Punjab

ਭਾਰਤੀ ਰੇਲਵੇ ਵੱਲੋਂ ਰੇਲ ਯਾਤਰੀਆਂ ਲਈ ਖੁਸ਼ਖਬਰੀ

ਬਾਲ ਕਿਸ਼ਨ

ਫਿਰੋਜ਼ਪੁਰ, 10 ਮਾਰਚ : ਭਾਰਤੀ ਰੇਲਵੇ ਵੱਲੋਂ ਰੇਲ ਯਾਤਰੀਆਂ ਦੇ ਸਫ਼ਰ ਨੂੰ ਵਧੇਰੇ ਸੁਖਾਵਾਂ, ਸੁਵਿਧਾਜਨਕ ਅਤੇ ਅਨੰਦਦਾਇਕ ਬਣਾਉਣ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਪਹਿਲ ਕੀਤੀ ਗਈ ਹੈ। ਹੁਣ ਯਾਤਰੀਆਂ ਨੂੰ ਈ-ਕੈਟਰਿੰਗ ਸੇਵਾ ਰਾਹੀਂ ਆਪਣੀ ਸੀਟ ’ਤੇ ਹੀ ਮਨਪਸੰਦ ਭੋਜਨ ਮੰਗਵਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਸ ਨਵੀਂ ਵਿਵਸਥਾ ਦੇ ਤਹਿਤ ਯਾਤਰੀ ਆਪਣੇ ਪੀਐੱਨਆਰ ਨੰਬਰ ਰਾਹੀਂ ਈ-ਕੈਟਰਿੰਗ ਪਲੇਟਫਾਰਮ ’ਤੇ ਲੋਗ-ਇਨ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਜੋਮੈਟੋ ਅਤੇ ਸਵਿਗੀ ਵਰਗੇ ਨਾਮੀ ਫੂਡ ਐਗਰੀਗੇਟਰ ਪਲੇਟਫਾਰਮਾਂ ਰਾਹੀਂ ਆਪਣੀ ਪਸੰਦ ਦੇ ਰੈਸਟੋਰੈਂਟਾਂ ਤੋਂ ਭੋਜਨ ਆਰਡਰ ਕਰ ਸਕਦੇ ਹਨ। ਇਹ ਸਮਾਰਟ ਸਿਸਟਮ ਟਰੇਨ ਦੇ ਸਮੇਂ ਨੂੰ ਲਗਾਤਾਰ ਟਰੈਕ ਕਰਦਾ ਹੈ, ਜਿਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਆਰਡਰ ਕੀਤਾ ਗਿਆ ਭੋਜਨ ਨਿਰਧਾਰਤ ਸਟੇਸ਼ਨ ’ਤੇ ਟਰੇਨ ਪਹੁੰਚਣ ਸਮੇਂ ਯਾਤਰੀ ਦੀ ਸੀਟ ਤੱਕ ਤਾਜ਼ਾ ਅਤੇ ਸਾਫ਼-ਸੁਥਰਾ ਪਹੁੰਚ ਸਕੇ। ਫਿਰੋਜ਼ਪੁਰ ਮੰਡਲ ਦੇ ਅਧੀਨ ਆਉਂਦੇ ਵੱਖ-ਵੱਖ ਸਟੇਸ਼ਨਾਂ ਤੋਂ ਯਾਤਰਾ ਕਰਨ ਵਾਲੇ ਮੁਸਾਫਰ ਇਸ ਸਹੂਲਤ ਦਾ ਭਰਪੂਰ ਲਾਭ ਉਠਾ ਸਕਦੇ ਹਨ। ਇਹ ਸੇਵਾ ਮੰਡਲ ਦੇ ਪ੍ਰਮੁੱਖ ਸਟੇਸ਼ਨਾਂ ਜਿਵੇਂ ਕਿ ਲੁਧਿਆਣਾ, ਜਲੰਧਰ ਸਿਟੀ ਅਤੇ ਜਲੰਧਰ ਕੈਂਟ, ਅੰਮ੍ਰਿਤਸਰ, ਫਿਰੋਜ਼ਪੁਰ ਕੈਂਟ, ਫਗਵਾੜਾ ਵਿਖੇ ਉਪਲਬਧ ਕਰਵਾਈ ਗਈ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਰੋਜ਼ਪੁਰ ਮੰਡਲ ਰੇਲ ਯਾਤਰੀਆਂ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਇਹ ਸਹੂਲਤ ਯਾਤਰੀਆਂ ਨੂੰ ਖਾਣ-ਪੀਣ ਦੇ ਵਿਭਿੰਨ ਅਤੇ ਸੁਆਦੀ ਵਿਕਲਪ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਹੈ। ਖਾਸ ਗੱਲ ਇਹ ਹੈ ਕਿ ਇਹ ਸੁਵਿਧਾ ‘‘ਰੇਲ ਵਨ ਐਪ’’ ’ਤੇ ਵੀ ਉਪਲਬੱਧ ਹੈ, ਜਿਸ ਨਾਲ ਯਾਤਰੀ ਆਸਾਨੀ ਨਾਲ ਆਪਣੇ ਮੋਬਾਈਲ ਰਾਹੀਂ ਆਰਡਰ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button