Punjab
-
45 ਲੱਖ ਲਗਾ ਕੇ ਗਿਆ ਸੀ ਅਮਰੀਕਾ, ਹੱਥਕੜੀਆਂ ਲਗਵਾ ਕੇ ਮੁੜਿਆ ਚਾਰ ਭੈਣਾਂ ਦਾ ਇਕਲੌਤਾ ਭਰਾ ਜਸਕਰਨ ਸਿੰਘ
ਫਗਵਾੜਾ, 9 ਫਰਵਰੀ-ਚਾਰ ਭੈਣਾਂ ਦਾ ਇਕਲੌਤਾ ਭਰਾ ਜਸਕਰਨ ਸਿੰਘ ਵਾਸੀ ਪਿੰਡ ਚਹੇੜੂ ਫਗਵਾੜਾ ਜੋ ਕਿ 45 ਲੱਖ ਰੁਪਏ ਅਮਰੀਕਾ ਜਾਣ ਲਈ ਏਜੰਟ ਨੂੰ ਦੇ ਕੇ 29 ਜੁਲਾਈ ਨੂੰ ਦੁਬਈ ਗਿਆ ਸੀ, ਉਥੋਂ ਵੱਖ-ਵੱਖ ਦੇਸ਼ਾਂ ਵਿੱਚ ਹੁੰਦੇ ਹੋਏ ਸਾਊਥ ਅਫਰੀਕਾ, ਬਰਾਜ਼ੀਲ, ਪੇਰੂ, ਬੋਲੀਵੀਆ, ਇਕਵਾਡੋਰ, ਪਨਾਮਾ, ਹੋਸਟਰੀਕਾ, ਨਿਕਾਰਾਗੋਆ, ਹੰਡਸ, ਗੁਆਟੇਮਾਲਾ, ਮੈਕਸੀਕੋ ਤੇ ਬਾਅਦ ਅਮਰੀਕਾ ਦਾ ਬਾਰਡਰ ਕਰਾਸ ਕਰਦੇ ਸਮੇਂ 25 ਜਨਵਰੀ ਨੂੰ…
Read More » -
ਹਰਸ਼ਦੀਪ ਕੌਰ ਦੇ ਸਿਰ ’ਤੇ ਸਜਿਆ ਸੁਨੱਖੀ ਮੁਟਿਆਰ ਦਾ ਤਾਜ, ਗੁਰਦਾਸਪੁਰ ’ਚ ਹੋਏ ਪੰਜਾਬ ਪੱਧਰੀ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ
ਗੁਰਦਾਸਪੁਰ, 9 ਫਰਵਰੀ- ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਵੱਲੋਂ ਪੰਜਾਬ ਪੱਧਰੀ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਗੁਰਦਾਸਪੁਰ ਦੇ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਕਰਵਾਏ ਗਏ। ਮੁੱਖ ਪ੍ਰਬੰਧਕ ਜੈਕਬ ਤੇਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 114 ਧੀਆਂ ਨੇ ਹਿੱਸਾ ਲਿਆ। ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਨੇ ਸ਼ਿਰਕਤ…
Read More » -
ਨਾਜਾਇਜ਼ ਹਥਿਆਰ ਬਣਾਉਣ ਵਾਲੇ ਯੂਨਿਟ ਦਾ ਪਰਦਾਫਾਸ਼
ਜਲੰਧਰ, 9 ਫਰਵਰੀ- ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 10 ਦੇਸੀ ਪਿਸਤੌਲ ਬਰਾਮਦ ਕਰ ਕੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਯੂਨਿਟ ਦਾ ਪਰਦਾਫਾਸ਼ ਕੀਤਾ ਹੈ। ਵੇਰਵੇ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਇੱਕ ਵਿਅਕਤੀ ਨੂੰ ਗੈਰ-ਕਾਨੂੰਨੀ…
Read More » -
ਚੋਰਾਂ ਨੇ ਟਰਾਂਸਪੋਰਟਰ ਦਾ ਘਰ ਕੀਤਾ ਸਾਫ਼, 2 ਲੱਖ 80 ਹਜ਼ਾਰ ਦੀ ਨਕਦੀ ਤੇ ਲੱਖਾਂ ਦੇ ਸੋਨੇ ਦੇ ਗਹਿਣੇ ਕੀਤੇ ਚੋਰੀ
ਲੁਧਿਆਣਾ, 9 ਫਰਵਰੀ- ਸੁੱਤੇ ਪਏ ਪਰਿਵਾਰ ਦੀ ਮੌਜੂਦਗੀ ਵਿੱਚ ਸ਼ਾਤਰ ਚੋਰ ਗਿਰੋਹ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਇਆ ਅਤੇ ਘਰ ਚੋਂ ਸੋਨੇ ਦੇ ਗਹਿਣੇ ਅਤੇ 2 ਲੱਖ 80 ਹਜ਼ਾਰ ਦੀ ਨਕਦੀ ਚੋਰੀ ਕਰ ਲਈ । ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਗੁਰੂ ਗੋਬਿੰਦ ਸਿੰਘ ਨਗਰ ਡਾਬਾ ਲੋਹਾਰਾ ਰੋਡ ਦੇ ਰਹਿਣ ਵਾਲੇ ਟਰਾਂਸਪੋਰਟਰ ਬਲਬੀਰ ਸਿੰਘ ਦੀ ਸ਼ਿਕਾਇਤ ਲੈ…
Read More » -
ਮਹਾਂਕੁੰਭ ਮੇਲਾ ਖੇਤਰ ‘ਚ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ, ਕਲਪਾਵਾਸੀ ਦਾ ਟੈਂਟ ਸੜ ਕੇ ਸੁਆਹ
ਚੰਡੀਗੜ੍ਹ, 9 ਫਰਵਰੀ- ਹਰ ਸਾਲ ਹਜ਼ਾਰਾਂ ਪੰਜਾਬੀ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਯੂਕੇ ਜਾਣ ਲਈ ਗੈਰ-ਕਾਨੂੰਨੀ ਤਰੀਕੇ ਅਪਣਾਉਂਦੇ ਹਨ। ਵਿਦੇਸ਼ ਜਾਣ ਦਾ ਇਹ ਲਾਲਚ ਪੰਜਾਬੀਆਂ ‘ਤੇ ਬੋਝ ਸਾਬਤ ਹੋ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿੱਚੋਂ 30 ਪੰਜਾਬੀ ਸਨ। ਇਨ੍ਹਾਂ ਲੋਕਾਂ ਨੇ ਲੱਖਾਂ ਰੁਪਏ ਖ਼ਰਚ ਕੀਤੇ, ਮਹੀਨਿਆਂ ਤੱਕ ਤਸੀਹੇ ਝੱਲੇ ਅਤੇ ਡੰਕੀ ਦੇ ਰਸਤੇ ਅਮਰੀਕਾ ਵਿੱਚ ਦਾਖ਼ਲ ਹੋਏ ਪਰ…
Read More » -
ਚੰਡੀਗੜ੍ਹ ‘ਚ ਯੂਥ ਕਾਂਗਰਸ ਦੇ ਵਰਕਰਾਂ ਵਲੋਂ ਭਾਰਤੀਆਂ ਨੂੰ ਡਿਪੋਰਟ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ
ਚੰਡੀਗੜ੍ਹ, 9 ਫਰਵਰੀ–ਚੰਡੀਗੜ੍ਹ ਵਿਚ ਯੂਥ ਕਾਂਗਰਸ ਦੇ ਵਰਕਰਾਂ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੁਲਿਸ ਨੇ ਕਾਂਗਰਸੀ ਵਰਕਰਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ।
Read More » -
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ‘ਵਹਿਣ’ ਮੁਹਿੰਮ ਦੀ ਹੋਈ ਸ਼ੁਰੂਆਤ
ਸ੍ਰੀ ਅਨੰਦਪੁਰ ਸਾਹਿਬ, 9 ਫਰਵਰੀ– ਪੰਜਾਬ ਦੇ ਪਾਣੀਆਂ ਦੀ ਰਾਖੀ ਅਤੇ ਪੰਜਾਬ ਪੰਜਾਬੀਆਂ ਦੇ ਮੁੱਦੇ ਨੂੰ ਲੈ ਕੇ ਨਾਮੀ ਪੰਜਾਬੀ ਕਲਾਕਾਰ ਅਮਿਤੋਜ ਮਾਨ ਵਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ‘ਵਹਿਣ‘ ਨਾਮ ਦੀ ਇਸ ਮੁਹਿੰਮ ਦੀ ਸ਼ੁਰੂਆਤ ਮੌਕੇ ਉਨ੍ਹਾਂ ਕਿਹਾ ਕਿ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾਣਗੇ ਅਤੇ ਲੋਕਾਂ ਨੂੰ ਇਨ੍ਹਾਂ ਮੁੱਦਿਆਂ ਬਾਰੇ ਜਾਗਰੂਕ ਕਰਨਗੇ…
Read More » -
ਘਰ ਦੀ ਛੱਤ ਡਿੱਗਣ ਨਾਲ ਕਈ ਗੰਭੀਰ ਜ਼ਖਮੀ
ਪੱਟੀ (ਤਰਨਤਾਰਨ), 9 ਫਰਵਰੀ– ਪੱਟੀ ਹਲਕੇ ਦੇ ਪਿੰਡ ਸਭਰਾ ਵਿਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਅਨੇਕਾਂ ਲੋਕ ਛੱਤ ਹੇਠਾਂ ਆ ਕੇ ਹੋਏ ਜ਼ਖਮੀ ਹੋ ਗਏ। ਪਿੰਡ ਸਭਰਾ ਵਾਸੀ ਹਰਭਜਨ ਸਿੰਘ ਉਰਫ ਲਵਲੀ ਪੁੱਤਰ ਭਗਵਾਨ ਸਿੰਘ ਦੇ ਘਰ ਵਿਖੇ ਸਹਿਜ ਪਾਠ ਦਾ ਭੋਗ ਸੀ ਅਤੇ ਅਨੇਕਾਂ ਲੋਕ ਉਨ੍ਹਾਂ ਦੇ ਘਰ ਆਏ ਹੋਏ ਸਨ। ਭੋਗ ਸਮੇਂ ਹਾਦਸਾ ਵਾਪਰਣ ਦਾ ਕਾਰਨ ਸਾਹਮਣੇ ਆਇਆ…
Read More » -
ਹੈਰੋਇਨ ਸਮੇਤ ਇਕ ਵਿਅਕਤੀ ਕਾਬੂ
ਕਟਾਰੀਆਂ, 9 ਫਰਵਰੀ– ਪੁਲਿਸ ਚੌਕੀ ਕਟਾਰੀਆਂ ਦੇ ਇੰਚਾਰਜ ਏ. ਐਸ. ਆਈ. ਸੰਦੀਪ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ–ਨਿਰਦੇਸ਼ਾਂ ਤਹਿਤ ਨਸ਼ਿਆਂ ਦੇ ਖਾਤਮੇ ਲਈ ਆਰੰਭੀ ਮੁਹਿੰਮ ਤਹਿਤ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ।
Read More » -
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ‘ਚ ਭਲਕੇ ਜ਼ਿਲ੍ਹਾ ਪਠਾਨਕੋਟ ‘ਚ ਅੱਧੀ ਛੁੱਟੀ ਘੋਸ਼ਿਤ
ਪਠਾਨਕੋਟ, 9 ਫਰਵਰੀ– ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਮਿਤੀ 10.02.2025 ਨੂੰ ਸ੍ਰੀ ਗੁਰੂ ਰਵਿਦਾਸ ਸਭਾ ਪਠਾਨਕੋਟ ਅਤੇ ਡੇਰਾ ਸੁਆਮੀ ਜਗਤ ਗਿਰੀ ਟਰੱਸਟ, ਪਠਾਨਕੋਟ ਵਲੋਂ ਪਠਾਨਕੋਟ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਸ਼ੋਭਾ ਯਾਤਰਾ ਕਰਕੇ ਸ਼ਹਿਰ ਦੇ ਟਰੈਫਿਕ ਦੇ ਕਈ ਰੂਟ ਡਾਈਵਰਟ ਕੀਤੇ ਗਏ ਹਨ। ਇਸ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਸਕੂਲਾਂ/ਕਾਲਜਾਂ ਦੇ…
Read More »