Punjab

ਜੀਵ ਗਾਂਧੀ ਕਾਲੋਨੀ ਨੇੜੇ ਨਵੇਂ ਫੀਡਰ ਦਾ ਕੀਤਾ ਉਦਘਾਟਨ

ਬਠਿੰਡਾ,  6 ਅਗਸਤ : ਮੇਅਰ ਪਦਮਜੀਤ ਸਿੰਘ ਮਹਿਤਾ ਵੱਲੋਂ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਸਹਿਯੋਗ ਨਾਲ ਬਠਿੰਡਾ ਵਾਸੀਆਂ ਨੂੰ ਬਿਜਲੀ ਕੱਟਾਂ ਤੋਂ ਰਾਹਤ ਦੇਣ ਲਈ ਕਈ ਤਰ੍ਹਾਂ ਦੇ ਯਤਨ ਸ਼ੁਰੂ ਕੀਤੇ ਗਏ ਹਨ। ਉਪਰੋਕਤ ਯਤਨਾਂ ਤਹਿਤ ਵਾਰਡ ਨੰਬਰ 48 ਵਿਚ ਪੈਂਦੇ ਅਰਜੁਨ ਨਗਰ, ਜੋਗੀ ਨਗਰ, ਪਰਸ ਰਾਮ ਨਗਰ, ਪ੍ਰਤਾਪ ਨਗਰ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਰਾਜੀਵ ਗਾਂਧੀ ਕਲੋਨੀ ਦੇ ਗੇਟ ਨੰਬਰ 2 ਦੇ ਨੇੜੇ ਨਵੇਂ ਪਾਵਰ ਫੀਡਰ ਦਾ ਉਦਘਾਟਨ ਨਾਰੀਅਲ ਭੰਨ੍ਹ ਕੇ ਕੀਤਾ। ਇਸ ਦੌਰਾਨ ਪੀਸੀਏ ਪ੍ਰਧਾਨ ਅਮਰਜੀਤ ਮਹਿਤਾ, ਮੇਅਰ ਦੇ ਸਲਾਹਕਾਰ ਸ਼ਾਮ ਲਾਲ ਜੈਨ, ਅਸ਼ਵਨੀ ਬੰਟੀ, ਸੀਨੀਅਰ ਐਕਸੀਅਨ ਪੀਐਸਪੀਸੀਐਲ ਸੰਦੀਪ ਗਰਗ, ਐੱਸਡੀਓ ਆਕਾਸ਼ਦੀਪ ਸਿੰਘ, ਐਡੀਸ਼ਨਲ ਐਸਡੀਓ ਅਵਤਾਰ ਸਿੰਘ, ਜੇਈ ਨਿਤੀਸ਼ ਕੁਮਾਰ, ਕੌਂਸਲਰ ਗੋਵਿੰਦ ਮਸੀਹ, ਸੁਰੇਸ਼ ਚੌਹਾਨ, ਜਸਵਿੰਦਰ ਸਿੰਘ ਬਰਾੜ, ਸੁਨੀਲ, ਦੇਵਰਾਜ ਗੋਇਲ, ਰਾਜਿੰਦਰ ਗੋਰਾ, ਸਚਿਨ, ਯਾਦਵਿੰਦਰ ਮਾਨ ਅਤੇ ਇਲਾਕਾ ਨਿਵਾਸੀ ਉਨ੍ਹਾਂ ਨਾਲ ਮੌਜੂਦ ਸਨ। ਮੀਡੀਆ ਨੂੰ ਸੰਬੋਧਨ ਕਰਦਿਆਂ ਮੇਅਰ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਵਾਸੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਸਮੇਂ ਤੋਂ ਆਮ ਜਨਤਾ ਵੱਲੋਂ ਉਨ੍ਹਾਂ ਨੂੰ ਬਿਜਲੀ ਕੱਟਾਂ ਬਾਰੇ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ, ਜਿਸ ਲਈ ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਢੁਕਵੇਂ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਉਨ੍ਹਾਂ ਇਲਾਕਿਆਂ ਵਿਚ ਨਵੇਂ ਪਾਵਰ ਫੀਡਰ ਲਗਾਏ ਜਾ ਰਹੇ ਹਨ, ਜਿੱਥੇ ਨਿਰਵਿਘਨ ਬਿਜਲੀ ਸਪਲਾਈ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 48 ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਅੱਜ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਇਕ ਪਾਵਰ ਫੀਡਰ ਲਗਾਇਆ ਗਿਆ ਹੈ। ਇਸ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਮ ਜਨਤਾ ਆਪਣੇ ਨੁਮਾਇੰਦਿਆਂ ਨੂੰ ਬਹੁਤ ਉਮੀਦਾਂ ਨਾਲ ਚੁਣਦੀ ਹੈ ਅਤੇ ਨੁਮਾਇੰਦਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨ। ਉਨ੍ਹਾਂ ਕਿਹਾ ਕਿ ਲਗਭਗ 6 ਮਹੀਨੇ ਪਹਿਲਾਂ ਉਨ੍ਹਾਂ ਨੇ ਵਾਰਡ ਨੰਬਰ 48 ਤੋਂ ਚੋਣ ਲੜੀ ਸੀ ਅਤੇ ਵਾਰਡ ਨੰਬਰ 48 ਦੇ ਵੋਟਰਾਂ ਨੇ ਉਨ੍ਹਾਂ ਨੂੰ ਬਹੁਤ ਉਮੀਦਾਂ ਨਾਲ ਆਪਣਾ ਕੌਂਸਲਰ ਚੁਣਿਆ ਸੀ। ਸੀਵਰੇਜ ਨਾਲ ਸਬੰਧਤ ਸਮੱਸਿਆ ਬਾਰੇ ਮੇਅਰ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਸੀਵਰੇਜ ਦਾ ਕੰਮ ਤ੍ਰਿਵੇਣੀ ਕੰਪਨੀ ਕੋਲ ਸੀ, ਪਰ ਤ੍ਰਿਵੇਣੀ ਕੰਪਨੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੁਣ ਇਸ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦਾ ਕੰਮ ਕਿਸੇ ਹੋਰ ਕੰਪਨੀ ਨੂੰ ਦਿੱਤਾ ਜਾਵੇਗਾ, ਪਰ ਇਸ ਤੋਂ ਪਹਿਲਾਂ ਨਗਰ ਨਿਗਮ ਆਪਣੇ ਪੱਧਰ ਤੇ ਸੀਵਰੇਜ ਸਿਸਟਮ ਨੂੰ ਬਿਹਤਰ ਬਣਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button