Punjab

ਸੇਵਾ ਕੇਂਦਰ ਦੇ ਤਾਲੇ ਤੋੜ ਕੇ ਬੈਟਰੀਆਂ ਤੇ ਏਸੀ ਦਾ ਸਟੈਪਲਾਈਜ਼ਰ ਚੋਰੀ ਕੀਤਾ

ਤਰਨਤਾਰਨ, 3 ਮਾਰਚ- ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਸੇਵਾ ਕੇਂਦਰ ਦਾ ਤਾਲਾ ਤੋੜ ਕੇ ਅੰਦਰੋਂ ਬੈਟਰੀਆਂ ਤੇ ਏਸੀ ਦਾ ਸਟੈਪਲਾਈਜ਼ਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਕੇ ਨਾਲ ਸਬੰਧਤ ਚੌਕੀ ਨੌਸ਼ਹਿਰਾ ਪਨੂੰਆਂ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ਼ ਕਰ ਲਿਆ ਹੈ। ਜੱਗਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪੱਟੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਨੌਸ਼ਹਿਰਾ ਪਨੂੰਆਂ ਦੇ ਸੇਵਾ ਕੇਂਦਰ ਵਿਖੇ ਬਤੌਰ ਕੰਪਿਊਟਰ ਆਪ੍ਰੇਟਰ ਡਿਊਟੀ ਕਰਦਾ ਹੈ। ਸਵੇਰੇ 9 ਵਜੇ ਜਦੋਂ ਉਹ ਸੇਵਾ ਕੇਂਦਰ ਪੁੱਜਾ ਤਾਂ ਵੇਖਿਆ ਕਿ ਕੇਂਦਰ ਦੇ ਦਰਵਾਜੇ ਖੁੱਲ੍ਹੇ ਸਨ ਅਤੇ ਤਾਲੇ ਵੀ ਟੁੱਟੇ ਸੀ। ਅੰਦਰ ਜਾ ਕੇ ਵੇਖਿਆ ਤਾਂ ਯੂਪੀਐੱਸ ਦੀਆਂ 8 ਬੈਟਰੀਆਂ ਤੇ ਏਸੀ ਦਾ ਇਕ ਸਟੈਪਲਾਈਜ਼ਰ ਚੋਰੀ ਹੋ ਚੁੱਕਾ ਸੀ। ਚੌਂਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ਼ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਚੋਰਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।

Related Articles

Leave a Reply

Your email address will not be published. Required fields are marked *

Back to top button