ਹਰਸ਼ਦੀਪ ਕੌਰ ਦੇ ਸਿਰ ’ਤੇ ਸਜਿਆ ਸੁਨੱਖੀ ਮੁਟਿਆਰ ਦਾ ਤਾਜ, ਗੁਰਦਾਸਪੁਰ ’ਚ ਹੋਏ ਪੰਜਾਬ ਪੱਧਰੀ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ

ਗੁਰਦਾਸਪੁਰ, 9 ਫਰਵਰੀ- ਲੋਕ ਸੱਭਿਆਚਾਰਕ ਪਿੜ ਗੁਰਦਾਸਪੁਰ ਵੱਲੋਂ ਪੰਜਾਬ ਪੱਧਰੀ ਸੁਨੱਖੀ ਪੰਜਾਬਣ ਮੁਟਿਆਰ ਮੁਕਾਬਲੇ ਗੁਰਦਾਸਪੁਰ ਦੇ ਰਾਮ ਸਿੰਘ ਦੱਤ ਯਾਦਗਾਰ ਹਾਲ ਵਿਖੇ ਕਰਵਾਏ ਗਏ। ਮੁੱਖ ਪ੍ਰਬੰਧਕ ਜੈਕਬ ਤੇਜਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 114 ਧੀਆਂ ਨੇ ਹਿੱਸਾ ਲਿਆ। ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੀ ਪਤਨੀ ਨੇ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਬੇਹੱਦ ਸਖ਼ਤ ਅਤੇ ਦਿਲਚਸਪ ਮੁਕਾਬਲੇ ਵਿੱਚ ਹਰਸ਼ਦੀਪ ਕੌਰ ਗੜ੍ਹਸ਼ੰਕਰ ਹੁਸ਼ਿਆਰਪੁਰ ਪਹਿਲੇ ਸਥਾਨ ’ਤੇ ਰਹੀ। ਉਸ ਨੂੰ ਸੱਗੀ ਫੁੱਲ ਸ਼ਗਨ ਅਤੇ ਟਰਾਫੀ ਭੇਟ ਕੀਤੀ ਗਈ। ਦੂਜੇ ਨੰਬਰ ’ਤੇ ਆਉਣ ਵਾਲੀ ਨਿੰਮੀ ਬੈਂਸ ਪੀਏਯੂ ਲੁਧਿਆਣਾ ਨੂੰ ਬੁਗਤੀਆਂ ਸ਼ਗਨ ਅਤੇ ਟਰਾਫੀ, ਸ਼ਰਨਜੀਤ ਕੌਰ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮਨ ਗੁਰਦਾਸਪੁਰ ਨੂੰ ਤੀਜੇ ਸਥਾਨ ’ਤੇ ਆਉਣ ਕਾਰਨ ਟਿੱਕਾ ਸ਼ਗਨ ਅਤੇ ਟਰਾਫੀ ਦਿੱਤੀ ਗਈ। ਇਸ ਤੋਂ ਇਲਾਵਾ ਸੰਦੀਪ ਕੌਰ ਗੁਰੂ ਤੇਗ ਬਹਾਦਰ ਖਾਲਸਾ ਕਲਾਜ ਦਸੂਹਾ ਲੰਮ ਸਲੰਮੀ ਨਾਰ, ਖੁਸ਼ੀ ਸਰਕਾਰੀ ਕਾਲਜ ਲੁਧਿਆਣਾ ਨਸ਼ੀਲੇ ਨੈਣ, ਜਸਮੀਤ ਕੌਰ ਦਸਮੇਸ਼ ਕਾਲਜ ਫ਼ਾਰ ਵੂਮੈਨ ਮੁਕੇਰੀਆਂ, ਹੁਸ਼ਿਆਰਪੁਰ ਨੂੰ ਗਿੱਧਿਆਂ ਦੀ ਮੇਲਣ ਦਾ ਟਾਇਟਲ, ਰਿਤਿਕਾ ਥਾਪਰ ਦਸਮੇਸ਼ ਕਾਲਜ ਫ਼ਾਰ ਵੂਮੈਨ ਮੁਕੇਰੀਆਂ, ਹੁਸ਼ਿਆਰਪੁਰ ਮੋਰਨੀ ਵਰਗੀ ਧੌਣ, ਜੈਸਮੀਨ ਕੌਰ ਸੇਂਟ ਮੈਰੀ ਸੀਨੀਅਰ ਸੈਕੈਂਡਰੀ ਸਕੂਲ ਮੀਰਪੁਰ ਸੂਝਵਾਨ ਮੁਟਿਆਰ, ਕਿਰਨਦੀਪ ਕੌਰ ਕੇਐੱਮਵੀ ਜਲੰਧਰ ਮੜ੍ਹਕ ਨਾਲ ਤੁਰਨਾ, ਵੰਸ਼ਿਕਾ ਕੇਐੱਮਵੀ ਜਲੰਧਰ ਸੋਹਣਾ ਪੰਜਾਬੀ ਪਹਿਰਾਵਾ, ਜਸਮੀਨ ਢਿੱਲੋਂ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੋਮਨ ਗੁਰਦਾਸਪੁਰ ਹਾਸਿਆਂ ਦੀ ਰਾਣੀ, ਦੀਕਸ਼ਾ ਦਸਮੇਸ਼ ਕਾਲਜ ਫਾਰ ਵੋਮੈਨ ਮੁਕੇਰੀਆਂ ਸੱਪਣੀ ਵਾਲੀ ਗੁੱਤ, ਸਿਮਰਨ ਐੱਸਐੱਸਐੱਮ ਕਾਲਜ ਦੀਨਾਨਗਰ ਮੁੱਖੜਾ ਚੰਨ ਵਰਗਾ, ਮੁਸਕੀਨਜੋਤ ਕੇਐੱਮਵੀ ਜਲੰਧਰ ਸੋਹਣੇ ਗਹਿਣੇ, ਸਿਮਰਨਜੋਤ ਕੌਰ ਜੀਐੱਨਡੀਯੂ ਖੇਤਰੀ ਕੈਂਪਸ ਮਿੱਠੜੇ ਬੋਲ, ਗੁਰਪ੍ਰੀਤ ਕੌਰ ਪੀਟੀਯੂ ਜਲੰਧਰ ਮਿਲਾਪੜੀ ਮੁਟਿਆਰ, ਰਾਧਿਕਾ ਸਿੱਖ ਨੈਸ਼ਨਲ ਕਾਦੀਆਂ ਨੰਨ੍ਹੀ ਕਰੂੰਬਲ, ਜਸਮੀਨ ਰੰਧਾਵਾ ਪੰਡਿਤ ਮੋਹਨ ਲਾਲ ਐੱਸਡੀ ਕਾਲਜ ਫਾਰ ਵੂਮਨ ਗੁਰਦਾਸਪੁਰ ਮਲੂਕੜੀ ਜਿਹੀ ਮੁਟਿਆਰ, ਪ੍ਰਿਆਯਾਲ ਸ਼ਿਵਾਲਿਕ ਕਾਲਜ ਗੁਰਦਾਸਪੁਰ ਨਿਰੋਲ ਪਿੜ ਪੇਸ਼ਕਾਰੀ, ਤਨਵੀਤ ਕੌਰ ਕੇਐੱਮਵੀ ਜਲੰਧਰ ਸ਼ਰਮੀਲੀਆਂ ਅੱਖਾਂ, ਪਵਨਦੀਪ ਕੇਐੱਮਵੀ ਜਲੰਧਰ ਬੁਸਕਣਾ, ਅਸਕੇਟਾ ਠਾਕੁਰ ਐੱਸਐੱਸਐੱਮ ਕਾਲਜ ਦੀਨਾਨਗਰ ਲਾੜੀ ਸਰੂਪ, ਚੰਨਪ੍ਰੀਤ ਕੌਰ ਸਟਾਫ ਨਰਸ ਜਲੰਧਰ ਨੂੰ ਵਿਦਾਇਗੀ ਤੋਰ ਨਾਲ ਸਨਮਾਨਿਆ ਗਿਆ। ਇਸ ਮੌਕੇ ਪੰਜਾਬ ਭਰ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰ ਚੁੱਕੀਆਂ ਪੰਜਾਬ ਦੀਆਂ 5 ਨਾਮਵਰ ਸ਼ਖਸੀਅਤਾਂ ਨੂੰ ਪੁਰਸਕਾਰ ਦਿਤੇ ਗਏ ਜਿਨ੍ਹਾਂ ਵਿੱਚ ਬਲਰਾਜ ਨੂੰ ਲੋਕ ਗਾਇਕੀ ਦੇ ਖੇਤਰ ਤੇ ਕੰਮ ਕਰਨ ਲਈ “ਸੁਰਾਂ ਦਾ ਵਣਜਾਰਾ” ਸਵ: ਹੈਪੀ ਮਾਨ ਯਾਦਗਾਰੀ ਪੁਰਸਕਾਰ, ਪ੍ਰੀਤ ਕੋਹਲੀ ਨੂੰ ਪੰਜਾਬੀ ਸੱਭਿਆਚਾਰ ਨੂੰ ਤਹਿਦਿਲੋਂ ਸਾਂਭਣ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ “ਸੱਭਿਆਚਾਰ ਦਾ ਸੂਬੇਦਾਰ” ਸਵ: ਭਾਗ ਸਿੰਘ ਯਾਦਗਾਰੀ ਪੁਰਸਕਾਰ, ਨਵਜੋਤ ਕੌਰ ਨੂੰ ਉਹਨਾਂ ਦੀਆਂ ਮੰਚ ਸੰਚਾਰਕਾ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਵਿਲੱਖਣ ਯੋਗਦਾਨ “ਮੰਚ ਦਾ ਸ਼ਿੰਗਾਰ” ਸਵ: ਬੀਬੀ ਸਤਿੰਦਰ ਕੌਰ ਯਾਦਗਾਰੀ ਪੁਰਸਕਾਰ, ਨੱਕਾਸ਼ ਚਿੱਤੇਵਾਣੀ ਨੂੰ ਸਾਹਿਤ ਦੇ ਖੇਤਰ ਵਿੱਚ ਸਲਾਹੁਣਯੋਗ ਪ੍ਰਾਪਤੀਆਂ ਲਈ “ਪੰਜਾਬੀ ਮਾਂ ਬੋਲੀ ਦਾ ਪਟਵਾਰੀ ” ਸਵ: ਵਰਿੰਦਰ ਸਹੋਤਾ ਯਾਦਗਾਰੀ ਪੁਰਸਕਾਰ, ਰਾਜਬੀਰ ਸਿੰਘ ਟਾਡਾ ਉਹਨਾਂ ਦਾ ਪੰਜਾਬੀ ਲੋਕ ਨਾਚ ਭੰਗੜੇ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਲਈ “ਭੰਗੜੇ ਦਾ ਲੰਬੜਦਾਰ ” ਸਵ: ਗੁਰਪ੍ਰੀਤ ਸਿੰਘ ਚਾਹਲ ਯਾਦਗਾਰੀ ਪੁਰਸਕਾਰ ਵਿੱਚ ਕੈਂਠਾ,ਸਨਮਾਨ ਪੱਤਰ, ਦੁਸ਼ਾਲਾ ਅਤੇ ਪਿੜ ਦੀ ਨਿਸ਼ਾਨੀ ਟਰਾਫੀ ਨਾਲ ਨਿਵਾਜਿਆ ਗਿਆ।



