
ਬਾਲ ਕਿਸ਼ਨ
ਫ਼ਿਰੋਜ਼ਪੁਰ, 26 ਮਈ : ਆਗਾਮੀ ਮਾਨਸੂਨ ਸੀਜਨ ਦੇ ਮੱਦੇਨਜ਼ਰ ਅੱਜ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵਲੋਂ ਕੁੰਢੇ ਰੋਡ ‘ਤੇ ਜਾਂਦੀ ਡਰੇਨ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਉਨ੍ਹਾਂ ਕਿਹਾ ਕਿ ਆਗਾਮੀ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਭਾਰੀ ਮੀਂਹ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਸ ਡਰੇਨ ਦੀ ਸਫਾਈ ਦਾ ਕੰਮ ਨਗਰ ਕੌਂਸਲ ਫਿਰੋਜ਼ਪੁਰ ਵਲੋਂ ਕੀਤਾ ਜਾਵੇਗਾ, ਜਿਸ’ ਤੇ ਲਗਭਗ 8.00 ਲੱਖ ਰੁਪਏ ਲਾਗਤ ਆਵੇਗੀ।ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਪੂਨਮ ਭਟਨਾਗਰ, ਸਹਾਇਕ ਮਿਉਂਸਪਲ ਇੰਜੀਨਿਅਰ ਲਵਪ੍ਰੀਤ ਸਿੰਘ, ਸੈਨੀਟੇਸ਼ਨ ਸੁਪਰਡੈਂਟ ਸੁਖਪਾਲ ਸਿੰਘ, ਗੁਲਸ਼ਨ ਗਰੋਵਰ ਐਸ.ਡੀ.ਓ. ਪੰਜਾਬ ਵਾਟਰ ਸਪਲਾਈ ਸੀਵਰੇਜ਼ ਬੋਰਡ, ਰਾਜ ਬਹਾਦਰ ਸਿੰਘ, ਹਿਮਾਂਸ਼ੂ ਠੱਕਰ, ਅਮਰਿੰਦਰ ਸਿੰਘ, ਵਿਜੇ ਸਰਪੰਚ (ਕੁੰਡੇ), ਬਿੱਟੂ (ਕੁੱਡੇ), ਮੇਜਰ ਸਿੰਘ (ਬਲਾਕ ਪ੍ਰਧਾਨ), ਗੋਪਾਲ ਗੁਪਤਾ, ਵਾਕੇਸ਼ ਜੇ.ਈ., ਰਾਹੂਲ ਜੇ.ਈ. ਅਤੇ ਪਰਮਵੀਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।



