Punjab

ਬਟਾਲਾ ਪੁਲਿਸ ਨੇ ਗੁੰਮ ਅਤੇ ਚੋਰੀ ਹੋਏ 200 ਮੋਬਾਈਲਾਂ ਨੂੰ ਅਸਲ ਮਾਲਕਾਂ ਦੇ ਕੀਤਾ ਹਵਾਲੇ

ਬਟਾਲਾ, 8 ਮਾਰਚ- ਬਟਾਲਾ ਪੁਲਿਸ ਨੇ ਵਿਲੱਖਣ ਕਾਰਜ ਕਰਦਿਆਂ ਲੋਕਾਂ ਦੇ ਚੋਰੀ ਅਤੇ ਖੋਹੇ ਗਏ 200 ਮੋਬਾਇਲ ਫੋਨ ਬਟਾਲਾ ਦੇ ਪੁਲਿਸ ਲਾਈਨ ’ਚ ਇੱਕ ਸਮਾਗਮ ਦੌਰਾਨ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਮੋਬਾਇਲ ਅਸਲ ਮਾਲਕਾਂ ਨੂੰ ਸੌਂਪੇ ਹਨ। ਦੱਸ ਦਈਏ ਕਿ ਬਟਾਲਾ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਕਰੀਬ ਚਾਰ ਮਹੀਨੇ ਪਹਿਲਾਂ ਇੱਕ ਵਿਸ਼ੇਸ਼ ਮੁਹਿੰਮ ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਗੁੰਮ, ਚੋਰੀ ਅਤੇ ਖੋਹੇ ਗਏ ਮੋਬਾਈਲਾਂ ਨੂੰ ਟਰੇਸ ਕਰਕੇ ਅਸਲ ਮੋਬਾਇਲ ਮਾਲਕਾਂ ਦੇ ਹੱਥਾਂ ’ਚ ਦੇਣਾ ਸੌਂਪਣਾ ਹੈ। ਇਸ ਮੁਹਿੰਮ ਤਹਿਤ ਬਟਾਲਾ ਪੁਲਿਸ ਵੱਲੋਂ ਡਬਲ ਸੈਂਚਰੀ ਮਾਰਦੇ ਹੋਏ ਪਿਛਲੇ 2 ਮਹੀਨਿਆਂ ਵਿਚ 200 ਗੁੰਮ ਹੋਏ ਮੋਬਾਇਲਾਂ ਨੂੰ ਪੰਜਾਬ ਰਾਜ ਵਿਚੋਂ ਅਤੇ ਬਾਹਰਲੇ ਰਾਜਾਂ ਵਿਚੋਂ ਟਰੇਸ ਕੀਤਾ ਗਿਆ ਅਤੇ ਸ਼ੁੱਕਰਵਾਰ ਨੂੰ ਇਸ ਮੁਹਿੰਮ ਦੀ ਲੜੀ ਵਿਚ ਤੀਸਰੇ ਸੈਮੀਨਾਰ ਰਾਹੀ ਟਰੇਸ ਹੋਏ ਮੋਬਾਇਲਾਂ ਨੂੰ ਉਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ ਹੈ। ਪੁਲਿਸ ਲਾਇਨ ਬਟਾਲਾ ਵਿਖੇ ਕਰਵਾਏ ਸਮਾਗਮ ਵਿੱਚ ਜਿਨਾਂ ਲੋਕਾਂ ਦੋ ਮੋਬਾਇਲ ਫੋਨ ਗੁੰਮ ਹੋਏ ਸਨ, ਉਨ੍ਹਾਂ ਨੂੰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਐੱਸਐੱਸਪੀ ਸੁਹੇਲ ਕਾਸਿਮ ਮੀਰ ਵੱਲੋਂ ਦੱਸਿਆ ਗਿਆ ਕਿ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਚ ਤਾਇਨਾਤ ਹੈਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਲਈ ਵਿਸ਼ੇਸ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ, ਜਿਸ ਵੱਲੋਂ ਸਖ਼ਤ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨੂੰ ਨਿਭਾਇਆ ਜਾ ਰਿਹਾ ਹੈ। ਐੱਸਐੱਸਪੀ ਨੇ ਲੋਕਾਂ ਨੂੰ ਮੀਡੀਆ ਰਾਹੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਹ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿਖੇ ਜਰੂਰ ਸੰਪਰਕ ਕਰਨ।ਇਸ ਮੌਕੇ ਆਪਣੇ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਵਾਪਸ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਚਿਹਰਿਆਂ ’ਤੇ ਵੱਖਰੀ ਹੀ ਮੁਸਕਰਾਹਟ ਅਤੇ ਰੋਣਕ ਵੇਕਣ ਨੂੰ ਮਿਲੀ। ਇਸ ਮੌਕੇ ਪੱਤਰਕਾਰਾਂ ਵਲੋਂ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਲੋਕਾਂ ਨੇ ਬਟਾਲਾ ਪੁਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਬਟਾਲਾ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਬਟਾਲਾ ਪੁਲਿਸ ਦਾ ਇਹ ਬਹੁਤ ਹੀ ਸ਼ਾਨਦਾਰ ਅਤੇ ਨਿਵੇਕਲਾ ਸਫਲ ਉਪਰਾਲਾ ਹੈ। ਇਸ ਮੌਕੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਹਾਜ਼ਰ ਸਨ। ਚਾਰ ਮਹੀਨਿਆਂ ’ਚ 1 ਕਰੋੜ ਦੇ 500 ਗੁੰਮ ਹੋਏ ਮੋਬਾਇਲ ਫੋਨਾਂ ਨੂੰ ਰਿਕਵਰ ਕਰਕੇ ਅਸਲ ਮਾਲਕਾਂ ਨੂੰ ਸੌਂਪੇ… ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪੁਲਿਸ ਦੇ ਥਾਣਾ ਸਾਇਬਰ ਕ੍ਰਾਇਮ ਵੱਲੋਂ ਪਿਛਲੇ 4 ਮਹੀਨਿਆਂ ਵਿਚ ਹੁਣ ਤੱਕ 500 ਗੁੰਮ ਹੋਏ ਮੋਬਾਇਲ ਫੋਨ, ਜਿੰਨਾ ਦੀ ਕੀਮਤ ਕਰੀਬ 1 ਕਰੋੜ ਸੀ ਨੂੰ ਰਿਕਵਰ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਡਿਜੀਟਲ ਤਕਨੀਕ ਰਾਹੀਂ ਮੋਬਾਈਲਾਂ ਨੂੰ ਟਰੇਸ ਕੀਤਾ ਜਾਂਦਾ ਹੈ ਅਤੇ ਫਿਰ ਜਿੱਥੇ ਮੋਬਾਇਲ ਘੁੰਮ ਰਿਹਾ ਜਾਂ ਦੁਕਾਨ ’ਤੇ ਵਿਕਿਆ ਹੁੰਦਾ ਹੈ, ਉਥੋਂ ਜਾ ਕੇ ਉਸਦੀ ਰਿਕਵਰੀ ਕੀਤੀ ਜਾਂਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਬਾਈਲ ਨੂੰ ਖਰੀਦਣ ਸਮੇਂ ਬਿੱਲ ਜਰੂਰ ਸਾਂਭ ਕੇ ਰੱਖਣ।

Related Articles

Leave a Reply

Your email address will not be published. Required fields are marked *

Back to top button