Punjab

ਅਣਪਛਾਤਿਆਂ ਨੇ 14 ਸਾਲਾ ਨੌਜਵਾਨ ਨੂੰ ਮਾਰੀ ਗੋਲੀ, ਹਾਲਤ ਗੰਭੀਰ

ਅਚਲ ਸਾਹਿਬ, 27 ਫਰਵਰੀ- ਅੱਜ ਬਾਅਦ ਦੁਪਹਿਰ ਪਿੰਡ ਜਾਹਦਪੁਰ ਸੇਖਵਾਂ ਦੇ ਇਕ 14 ਸਾਲਾ ਨੌਜਵਾਨ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰ ਦਿੱਤੀ ਗਈ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਦਲਜੀਤ ਸਿੰਘ (14) ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਜਾਹਦਪੁਰ ਸੇਖਵਾਂ, ਜੋ ਕਿ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ, ਅੱਜ ਪੇਪਰ ਦੇਣ ਤੋਂ ਬਾਅਦ ਆਪਣੇ ਘਰ ਆ ਗਿਆ ਸੀ, ਜਿਸ ਤੋਂ ਬਾਅਦ ਇਹ ਘਰੋਂ ਆਪਣੇ ਭਰਾ ਜਗਰੂਪ ਸਿੰਘ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਅੱਡਾ ਅੰਮੋਨੰਗਲ ਅੱਡੇ ਤੋਂ ਦੁੱਧ ਲੈਣ ਲਈ ਜਾ ਰਿਹਾ ਸੀ। ਜਦੋਂ ਇਹ ਰਸਤੇ ਵਿਚ ਪੈਂਦੀ ਨਰਸਰੀ ਨੇੜੇ ਪਹੁੰਚੇ ਤਾਂ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਨ੍ਹਾਂ ’ਤੇ ਗੋਲੀ ਚਲਾ ਦਿੱਤੀ, ਜੋ ਮੋਟਰਸਾਈਕਲ ਪਿੱਛੇ ਬੈਠੇ ਦਲਜੀਤ ਸਿੰਘ ਦੀ ਪਿੱਠ ’ਤੇ ਜਾ ਲੱਗੀ ਤਾਂ ਤੁਰੰਤ ਗੋਲੀ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੋ ਗਿਆl ਜ਼ਖਮੀ ਦਲਜੀਤ ਸਿੰਘ ਨੂੰ ਪਰਿਵਾਰਕ ਮੈਂਬਰਾਂ ਨੇ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਤੁਰੰਤ ਲਿਆਂਦਾ, ਜਿਥੋਂ ਡਾਕਟਰਾਂ ਨੇ ਇਸ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਉਕਤ ਮਾਮਲੇ ਦੇ ਸਬੰਧ ‘ਚ ਥਾਣਾ ਰੰਗੜ ਨੰਗਲ ਦੇ ਐਸ.ਐਚ.ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ ਅਤੇ ਜ਼ਖਮੀ ਨਾਬਾਲਗ ਦੇ ਬਿਆਨ ਲੈਣ ਲਈ ਅੰਮ੍ਰਿਤਸਰ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸੱਚ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕਰ ਦਿੱਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button