Punjab
-
ਫਾਜ਼ਿਲਕਾ ਦੇ ਵਿਧਾਇਕ ਨੇ ਧੰਨ ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਫਾਜ਼ਿਲਕਾ, 21 ਜਨਵਰੀ– ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਧੰਨ ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਹਾਜਰੀਨ ਨਿਵਾਸੀਆਂ ਨੂੰ ਸਲਾਨਾ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੇਲੇ ਕਰਵਾਉਣ ਨਾਲ ਜਿਥੇ ਪ੍ਰਮਾਤਮਾਂ ਦੀ ਰੂਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਥੇ…
Read More » -
ਫਾਜ਼ਿਲਕਾ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਮਿਲੀ ਇੱਕ ਹੋਰ ਵੱਡੀ ਕਾਮਯਾਬੀ
ਫਾਜ਼ਿਲਕਾ, 21 ਜਨਵਰੀ– ਸ੍ਰੀ ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਅਤੇ ਡਿਪਟੀ ਇੰਸਪੈਕਟਰ ਜਨਰਲ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਵਿੱਚ ਫਾਜਿਲਕਾ ਪੁਲਿਸ ਵੱਲੋਂ ਹਰੇਕ ਤਰ੍ਹਾਂ ਦੇ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਸ੍ਰੀ ਜਤਿੰਦਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ…
Read More » -
ਬਿਭਵ ਕੁਮਾਰ ਨੂੰ ਦਿੱਤੀ ਜ਼ੈਡ ਪਲੱਸ ਸੁਰੱਖਿਆ ਵਾਪਸ ਲਈ ਜਾਵੇ- ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 20 ਜਨਵਰੀ– ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਓ. ਐਸ. ਡੀ. ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਲਾਹਕਾਰ ਬਿਭਵ ਕੁਮਾਰ ਨੂੰ ਦਿੱਤੀ ਗਈ ਜ਼ੈਡ ਪਲੱਸ ਸੁਰੱਖਿਆ ਤੁਰੰਤ ਵਾਪਸ ਲਈ ਜਾਵੇ। ਇਸ ਘਟਨਾਕ੍ਰਮ ’ਤੇ ਹੈਰਾਨੀ ਪ੍ਰਗਟ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਿਯਮਾਂ…
Read More » -
ਪਟਿਆਲਾ ਪੁਲਿਸ ਵੱਲੋਂ 3.50 ਕਿੱਲੋ ਸਮੈਕ ਤੇ 6 ਲੱਖ 50 ਹਜ਼ਾਰ ਦੀ ਡਰੱਗਮਨੀ ਸਮੇਤ ਨਸ਼ਾ ਤਸਕਰ ਕਾਬੂ
ਪਟਿਆਲਾ, 20 ਜਨਵਰੀ– ਪਟਿਆਲਾ ਪੁਲਿਸ ਨੇ ਹਰਿਆਣਾ ਦੇ ਰਹਿਣ ਵਾਲੇ ਇੱਕ ਨਸ਼ਾ ਤਸਕਰ ਨੂੰ 3.50 ਕਿੱਲੋ ਸਮੈਕ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਤਸਕਰ ਕੋਲੋਂ 6.50 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਹਰਿਆਣਾ ਦੇ ਕਰੁਕਸੇਤਰ ਜਿਲ੍ਹੇ ਦੇ ਪਿੰਡ ਸਲਪਾਨੀ ਦਾ ਰਹਿਣ ਵਾਲਾ ਓਕਾਰ ਸਿੰਘ ਅਪਰਾਧੀ ਪਛੱਕੜ ਦਾ ਵਿਅਕਤੀ ਹੈ,ਜਿਸ ਕੋਲੋਂ ਥਾਣਾ ਸਿਵਲ ਲਾਈਨ…
Read More » -
ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਨੇ ਮੰਗੀ VRS, ਸਰਕਾਰ ਨੇ ਦਿੱਤੀ ਮਨਜ਼ੂਰੀ
ਚੰਡੀਗੜ੍ਹ, 20 ਜਨਵਰੀ– ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਵਧੀਕ ਮੁੱਖ ਸਕੱਤਰ ਤੇ 1993 ਬੈਚ ਦੇ ਆਈਏਐਸ ਅਧਿਕਾਰੀ ਕੇ ਸਿਵਾ ਪ੍ਰਸਾਦ ਨੇ ਆਈਐਸ ਸ਼ਿਪ ਤੋਂ ਵਾਲੰਟਰੀ ਰਿਟਾਇਰਮੈਂਟ (VRS) ਮੰਗੀ ਹੈ ਜੋ ਸੂਬਾ ਸਰਕਾਰ ਨੇ ਮਨਜ਼ੂਰ ਕਰ ਲਈ ਹੈ। ਕੇ ਸਿਵਾ ਪ੍ਰਸਾਦ ਦੀ ਫਾਈਲ ਹੁਣ ਕੇਂਦਰ ਸਰਕਾਰ ਦੇ ਅਮਲਾ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਇਹ ਦੂਜੀ ਵਾਰ ਹੈ ਕਿ…
Read More » -
ਹਡਾਣਾ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਸੌਂਪਿਆ ਤਨਖ਼ਾਹ ਦੇ ਵਾਧੇ ਦਾ ਪੱਤਰ, 1148 ਮੁਲਾਜ਼ਮਾਂ ਦੀ ਤਨਖ਼ਾਹ ’ਚ ਹੋਇਆ 2500 ਰੁਪਏ ਦਾ ਵਾਧਾ
ਪਟਿਆਲਾ, 20 ਜਨਵਰੀ– ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੁੱਖ ਦਫ਼ਤਰ ਵਿਖੇ ਕੰਟਰੈਕਟ ਵਰਕਰਜ਼ ਯੂਨੀਅਨਾਂ ਦੇ ਮੈਂਬਰਾਂ ਨੂੰ ਤਨਖਾਹ ਦੇ ਵਾਧੇ ਦਾ ਪੱਤਰ ਸੌਂਪਿਆ। ਦੱਸਣਯੋਗ ਹੈ ਕਿ ਜਿਹੜੇ ਮੁਲਾਜ਼ਮਾਂ ਨੂੰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ, ਉਨ੍ਹਾਂ 1148 ਮੁਲਾਜ਼ਮਾਂ ਦੀ ਤਨਖਾਹ ’ਚ ਵਾਧਾ ਕਰਦਿਆ 2500 ਰੁਪਏ ਸਮੇਤ 10 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਚੇਅਰਮੈਨ ਹਡਾਣਾ ਨੇ ਕਿਹਾ…
Read More » -
ਐਡਵੋਕੇਟ ਧਾਮੀ ਨੇ ਅਜਨਾਲਾ ਵਲੋਂ ਜਥੇਦਾਰ ਸਾਹਿਬਾਨ ਵਿਰੁੱਧ ਬਿਆਨਬਾਜ਼ੀ ਦੀ ਕੀਤੀ ਨਿਖੇਧੀ
ਅੰਮ੍ਰਿਤਸਰ, 20 ਜਨਵਰੀ- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕ ਸਿੰਘ ਅਜਨਾਲਾ ਵਲੋਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਪੁਤਲੇ ਸਾੜਨ ਅਤੇ ਉਨ੍ਹਾਂ ਵਿਰੁੱਧ ਬਿਆਨਬਾਜ਼ੀ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਤਖ਼ਤਾਂ ਦੇ ਜਥੇਦਾਰਾਂ ਦਾ ਸਿੱਖ ਕੌਮ ਅੰਦਰ ਵੱਡਾ ਸਤਿਕਾਰ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਪ੍ਰਤੀ ਗਲਤ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਚਾਹੀਦਾ ਹੈ।…
Read More » -
ਪੁਲਿਸ ਥਾਣਿਆਂ ’ਤੇ ਹਮਲਿਆਂ ਕਾਰਨ ਪੁਲਿਸ ਨੂੰ ਸਤਾ ਰਿਹਾ 26 ਜਨਵਰੀ ਨੂੰ ਧਮਾਕਿਆਂ ਦਾ ਖ਼ੁਫ਼ੀਆ ਅਲਰਟ
ਗੁਰਦਾਸਪੁਰ, 20 ਜਨਵਰੀ– ਇਸ ਵਾਰ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਸੁਰੱਖਿਆ ਕਾਰਨਾਂ ਨੂੰ ਲੈ ਕੇ ਬੇਹੱਦ ਗੰਭੀਰ ਨਜ਼ਰ ਆ ਰਹੀ ਹੈ। ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਪੰਜਾਬ ਅੰਦਰ 26 ਜਨਵਰੀ ਮੌਕੇ ਬੰਬ ਧਮਾਕੇ ਕਰਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੇਸ਼ੱਕ ਇਸ ਤਰ੍ਹਾਂ ਦੇ ਅਲਰਟ ਪਹਿਲਾਂ ਵੀ 15 ਅਗਸਤ ਜਾਂ 26 ਜਨਵਰੀ ਦੇ ਮੌਕਿਆਂ ’ਤੇ ਆਉਂਦੇ ਰਹੇ…
Read More » -
ਪੰਜਾਬ ਦੇ ਸਰਕਾਰੀ ਪੀਸੀਐਮਐਸ ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ
ਪਟਿਆਲਾ, 20 ਜਨਵਰੀ– ਪੰਜਾਬ ਦੇ ਸਰਕਾਰੀ ਪੀਸੀਐਮਐਸ ਮੈਡੀਕਲ ਅਫਸਰਾਂ ਵੱਲੋਂ 20 ਜਨਵਰੀ ਤੋਂ ਹੜਤਾਲ ’ਤੇ ਚਲੇ ਜਾਣ ਦੇ ਕੀਤੇ ਐਲਾਨ ਨੂੰ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਪੀਸੀਐਮਐਸਏ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਹੜਤਾਲ 4 ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੀਸੀਐਮਐਸਏ ਪਟਿਆਲਾ ਯੂਨਿਟ ਦੇ ਪ੍ਰਧਾਨ…
Read More » -
ਹਥਿਆਰਾਂ ਨਾਲ ਲੈਸ ਡੇਢ ਦਰਜਨ ਵਿਅਕਤੀਆਂ ਨੇ ਪਰਿਵਾਰ ’ਤੇ ਕੀਤਾ ਹਮਲਾ, 8 ਹਮਲਾਵਰ ਤੇ 10 ਅਣਪਛਾਤਿਆਂ ਖਿਲਾਫ ਮੁਕੱਦਮਾ ਦਰਜ
ਲੁਧਿਆਣਾ, 20 ਜਨਵਰੀ– ਮਾਮੂਲੀ ਤਕਰਾਰ ਤੋਂ ਬਾਅਦ ਡੇਢ ਦਰਜਨ ਦੇ ਕਰੀਬ ਵਿਅਕਤੀਆਂ ਨੇ ਇੱਕ ਪਰਿਵਾਰ ’ਤੇ ਹਮਲਾ ਕਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਬੁਰੀ ਤਰ੍ਹਾਂ ਸੱਟਾਂ ਮਾਰੀਆਂ। ਇਸ ਮਾਮਲੇ ’ਚ ਥਾਣਾ ਕੂਮਕਲਾਂ ਦੀ ਪੁਲਿਸ ਨੇ ਪਿੰਡ ਛੰਦੜਾਂ ਦੇ ਰਹਿਣ ਵਾਲੇ ਗਗਨਦੀਪ ਸਿੰਘ ਦੀ ਸ਼ਿਕਾਇਤ ’ਤੇ ਡੇਢ ਦਰਜਨ ਦੇ ਕਰੀਬ ਹਮਲਾਵਰਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ…
Read More »