Punjab

ਜਲੰਧਰ-ਪਠਾਨਕੋਟ ਹਾਈਵੇ ‘ਤੇ ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ

ਕਿਸ਼ਨਗੜ੍ਹ, 10 ਮਾਰਚ : ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਅੱਡਾ ਕਿਸ਼ਨਗੜ੍ਹ ਵਿਖੇ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਕਾਫੀ ਨੁਕਸਾਨੀਂ ਗਈ। ਰਾਹਗੀਰ ਤੋਂ ਸੂਚਨਾ ਮਿਲਣ ਨੂੰ ਉਪਰੰਤ ਐਸਐਸ ਐਫ ਟੀਮ ਮੌਕੇ ਤੇ ਪਹੁੰਚੀ ਤਾਂ ਦੇਖਿਆ ਇੱਕ ਟਰੱਕ ਨੂੰ ਪੀਬੀ 05 ਏ ਪੀ 8989 ਜੋ ਕਿ ਜਲੰਧਰ ਵੱਲੋਂ ਆ ਰਿਹਾ ਸੀ ਅਤੇ ਜਿਸ ਨੂੰ ਰਘੂਰਾਜ ਪੁੱਤਰ ਪ੍ਰੇਮ ਕੁਮਾਰ ਸ਼ਰਮਾ ਵਾਸੀ ਕਿੰਮਾਂਵਾਲਾ ਫਤਿਹਸਿੰਘ ਕਲੋਨੀ ਅੰਮ੍ਰਿਤਸਰ ਚਲਾ ਰਿਹਾ ਸੀ ਤਾਂ ਇੱਕ ਨਿਸ਼ਾਨ ਮੈਗਨਾਈਟ ਕਾਰ ਨੰਬਰ ਪੀ ਬੀ 08 ਐਫ ਜੀ 9070 ਜੋ ਕਿ ਕਿਸ਼ਨਗੜ੍ਹ ਚੌਂਕ ਤੋਂ ਭੋਗਪੁਰ ਵੱਲ ਨੂੰ ਜਾਣ ਲਈ ਹਾਈਵੇ ਤੇ ਚੜੀ ਤਾਂ ਕਾਰ ਅਤੇ ਟਰੱਕ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ। ਨੁਕਸਾਨੀ ਗਈ ਕਾਰ ਨੂੰ ਐਸਐਸ ਐਫ ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਦੀ ਮਦਦ ਰਾਹੀਂ ਕਰੇਨ ਮੰਗਵਾ ਕੇ ਟੋਕ ਕਰਕੇ ਭੇਜਿਆ ਗਿਆ ਅਤੇ ਰੋਡ ਕਲੀਅਰ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ। ਐਸਐਸ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਦੋਵਾਂ ਪਾਰਟੀਆਂ ਨੇ ਆਪਸੀ ਸਹਿਮਤੀ ਨਾਲ ਰਾਜੀਨਾਵਾਂ ਕਰ ਲਿਆ।

Related Articles

Leave a Reply

Your email address will not be published. Required fields are marked *

Back to top button