਘਰ ਵਿਚੋਂ 2 ਮੋਬਾਇਲ ਫੋਨ, 1 ਸੋਨੇ ਦੀ ਚੈਨ, 2 ਮੁੰਦਰੀਆਂ, 1 ਟੋਪਸ ਜੋੜੀ, 5 ਤੌਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button