International

ਕਸ਼ਮੀਰ ਬਾਰੇ ਪਾਕਿਸਤਾਨੀ ਪੱਤਰਕਾਰ ਦੇ ਕਿਸ ਸਵਾਲ ‘ਤੇ ਭੜਕੇ ਜੈਸ਼ੰਕਰ ! ਸੁਰਖ਼ੀਆਂ ਬਣਿਆ ਵਿਦੇਸ਼ ਮੰਤਰੀ ਦਾ ਜਵਾਬ

ਲੰਡਨ, 6 ਮਾਰਚ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬ੍ਰਿਟੇਨ-ਆਇਰਲੈਂਡ ਦੇ ਛੇ ਦਿਨਾਂ ਦੌਰੇ ‘ਤੇ ਹਨ। ਬ੍ਰਿਟੇਨ ਪਹੁੰਚੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਚੈਟਲਮ ਹਾਊਸ ‘ਚ ਇਕ ਥਿੰਕ ਟੈਂਕ ਪ੍ਰੋਗਰਾਮ ‘ਚ ਕਸ਼ਮੀਰ ਮੁੱਦੇ ‘ਤੇ ਦਲੇਰੀ ਨਾਲ ਗੱਲ ਕੀਤੀਦਰਅਸਲ, ਨਿਸਾਰ ਨਾਮੀ ਇੱਕ ਪਾਕਿਸਤਾਨੀ ਪੱਤਰਕਾਰ ਨੇ ਵਿਦੇਸ਼ ਮੰਤਰੀ ਨੂੰ ਕਸ਼ਮੀਰ ਨੂੰ ਲੈ ਕੇ ਇੱਕ ਸਵਾਲ ਪੁੱਛਿਆ ਸੀ। ਸਵਾਲ ਦਾ ਜਵਾਬ ਸੁਣ ਕੇ ਪਾਕਿਸਤਾਨੀ ਪੱਤਰਕਾਰ ਨੇ ਬੋਲਣਾ ਬੰਦ ਕਰ ਦਿੱਤਾ

ਕਸ਼ਮੀਰ ਬਾਰੇ ਵਿਦੇਸ਼ ਮੰਤਰੀ ਦਾ ਸਿੱਧਾ ਜਵਾਬ

ਵਿਦੇਸ਼ ਮੰਤਰੀ ਜੈਸ਼ੰਕਰ ਦੇ ਜਵਾਬ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਾਕਿਸਤਾਨੀ ਪੱਤਰਕਾਰ ਨੇ ਪੁੱਛਿਆ ਕਿ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਹੋ ਰਿਹਾਭਾਰਤ ਨੇ ਕਸ਼ਮੀਰ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪੀਐਮ ਮੋਦੀ ਦੇ ਡੋਨਾਲਡ ਟਰੰਪ ਨਾਲ ਦੋਸਤਾਨਾ ਸਬੰਧ ਹਨ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਰਿਸ਼ਤਿਆਂ ਦੀ ਵਰਤੋਂ ਕਰਕੇ ਕਸ਼ਮੀਰ ਸਮੱਸਿਆ ਦਾ ਹੱਲ ਲੱਭ ਸਕਦੇ ਹਨ? ਕਸ਼ਮੀਰ ਵਿੱਚ 70 ਲੱਖ ਲੋਕ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ 10 ਲੱਖ ਜਵਾਨ ਤਾਇਨਾਤ ਹਨ। ਪਾਕਿਸਤਾਨੀ ਪੱਤਰਕਾਰ ਦੇ ਇਸ ਸਵਾਲ ‘ਤੇ ਵਿਦੇਸ਼ ਮੰਤਰੀ ਨੇ ਕਿਹਾ, “ਅਸੀਂ ਕਸ਼ਮੀਰ ਦੀ ਸਮੱਸਿਆ ਦਾ ਹੱਲ ਲੱਭ ਲਿਆ ਹੈ। ਅਸੀਂ ਇਸ ਦਿਸ਼ਾ ਵਿੱਚ ਕਦਮ ਵੀ ਚੁੱਕੇ ਹਨ। ਪਹਿਲਾ ਕਦਮ ਇਹ ਹੈ ਕਿ ਧਾਰਾ 370 ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦੂਜਾ ਕਦਮ ਇਹ ਹੈ ਕਿ ਅਸੀਂ ਆਰਥਿਕ ਵਿਕਾਸ ਲਈ ਕਦਮ ਚੁੱਕੇ ਹਨ। ਇਸ ਕਾਰਨ ਜੰਮੂਕਸ਼ਮੀਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਤੀਜਾ ਕਦਮ ਸਮਾਜਿਕ ਨਿਆਂ ਦਾ ਹੈ।ਵਿਦੇਸ਼ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿੱਚ ਹੁਣ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਬੇਇਨਸਾਫ਼ੀ ਲਈ ਕੋਈ ਥਾਂ ਨਹੀਂ ਹੈ। ਅਸੀਂ ਕਸ਼ਮੀਰ ਮੁੱਦੇ ਨੂੰ ਪੂਰੀ ਤਰ੍ਹਾਂ ਹੱਲ ਕਰ ਲਿਆ ਹੈ। ਹੁਣ ਸਿਰਫ ਉਹ ਹਿੱਸਾ ਬਚਿਆ ਹੈ, ਜਿਸ ‘ਤੇ ਪਾਕਿਸਤਾਨ ਨੇ ਨਾਜਾਇਜ਼ ਕਬਜ਼ਾ ਕਰ ਲਿਆ ਹੈ। ਜੇਕਰ ਪਾਕਿਸਤਾਨ ਉਸ ਹਿੱਸੇ ਨੂੰ ਵਾਪਸ ਕਰਦਾ ਹੈ ਤਾਂ ਸਾਰਾ ਮਸਲਾ ਹੱਲ ਹੋ ਜਾਵੇਗਾਵਿਦੇਸ਼ ਮੰਤਰੀ ਦਾ ਇਹ ਜਵਾਬ ਸੁਣ ਕੇ ਹਾਲ ‘ਚ ਬੈਠੇ ਲੋਕ ਕਾਫੀ ਦੇਰ ਤੱਕ ਤਾੜੀਆਂ ਵਜਾਉਂਦੇ ਰਹੇ।

ਚੀਨ ਨਾਲ ਸਬੰਧ

ਇਸ ਦੇ ਨਾਲ ਹੀ ਜਦੋਂ ਵਿਦੇਸ਼ ਮੰਤਰੀ ਤੋਂ ਪੁੱਛਿਆ ਗਿਆ ਕਿ ਭਾਰਤ ਚੀਨ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਚਾਹੁੰਦਾ ਹੈ? ਇਸ ਸਵਾਲ ‘ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸਾਡਾ ਬਹੁਤ ਅਨੋਖਾ ਰਿਸ਼ਤਾ ਹੈ। ਅਸੀਂ ਦੁਨੀਆ ਦੇ ਦੋ ਦੇਸ਼ ਹਾਂ ਜਿਨ੍ਹਾਂ ਦੀ ਆਬਾਦੀ ਇੱਕ ਅਰਬ ਤੋਂ ਵੱਧ ਹੈ। ਸਾਡਾ ਦੋਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ, ਜਿਸ ਵਿਚ ਸਮੇਂ ਦੇ ਨਾਲ ਉਤਰਾਅ-ਚੜ੍ਹਾਅ ਆਏ ਹਨ।

Related Articles

Leave a Reply

Your email address will not be published. Required fields are marked *

Back to top button