ਆਦਿ ਧਰਮ ਸਮਾਜ (ਆਧਸ) ਵਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਮੀਟਿੰਗ
ਜ਼ਿਲ੍ਹਾ ਬਾਰ ਕੰਪਲੈਕਸ ਵਿਚ ਬਾਬਾ ਸਾਹਿਬ ਦਾ ਬੁੱਤ ਲਗਾਉਣ ਦੀ ਕੀਤੀ ਮੰਗ
ਫਿਰੋਜਪੁਰ, 7 ਮਾਰਚ (ਜਸਵਿੰਦਰ ਸਿੰਘ ਸੰਧੂ)-ਆਦਿ ਧਰਮ ਸਮਾਜ ਆਧਸ (ਆਧਸ) ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸ਼ਾਮ ਲਾਲ ਭੰਗੀ ਦੀ ਅਗਵਾਈ ਹੇਠ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਲਵਜੀਤਪਾਲ ਸਿੰਘ ਟੂਰਨਾ ਨਾਲ ਹੋਈ! ਇਸ ਮੌਕੇ ਪ੍ਰਧਾਨ ਸ਼ਾਮ ਲਾਲ ਭੰਗੀ ਤੇ ਆਦਿ ਧਰਮ ਸਮਾਜ ਦੇ ਮੈਂਬਰਾਂ ਨੇ ਬਾਰ ਐਸੋਸੀਏਸ਼ਨ ਦੇ ਨਵੇਂ ਬਣੇ ਪ੍ਰਧਾਨ ਅਤੇ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਨਮਾਨ ਹਿਤ ਸੰਵਿਧਾਨ ਦੀ ਇੱਕ ਫੋਟੋ ਕਾਪੀ ਫਰੇਮ ਭੇਟ ਕੀਤਾ ਗਿਆ। ਆਦਿ ਧਰਮ ਸਮਾਜ ਦੇ ਆਗੂਆਂ ਨੇ ਬਾਰ ਐਸੋਸੀਏਸ਼ਨ ਤੋਂ ਮੰਗ ਕੀਤੀ ਕਿ ਗਿਆਨ ਦੇ ਪ੍ਰਤੀਕ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੋ ਕਿ ਸਿੱਖਿਆ ਤੇ ਕਾਨੂੰਨ ਨਾਲ ਸੰਬੰਧਿਤ ਹਨ, ਜਿਨ੍ਹਾਂ ਦਾ ਇੱਕ ਬੁੱਤ ਬਾਰ ਕੰਪਲੈਕਸ ਵਿੱਚ ਲਗਾਇਆ ਜਾਵੇ! ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤਪਾਲ ਸਿੰਘ ਟੂਰਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਭਾਈਚਾਰੇ ਨਾਲ ਮੀਟਿੰਗ ਕਰਕੇ ਅਤੇ ਸੈਸ਼ਨ ਜੱਜ ਤੋਂ ਮਨਜ਼ੂਰੀ ਲੈ ਕੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਬੁੱਤ ਜਰੂਰ ਲਗਵਾਉਣਗੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸੈਕਟਰੀ ਨੀਲ ਰਤਨ ਸ਼ਰਮਾ, ਜੋਬਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਆਦਿ ਧਰਮ ਸਮਾਜ ਤੋਂ ਮੁਕੇਸ਼ ਮੇਘਨਾਥ, ਸੰਜੂ ਚੰਡਾਲ, ਗੋਲਡੀ ਹੰਸ, ਪ੍ਰੋ: ਰਜਨੀਸ਼, ਜ਼ਿੰਦਰ ਸਰਪੰਚ ਪਿੰਡ ਖਲਚੀਆਂ, ਅਜੈ ਚੰਡਾਲੀਆ ਆਦਿ ਹਾਜ਼ਿਰ ਸਨ ।



