Punjab

70 ਸਾਲ ਪੁਰਾਣੀ ਬਿਲਡਿੰਗ ’ਚ ਚਲਾਇਆ ਜਾ ਰਿਹਾ RTO ਦਫ਼ਤਰ, ਹਾਲਾਤ ਖਸਤਾ ਹੋਣ ਕਾਰਨ ਛੱਤਾਂ ਦਾ ਸੀਮੈਂਟ ਡਿੱਗ ਰਿਹੈ ਹੇਠਾਂ

ਅੰਮ੍ਰਿਤਸਰ, 3 ਜੁਲਾਈ : ਰਾਮਤੀਰਥ ਰੋਡ ’ਤੇ ਸਥਿਤ ਆਰਟੀਓ ਦਫਤਰ ਦੀ ਇਮਾਰਤ 70 ਸਾਲ ਪੁਰਾਣੀ ਹੈ, ਜਿਸ ਕਾਰਨ ਵਿਭਾਗ ਵੱਲੋਂ 70 ਸਾਲ ਪੁਰਾਣੀ ਇਮਾਰਤ ਦਫ਼ਤਰ ਦੇ ਕਰਮਚਾਰੀਆਂ ਅਧਿਕਾਰੀਆਂ ਤੇ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕੰਮ ਚਲਾਇਆ ਜਾ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਡੀਸੀ ਦਫ਼ਤਰ ਵਿਖੇ ਸਾਰੇ ਹੀ ਵਿਭਾਗ ਚਲੇ ਗਏ ਹਨ ਪਰ ਆਰਟੀਓ ਦਫਤਰ ਦਾਅਵੇ ਵਿਭਾਗ ਲੰਬੇ ਸਮੇਂ ਤੋਂ ਇਸੇ ਖਸਤਾ ਹਾਲਾਤ ਵਿਚ ਬਣੀ ਇਮਾਰਤ ਨੂੰ ਬਾਰ-ਬਾਰ ਨਵੀਨੀਕਰਨ ਕਰਕੇ ਦਫਤਰ ਨੂੰ ਚਲਾਇਆ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਇਸੇ ਹੀ ਇਮਾਰਤ ਵਿਚ ਸੇਵਾ ਕੇਂਦਰ ਤੇ ਫੂਡ ਸਪਲਾਈ ਵਿਭਾਗ ਦਾ ਦਫਤਰ ਸੀ ਜੋ ਕਿ ਕਰੀਬ 2 ਸਾਲ ਪਹਿਲਾਂ ਹੀ ਡੀਸੀ ਦਫਤਰ ਵਿਚ ਬਣੀ ਨਵੀਂ ਇਮਾਰਤ ਵਿਚ ਸ਼ਿਫਟ ਹੋ ਚੁੱਕਾ ਹੈ। ਜਿਸ ਦਫ਼ਤਰ ਵਿਚ ਆਰਟੀਓ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਹਨ ਹਨ। ਬਰਸਾਤੀ ਦਿਨਾਂ ਦੇ ਵਿਚ ਛੱਤਾਂ ਤੋਂ ਪਾਣੀ ਟਪਕਦਾ ਹੈ, ਜਿਸ ਕਾਰਨ ਛੱਤਾਂ ਤੋਂ ਕਈ ਵਾਰ ਲੈਂਟਰ ਦੀਆਂ ਪਰਤਾਂ ਡਿੱਗਦੀਆਂ ਹਨ, ਜਿਸ ਨਾਲ ਕਦੇ ਵੀ ਕੋਈ ਹਾਦਸਾ ਵੀ ਵਾਪਰ ਸਕਦਾ ਹੈ।

ਸਟਾਫ ਦੀ ਕਮੀ ਹੋਣ ਕਾਰਨ ਪੰਜ ਕਲਰਕਾਂ ’ਤੇ ਵਾਧੂ ਬੋਝ 

Related Articles

Leave a Reply

Your email address will not be published. Required fields are marked *

Back to top button