Punjab

  • ਹਵਾਈ ਅੱਡੇ ਦੇ ਬਾਹਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ

    ਹਵਾਈ ਅੱਡੇ ਦੇ ਬਾਹਰ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ

    ਅੰਮ੍ਰਿਤਸਰ, 16 ਦਸੰਬਰ : ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਮੁਕਾਬਲੇ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਦੋ ਅਪਰਾਧੀਆਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੋਈ। ਮੁਕਾਬਲੇ ਵਿਚ ਦੋਵੇਂ ਅਪਰਾਧੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਜ਼ਖ਼ਮੀ ਅਪਰਾਧੀਆਂ ਦੀ ਪਛਾਣ ਗੁਰਪਿੰਦਰ ਸਿੰਘ…

    Read More »
  • ਬੀਕੇਆਈ ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀ ਮੁੰਬਈ 'ਚ ਗ੍ਰਿਫ਼ਤਾਰ

    ਬੀਕੇਆਈ ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀ ਮੁੰਬਈ ‘ਚ ਗ੍ਰਿਫ਼ਤਾਰ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ/ਅੰਮ੍ਰਿਤਸਰ, 16 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਨਾਲ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀਆਂ ਨੂੰ ਮੁੰਬਈ ਪਹੁੰਚਣ ‘ਤੇ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ। ਇਹ ਜਾਣਕਾਰੀ…

    Read More »
  • MP ਰੰਧਾਵਾ ਦਾ ਕੈਪਟਨ ਦੀ ਪ੍ਰਸ਼ੰਸਾ ਕਰਨਾ ਕਿਤੇ ਕਾਂਗਰਸ ’ਚ ਵਾਪਸੀ ਤਾਂ ਨਹੀਂ

    MP ਰੰਧਾਵਾ ਦਾ ਕੈਪਟਨ ਦੀ ਪ੍ਰਸ਼ੰਸਾ ਕਰਨਾ ਕਿਤੇ ਕਾਂਗਰਸ ’ਚ ਵਾਪਸੀ ਤਾਂ ਨਹੀਂ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 16 ਦਸੰਬਰ : ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਇਕ ਵਾਰੀ ਮੁੜ ਕੈਪਟਨ ਦੀ ਤਾਰੀਫ਼ ਕਰ ਕੇ ਸਿਆਸੀ ਹਲਕਿਆਂ ’ਚ ਚਰਚਾ ਸ਼ੁਰੂ ਕਰ ਦਿੱਤੀ ਹੈ। ਰੰਧਾਵਾ ਨੇ ਇਕ ਇੰਟਰਵਿਊ ’ਚ ਕੈਪਟਨ ਨੂੰ ਜ਼ੁਬਾਨ ਦਾ ਪੱਕਾ ਦੱਸਿਆ। ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਜਿਸ…

    Read More »
  • ਚੰਡੀਗੜ੍ਹ ਹਵਾਈ ਅੱਡੇ ਤੋਂ ਚਾਰ ਕੌਮਾਂਤਰੀ ਉਡਾਣਾਂ ਦੀ ਤਿਆਰੀ

    ਚੰਡੀਗੜ੍ਹ ਹਵਾਈ ਅੱਡੇ ਤੋਂ ਚਾਰ ਕੌਮਾਂਤਰੀ ਉਡਾਣਾਂ ਦੀ ਤਿਆਰੀ

    ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 16 ਦਸੰਬਰ : ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡਾ ਆਗਾਮੀ ਵਿੰਟਰ ਸ਼ਡਿਊਲ ਤੋਂ ਕੌਮਾਂਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਏਅਰਲਾਈਨ ਕੰਪਨੀਆਂ ਨੂੰ ਆਕਰਸ਼ਿਤ ਕਰਨ ਅਤੇ ਨਵੀਆਂ ਕੌਮਾਂਤਰੀ ਉਡਾਣਾਂ ਦੀ ਸ਼ੁਰੂਆਤ ਨੂੰ ਵਿਵਹਾਰਕ ਬਣਾਉਣ ਲਈ ਏਅਰਪੋਰਟ ਪ੍ਰਸ਼ਾਸਨ ਨੇ ਆਪਣੀ ਆਮਦਨ ਵਿਚ ਮਾਮੂਲੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਰਣਨੀਤੀ…

    Read More »
  • ਇੰਸ਼ੋਰੈਂਸ ਪਾਲਿਸੀ ਲਈ ਖੁਦ ਦੀ ਮੌਤ ਦਾ ਡਰਾਮਾ

    ਇੰਸ਼ੋਰੈਂਸ ਪਾਲਿਸੀ ਲਈ ਖੁਦ ਦੀ ਮੌਤ ਦਾ ਡਰਾਮਾ

    ਨਵੀਂ ਦਿੱਲੀ, 16 ਦਸੰਬਰ : ਮਹਾਰਾਸ਼ਟਰ ਦੇ ਇੱਕ ਬੈਂਕ ਰਿਕਵਰੀ ਏਜੰਟ ਨੇ 1 ਕਰੋੜ ਰੁਪਏ ਦੀ ਇੰਸ਼ੋਰੈਂਸ ਪਾਲਿਸੀ ਦੇ ਲਾਲਚ ਵਿੱਚ ਇੱਕ ਅਜਿਹਾ ਖੌਫਨਾਕ ਪਲਾਨ ਬਣਾਇਆ ਕਿ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਉਸਨੇ ਇੱਕ ਬੇਕਸੂਰ ਲਿਫਟ ਲੈਣ ਵਾਲੇ ਨੂੰ ਕਾਰ ਵਿੱਚ ਜ਼ਿੰਦਾ ਜਲਾ ਦਿੱਤਾ, ਤਾਂ ਜੋ ਦੁਨੀਆ ਉਸਨੂੰ ਮਰਿਆ ਹੋਇਆ ਸਮਝੇ। ਇਸ ਦੌਰਾਨ ਉਸਦਾ ਪਰਿਵਾਰ ਰੋਂਦਾ ਰਿਹਾ, ਪਰ ਗਰਲਫ੍ਰੈਂਡ…

    Read More »
  • ਲਿਫਟ 'ਚ ਫਸਣ ਕਾਰਨ ਹੋਟਲ ਕਰਮਚਾਰੀ ਦੀ ਹੋਈ ਦਰਦਨਾਕ ਮੌਤ

    ਲਿਫਟ ‘ਚ ਫਸਣ ਕਾਰਨ ਹੋਟਲ ਕਰਮਚਾਰੀ ਦੀ ਹੋਈ ਦਰਦਨਾਕ ਮੌਤ

    ਜ਼ੀਰਕਪੁਰ, 15 ਦਸੰਬਰ :  ਐਤਵਾਰ ਸਵੇਰੇ ਚੰਡੀਗੜ੍ਹ-ਅੰਬਾਲਾ ਹਾਈਵੇ ‘ਤੇ ਇਕ ਹੋਟਲ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ। ਲਿਫਟ ਵਿਚ ਫਸਣ ਤੋਂ ਬਾਅਦ ਘਬਰਾਏ ਹੋਏ ਇਕ ਨੌਜਵਾਨ ਦੀ ਲਿਫਟ ਡਕਟ ਵਿਚ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜਾ (25) ਵਜੋਂ ਹੋਈ ਹੈ, ਜੋ ਕਿ ਪੁਰਾਣਾ ਪੰਚਕੂਲਾ, ਹਰਿਆਣਾ ਦਾ ਰਹਿਣ ਵਾਲਾ ਸੀ। ਉਹ ਚੰਡੀਗੜ੍ਹ-ਅੰਬਾਲਾ ਹਾਈਵੇ ‘ਤੇ ਸਥਿਤ ਇਕ ਨਿੱਜੀ ਹੋਟਲ ਵਿਚ…

    Read More »
  • ਆਪਸੀ ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ

    ਆਪਸੀ ਝਗੜੇ ਦੌਰਾਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ

    ਮਜੀਠਾ, 15 ਦਸੰਬਰ : ਅੰਮ੍ਰਿਤਸਰ ਜ਼ਿਲ੍ਹੇ ਦੇ ਬਹੁਚਰਚਿਤ ਹਲਕਾ ਮਜੀਠਾ ਵਿੱਚ ਜਿੱਥੇ ਬੀਤੇ ਕੱਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀ ਪ੍ਰਕਿਰਿਆ ਇੱਕਾ ਦੁੱਕਾ ਨੋਕ ਝੋਕ ਨੂੰ ਛੱਡ ਕੇ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਸੰਪੰਨ ਹੋਈਆਂ ਸਨ। ਉੱਥੇ ਇਸੇ ਹਲਕੇ ਦੇ ਪਿੰਡ ਗਾਲੋਵਾਲੀ ਕਲੋਨੀ ਵਿੱਚ ਬੀਤੀ ਰਾਤ ਆਪਸੀ ਝਗੜੇ ਦੌਰਾਨ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਦੁਖਦ ਮਾਮਲਾ…

    Read More »
  • ਪਿੰਡ ਬਘੇਲੇਵਾਲਾ ’ਚ ਕਾਂਗਰਸ ਦੇ ਸਾਬਕਾ ਸਰਪੰਚ ’ਤੇ ਹਮਲਾ

    ਪਿੰਡ ਬਘੇਲੇਵਾਲਾ ’ਚ ਕਾਂਗਰਸ ਦੇ ਸਾਬਕਾ ਸਰਪੰਚ ’ਤੇ ਹਮਲਾ

    ਮੋਗਾ, 15 ਦਸੰਬਰ : ਜ਼ਿਲ੍ਹਾ ਮੋਗਾ ਦੇ ਪਿੰਡ ਬਘੇਲੇਵਾਲਾ ’ਚ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਆਮ ਆਦਮੀ ਪਾਰਟੀ ਨਾਲ ਸਬੰਧਤ ਕੁੱਝ ਵਿਅਕਤੀਆਂ ਵੱਲੋਂ ਕਾਂਗਰਸ ਪਾਰਟੀ ਦੇ ਆਗੂ ਤੇ ਪਿੰਡ ਬਘੇਲੇਵਾਲਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਗਿਆ। ਹਮਲੇ ਦੌਰਾਨ ਦਵਿੰਦਰ ਸਿੰਘ ਨੂੰ ਚੋਟਾਂ ਆਈਆਂ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ…

    Read More »
  • ਚੰਨੀ ਨੂੰ ਗੈਂਗਸਟਰਾਂ ਦੇ ਨਹੀਂ ਬਲਕਿ ਅਕਾਲੀਆਂ ਦੇ ਫੋਨ ਆ ਰਹੇ : ਮਾਨ

    ਚੰਨੀ ਨੂੰ ਗੈਂਗਸਟਰਾਂ ਦੇ ਨਹੀਂ ਬਲਕਿ ਅਕਾਲੀਆਂ ਦੇ ਫੋਨ ਆ ਰਹੇ : ਮਾਨ

    ਸੰਗਰੂਰ, 15 ਦਸੰਬਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰਾਂ ਦੀਆਂ ਨਹੀਂ ਸਗੋਂ ਅਕਾਲੀਆਂ ਦੀਆਂ ਧਮਕੀਆਂ ਆ ਰਹੀਆਂ ਹਨ, ਕਿਉਂਕਿ ਅਕਾਲੀ ਦਲ ਗੈਂਗਸਟਰਾਂ ਦੀ ਪਾਰਟੀ ਬਣ ਚੁੱਕੀ ਹੈ ਤੇ ਅਕਾਲੀ ਦਲ ਵੱਲੋਂ ਗੈਂਗਸਟਰਾਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਇਹ ਦੋਸ਼ ਨੇੜਲੇ ਪਿੰਡ ਮੰਗਵਾਲ ਪੁੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ’ਤੇ…

    Read More »
  • ਜਲੰਧਰ ਦੇ ਵੱਡੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

    ਜਲੰਧਰ ਦੇ ਵੱਡੇ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

    ਜਲੰਧਰ, 15 ਦਸੰਬਰ : ਸ਼ਹਿਰ ਦੇ ਵੱਡੇ ਸਕੂਲ ਕੇਐਮਵੀ ਸੰਸਕ੍ਰਿਤੀ ਸਕੂਲ ਨੂੰ ਸਵੇਰੇ 9:38 ਵਜੇ ਧਮਕੀ ਭਰੀ ਮੇਲ ਮਿਲੀ। ਮੇਲ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਬੱਚਿਆਂ ਦੀ ਛੁੱਟੀ ਕਰ ਦਿੱਤੀ। ਬੱਚਿਆਂ ਤੇ ਮਾਪਿਆਂ ਵਿੱਚ ਡਰ ਨਾ ਫੈਲੇ, ਇਸ ਲਈ ਸਕੂਲ ਪ੍ਰਬੰਧਨ ਵੱਲੋਂ ਮਾਪਿਆਂ ਨੂੰ ਮੈਸੇਜ ਭੇਜ ਕੇ ਦੱਸਿਆ ਗਿਆ…

    Read More »
Back to top button