Punjab
-
ਕੈਨੇਡਾ ’ਚ PR ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 29 ਲੱਖ ਰੁਪਏ, 3 ਖ਼ਿਲਾਫ਼ ਮਾਮਲਾ ਦਰਜ
ਬਾਲ ਕਿਸ਼ਨ ਫਿਰੋਜ਼ਪੁਰ, 12 ਅਕਤੂਬਰ : ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਨਵਾਂ ਪੁਰਬਾ ਵਿਖੇ ਇਕ ਨੌਜਵਾਨ ਨੂੰ ਕੈਨੇਡਾ ਵਿਚ ਪੀਆਰ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 29 ਲੱਖ ਰੁਪਏ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਦੋ ਔਰਤਾਂ ਸਮੇਤ ਇਕ ਵਿਅਕਤੀ ਖਿਲਾਫ 13 ਆਫ ਦੀ ਪੰਜਾਬ ਟਰੇਵਲ ਪ੍ਰੋਫੈਸ਼ਨਲਜ਼ ਰੇਗੂਲੇਸ਼ਨ ਐਕਟ 2014 ਐਂਡ ਸੈਕਸ਼ਨ 120-ਬੀ ਆਈਪੀਸੀ ਤਹਿਤ…
Read More » -
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਦੀ ਮੀਟਿੰਗ ‘ਚ ਲਏ ਗਏ ਅਹਿਮ ਫੈਸਲੇ
ਬਾਲ ਕਿਸ਼ਨ ਫ਼ਿਰੋਜ਼ਪੁਰ, 12 ਅਕਤੂਬਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪਿੰਡ ਲਹਿਰਾ ਰੋਹੀ ਵਿਖੇ ਹੋਈ। ਇਸ ਮੌਕੇ ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹ ਕੁਦਰਤੀ ਨਹੀਂ ਸਨ ਬਲਕਿ ਸਰਕਾਰ ਦੀਆਂ ਨਲਾਇਕੀਆਂ ਕਾਰਨ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵੱਡੀ ਪੱਧਰ ਤੇ ਤਬਾਹੀ ਹੋਈ ਹੈ, ਜਿਸ ਵਿਚ…
Read More » -
ਰਾਲੀ ਸਾੜ੍ਹਨ ਦੀਆਂ ਅੱਠ ਲੁਕੇਸ਼ਨਾਂ ਸੈਟਲਾਈਟ ਨੇ ਫੜ੍ਹੀਆਂ, ਕੇਸ ਦਰਜ
ਤਰਨਤਾਰਨ, 12 ਅਕਤੂਬਰ : ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸੈਟਲਾਈਟ ਰਾਂਹੀ ਤਰਨਤਾਰਨ ਜ਼ਿਲ੍ਹੇ ਵਿਚ ਪਰਾਲੀ ਸਾੜੇ ਜਾਣ ਦੀਆਂ ਅੱਠ ਲੁਕੇਸ਼ਨਾਂ ਨੂੰ ਟਰੇਸ ਕੀਤਾ ਹੈ। ਇਸ ਦੀ ਜਾਣਕਾਰੀ ਸਥਾਨਕ ਪ੍ਰਸ਼ਾਸਨ ਨੂੰ ਦਿੱਤੇ ਜਾਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਨੇ ਵੱਖ ਵੱਖ ਥਾਣਿਆਂ ਵਿਚ ਅਣਪਛਾਤਿਆਂ ਖਿਲਾਫ ਅੱਠ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਝਬਾਲ ਦੇ ਏਐੱਸਆਈ ਸਵਿੰਦਰ ਸਿੰਘ ਨੇ ਦੱਸਿਆ…
Read More » -
ਲੁਧਿਆਣਾ ‘ਚ ਵਿਦੇਸ਼ੀ ਵਿਦਿਆਰਥੀਆਂ ਦਾ ਰੋਮਾਂਸ
ਲੁਧਿਆਣਾ, 12 ਅਕਤੂਬਰ : ਪੰਜਾਬ ਦੇ ਲੁਧਿਆਣਾ ਵਿੱਚ ਇੱਕ ਅਨੋਖਾ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਅਤੇ ਔਰਤ ਚੱਲਦੀ ਕਾਰ ਦੀ ਛੱਤ ‘ਤੇ ਚੁੰਮਦੇ ਹੋਏ ਦਿਖਾਈ ਦੇ ਰਹੇ ਹਨ। ਕਾਰ ਇੱਕ ਆਲੀਸ਼ਾਨ ਸੈਕਟਰ ਵਿੱਚੋਂ ਲੰਘ ਰਹੀ ਹੈ। ਰਾਹਗੀਰਾਂ ਨੇ ਜੋੜੇ ਦੀਆਂ ਹਰਕਤਾਂ ਨੂੰ ਦੇਖਿਆ ਅਤੇ ਫੋਟੋਆਂ ਅਤੇ ਵੀਡੀਓ ਬਣਾਏ। ਨੌਜਵਾਨ ਅਤੇ ਔਰਤ ਵਿਦੇਸ਼ੀ ਵਿਦਿਆਰਥੀ ਦੱਸੇ ਜਾ ਰਹੇ…
Read More » -
ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਪਿਓ-ਪੁੱਤ ਗ੍ਰਿਫ਼ਤਾਰ
ਫਰੀਦਕੋਟ/ਜੈਤੋ, 12 ਅਕਤੂਬਰ : ਕਸਬਾ ਜੈਤੋ ਨੇੜਲੇ ਪਿੰਡ ਕਰੀਰਵਾਲੀ ’ਚ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਦਾ ਪਤਾ ਅੱਜ ਸਵੇਰੇ ਪਿੰਡ ’ਚ ਸੜਕ ’ਤੇ ਖਿਲਰੇ ਪਏ ਗੁਟਕਾ ਸਾਹਿਬ ਦੇ ਅੰਗ (ਪੰਨੇ) ਦੇਖ ਕੇ ਲੱਗਾ। ਉਕਤ ਘਟਨਾ ਕਾਰਨ ਪਿੰਡ ’ਚ ਤਣਾਅ, ਗੁੱਸੇ ਤੇ ਰੋਹ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਪੁਲਿਸ ਨੇ ਉਕਤ ਮਾਮਲੇ ’ਚ ਤੁਰੰਤ…
Read More » -
ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਜਾਣ ਵਾਲੇ ਨੌਜਵਾਨ ਸਟ੍ਰਾਬੇਰੀ ਦੀ ਖੇਤੀ ਕਰਕੇ ਇੱਥੇ ਵੀ ਹੋ ਸਕਦੇ ਨੇ ਮਾਲੋ-ਮਾਲ : ਤਰਸੇਮ ਸਿੰਘ ਭੰਗਵਾਂ
ਕਲਾਨੌਰ, 12 ਅਕਤੂਬਰ : ਸਿਆਣਿਆਂ ਦੀ ਕਹਾਵਤ ਹੈ ਕਿ ‘ਅਕਲ ਨਾਲ ਵਾਹ ਤੇ ਰੱਜ ਕੇ ਖਾਹ’ ਜੇਕਰ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵਿੱਚ ਰੋਜ਼ੀ ਰੋਟੀ ਕਮਾਉਣ ਜਾਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਆਪਣੀ ਸੂਝ ਬੂਝ ਨਾਲ ਆਪਣੀ ਜਨਮ ਭੂਮੀ ਤੇ ਹੀ ਸਟ੍ਰਾਬੇਰੀ ਦੀ ਖੇਤੀ ਕਰਕੇ ਮਾਲੋ ਮਾਲ ਹੋ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ…
Read More » -
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ ਬਹਾਲੀ ਦੇ ਅਦਾਲਤੀ ਹੁਕਮ ’ਤੇ ਪ੍ਰਗਟਾਈ ਖੁਸ਼ੀ
ਅੰਮ੍ਰਿਤਸਰ, 12 ਅਕਤੂਬਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੰਬਈ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਸਜਾਏ ਗਏ ਇਤਿਹਾਸਕ ਨਗਰ ਕੀਰਤਨ ’ਚ ਸ਼ਮੂਲੀਅਤ ਕੀਤੀ। ਸ੍ਰੀ…
Read More » -
ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਮ ਸਿੰਘ ਦਾ ਦੇਹਾਂਤ, ਲੰਮੇ ਸਮੇਂ ਤੋਂ ਚੱਲ ਰਹੇ ਸੀ ਬਿਮਾਰ
ਅੰਮ੍ਰਿਤਸਰ, 12 ਅਕਤੂਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਾਮ ਸਿੰਘ ਪਿਛਲੇ ਕੁਝ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਦਾ ਅੱਜ ਦੇਹਾਂਤ ਹੋ ਗਿਆ ਹੈ। ਭਾਈ ਰਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਪੰਥਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਭਾਈ ਰਾਮ ਸਿੰਘ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ…
Read More » -
ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਬਣਿਆ ਮੋਰਚਾ, ਅੱਜ ਹੋਵੇਗੀ ਮਹਾ ਪੰਚਾਇਤ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਅਕਤੂਬਰ : ਹਰਿਆਣਾ ਦੇ ਆਈਪੀਐਸ ਅਫ਼ਸਰ ਵਾਈ ਪੂਰਨ ਕੁਮਾਰ ਨੂੰ ਇਨਸਾਫ਼ ਦਿਵਾਉਣ ਲਈ ਇਕ ਮੋਰਚਾ ਬਣਾਇਆ ਗਿਆ ਹੈ ਜਿਸ ਦਾ ਨਾਮ ਸ਼ਹੀਦ ਵਾਈ ਪੂਰਨ ਕੁਮਾਰ ਨਿਆਂ ਸੰਘਰਸ਼ ਮੋਰਚਾ ਰੱਖਿਆ ਗਿਆ ਹੈ। ਇਸ ਵਿੱਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ 36 ਸੰਗਠਨਾਂ ਦੇ ਮੈਂਬਰ ਸ਼ਾਮਲ ਹਨ। ਇਨ੍ਹਾਂ ਨੇ ਮਿਲ ਕੇ ਐਲਾਨ ਕੀਤਾ ਹੈ ਕਿ ਐਤਵਾਰ ਨੂੰ ਸੈਕਟਰ…
Read More » -
ਹੜ੍ਹਾਂ ਨੂੰ ਰੋਕਣ ਲਈ, ਰਾਵੀ ਤੇ ਸਤਲੁਜ ‘ਚ 87 ਥਾਵਾਂ ਤੋਂ ਕੱਢੀ ਜਾਵੇਗੀ ਗਾਰ, ਮਾਈਨਿੰਗ ਵਿਭਾਗ ਨੇ ਕੀਤੀਆਂ ਤਿਆਰੀਆਂ
ਜਸਵਿੰਦਰ ਸਿੰਘ ਸੰਧੂ ਚੰਡੀਗੜ੍ਹ, 12 ਅਕਤੂਬਰ : ਇਸ ਸਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੂੰ ਰੋਕਣ ਲਈ, ਵਿਭਾਗਾਂ ਨੇ ਪਹਿਲਾਂ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਈਨਿੰਗ ਵਿਭਾਗ ਨੇ ਰਾਜ ਦੇ ਦੋ ਦਰਿਆਵਾਂ, ਰਾਵੀ ਅਤੇ ਸਤਲੁਜ ‘ਚੋਂ ਗਾਰ ਕੱਢਣ ਦੀ ਤਿਆਰੀ ਕੀਤੀ ਹੈ, ਅਤੇ 87 ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ। ਗਾਰ ਕੱਢਣ ਦੀ ਘਾਟ ਕਾਰਨ, ਨਦੀਆਂ ਦੇ ਤਲ…
Read More »