Punjab

ਪੰਜਾਬ ਦੇ ਸਰਕਾਰੀ ਪੀਸੀਐਮਐਸ ਮੈਡੀਕਲ ਅਫਸਰਾਂ ਦੀ ਹੜਤਾਲ 4 ਦਿਨਾਂ ਲਈ ਟਲੀ

ਪਟਿਆਲਾ, 20 ਜਨਵਰੀਪੰਜਾਬ ਦੇ ਸਰਕਾਰੀ ਪੀਸੀਐਮਐਸ ਮੈਡੀਕਲ ਅਫਸਰਾਂ ਵੱਲੋਂ 20 ਜਨਵਰੀ ਤੋਂ ਹੜਤਾਲ ’ਤੇ ਚਲੇ ਜਾਣ ਦੇ ਕੀਤੇ ਐਲਾਨ ਨੂੰ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਪੀਸੀਐਮਐਸਏ ਪੰਜਾਬ ਦੇ ਨੁਮਾਇੰਦਿਆਂ ਵੱਲੋਂ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਉਪਰੰਤ ਹੜਤਾਲ 4 ਦਿਨ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੀਸੀਐਮਐਸਏ ਪਟਿਆਲਾ ਯੂਨਿਟ ਦੇ ਪ੍ਰਧਾਨ ਡਾ. ਸੁਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੁਰੱਖਿਆ ਅਤੇ ਤਰੱਕੀਆਂ ਦੇ ਮੁੱਦਿਆਂ ’ਤੇ ਕੀਤੀ ਜਾ ਰਹੀ ਢਿੱਲ ਸਬੰਧੀ ਸੰਘਰਸ਼ ਦਾ ਐਲਾਨ ਕੀਤਾ ਸੀ, ਉਸ ਸਬੰਧੀ ਮੋਗਾ ਵਿਖੇ ਸਾਰੀਆਂ ਜਿਲਾ ਇਕਾਈਆਂ ਦੀ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਅਧਿਕਾਰੀਆਂ ਨਾਲ ਹੋਈ ਹਾਂ ਪੱਖੀ ਮੀਟਿਗ ਕਾਰਨ ਹੜਤਾਲ ਕੁਝ ਦਿਨ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੋ ਪ੍ਰਸਤਾਵ ਤਿਆਰ ਕੀਤਾ ਗਿਆ ਸੀ ‘ਤੇ ਵਿਸਥਾਰ ਨਾਲ ਚਰਚਾ ਉਪਰੰਤ ਪੀਸੀਐਮਐਸਏ ਦੁਆਰਾ ਉਸਦਾ ਸਮਰਥਨ ਕੀਤਾ ਗਿਆ। ਉਨ੍ਹਾਂ ਦੱਸਿਆ ਪੀਸੀਐਮਐਸਏ ਭਰੋਸਾ ਦਿੱਤਾ ਗਿਆ ਕਿ ਲੋੜੀਂਦੀ ਨੋਟੀਫਿਕੇਸ਼ਨ ਜਲਦੀ ਜਾਰੀ ਕੀਤੀ ਜਾਵੇਗੀ। ਇਸ ਲਈ ਪੀਸੀਐੱਮਐੱਸਏ ਜਨਤਕ ਸਿਹਤ ਸੰਭਾਲ ਨੂੰ ਵੇਖਦੇ ਹੋਏ ਵਿਭਾਗ ਨੂੰ ਲੋੜੀਂਦਾ ਸਮਾਂ ਦਿੰਦੇ ਹੋਏ ਅੰਦੋਲਨ ਦਾ ਸੱਦਾ ਚਾਰ ਦਿਨਾਂ ਲਈ “ਮੁਲਤਵੀਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਦੀ ਅਗਲੀ ਜਨਰਲ ਬਾਡੀ ਮੀਟਿੰਗ ਫਿਰ ਤੋਂ 23 ਜਨਵਰੀ ਨੂੰ ਸ਼ਾਮ 5 ਵਜੇ ਹੋਵੇਗੀ। ਉਸ ਵਿੱਚ ਮੌਕੇ ਦੀ ਸਥਿਤੀ ਅਨੁਸਾਰ ਰੂਪ ਰੇਖਾ ਵੇਖ ਕੇ ਸੰਘਰਸ਼ ਦੀ ਅਗਲੀ ਨੀਤੀ ਉਲੀਕੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button