Punjab

ਸਰਕਾਰ ਨੇ ਸੁਪਰਡੈਂਟਾਂ ਤੇ ਕਾਨੂੰਗੋਆਂ ਨੂੰ ਰਜਿਸਟਰੀਆਂ ਕਰਨ ਦੇ ਦਿੱਤੇ ਅਧਿਕਾਰ

ਜਸਵਿੰਦਰ ਸਿੰਘ ਸੰਧੂ

ਫ਼ਿਰੋਜ਼ਪੁਰ, 4 ਮਾਰਚ- ਡਿਊਟੀ ਛੱਡ ਕੇ ਛੁੱਟੀ ‘ਤੇ ਗਏ ਰੈਵਨਿਊ ਅਫ਼ਸਰਾਂ ਨੂੰ ਅੱਜ ਸ਼ਾਮ ਤੱਕ ਡਿਊਟੀ ‘ਤੇ ਵਾਪਸ ਪਰਤਣ ਦੀ ਚਿਤਾਵਨੀ ਦੇਣ ਤੋਂ ਬਾਅਦ ਤਹਿਸੀਲਾਂ ਵਿਚ ਰਜਿਸਟਰੇਸ਼ਨ ਦਾ ਕੰਮ ਚਲਾਉਣ ਲਈ ਬਦਲਵੇ ਪ੍ਰਬੰਧਾਂ ਤਹਿਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵਲੋ ਸੁਪਰਡੈਂਟਾਂ ਅਤੇ ਕਾਨੂੰਗੋਆਂ ਨੂੰ ਸਬ ਰਜਿਸਟਰਾਰ ਨਿਯੁਕਤ ਕਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋਂ ਹੁਕਮ ਜਾਰੀ ਕਰਕੇ ਕੇਵਲ ਕ੍ਰਿਸ਼ਨ ਸੁਪਰਡੈਟ ਨੂੰ ਸਬ ਰਜਿਸਟਰਾਰ ਗੁਰੂਹਰਸਹਾਏ, ਪ੍ਰਵੀਨ ਕੁਮਾਰ ਸੇਠੀ ਨੂੰ ਜੁਆਇੰਟ ਸਬ ਰਜਿਸਟਰਾਰ ਮਮਦੋਟ,ਅਮਰੀਕ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ ਤਲਵੰਡੀ ਭਾਈ,ਵਤਨਪ੍ਰੀਤ ਸਿੰਘ ਕਾਨੂੰਗੋ ਨੂੰ ਸਬ ਰਜਿਸਟਾਰ ਫ਼ਿਰੋਜ਼ਪੁਰ ਅਤੇ ਬੂਟਾ ਸਿੰਘ ਕਾਨੂੰਗੋ ਨੂੰ ਜੁਆਇੰਟ ਸਬ ਰਜਿਸਟਰਾਰ ਮੱਲਾਂਵਾਲਾ ਨਿਯੁਕਤ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button