Punjab

ਅੱਗ ਲੱਗਣ ਨਾਲ ਬਜ਼ੁਰਗ ਦੀ ਮੌਤ

ਫ਼ਾਜ਼ਿਲਕਾ, 25 ਫਰਵਰੀ- ਅੱਗ ਲੱਗਣ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਮਰ ਸਿੰਘ (65), ਮੂਲ ਰੂਪ ਵਿਚ ਯੂ.ਪੀ. ਦਾ ਰਹਿਣ ਵਾਲਾ ਪੁੱਤਰ ਮਾਨ ਸਿੰਘ, ਜੋ ਕਿ ਅਬੋਹਰ ਦੀ ਜੰਮੂ ਬਸਤੀ ਵਿਚ ਰਹਿੰਦਾ ਸੀ, ਬੀਤੇ ਦਿਨ ਸ਼ਾਮ 5:00 ਵਜੇ ਕੰਮ ਕਰਨ ਤੋਂ ਬਾਅਦ ਆਪਣੇ ਕਮਰੇ ਵਿਚ ਵਾਪਸ ਆਇਆ। ਕੁਝ ਸਮੇਂ ਬਾਅਦ, ਗੁਆਂਢੀਆਂ ਨੇ ਧੂੰਆਂ ਉੱਠਦਾ ਦੇਖਿਆ ਅਤੇ ਕੌਂਸਲਰ ਨਿਰਮਲਜੀਤ ਸਿੰਘ ਰਿਚੀ ਨੂੰ ਸੂਚਿਤ ਕੀਤਾ। ਜਦੋਂ ਗੇਟ ਤੋੜ ਕੇ ਅੰਦਰ ਦੇਖਿਆ ਤਾਂ ਅਮਰ ਸਿੰਘ ਪਹਿਲਾਂ ਹੀ ਮਰ ਚੁੱਕਾ ਸੀ। ਸੂਚਨਾ ਮਿਲਦੇ ਹੀ ਉਸਦੇ ਪੁੱਤਰ ਕੰਮ ਤੋਂ ਵਾਪਸ ਆ ਗਏ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਘਟਨਾ ਦਾ ਕਾਰਨ ਸ਼ਾਰਟ ਸਰਕਟ ਜਾਂ ਬੀੜੀ ਆਦਿ ਹੋ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button