
ਪੱਟੀ, 27 ਅਗਸਤ : ਪੱਟੀ ਸ਼ਹਿਰ ਦੀ ਵਾਰਡ ਨੰਬਰ 9 ਦੇ ਚੌਕ ਕਾਜੀਆਂ ਵਾਲਾ ਵਿਖੇ ਪਿਛਲੇ ਦੋਂ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦੁਧਾਰੂ ਪਸ਼ੂਆਂ ਲਈ ਬਣਾਇਆ ਸ਼ੈੱਡ ਡਿੱਗਣ ਨਾਲ ਇਕ ਮੱਝ ਤੇ ਇਕ ਗਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਚੌਕ ਕਾਜ਼ੀਆਂ ਵਾਲਾ ਵਿਖੇ ਇੰਦਰਜੀਤ ਸਿੰਘ ਵਪਾਰੀ ਨੇ ਆਪਣੇ ਲੜਕਿਆਂ ਨਾਲ ਮਿਲ ਕੇ ਸ਼ੈੱਡ ਬਣਾ ਕੇ ਦੁੱਧ ਦਾ ਕਾਰੋਬਾਰ ਸ਼ੁਰੂ ਕੀਤਾ ਤੇ ਦੁਧਾਰੂ ਪਸ਼ੂ ਰੱਖੇ ਹਨ। ਸੋਮਵਾਰ ਸਵੇਰ ਤੋਂ ਭਾਰੀ ਮੀਂਹ ਪੈਂ ਰਿਹਾ ਸੀ ਸਾਰੀ ਰਾਤ ਮੀਂਹ ਪੈਦਾ ਰਿਹਾ। ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਜਦੋ ਉਨ੍ਹਾਂ ਦਾ ਲੜਕਾ ਮੱਝਾਂ ਚੋਣ ਲੱਗਾ ਦਾ ਅਚਾਨਕ ਮੀਂਹ ਨਾਲ ਸ਼ੈੱਡ ਡਿੱਗਣ ਕਾਰਨ ਇਕ ਮੱਝ ਤੇ ਇਕ ਗਾਂ ਦੀ ਮੌਤ ਹੋ ਗਈ। ਜਦੋਂਕਿ ਕਈ ਪਸ਼ੂ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਬਾਹਰ ਕੱਢਿਆ ਗਿਆ। ਪੀੜਤ ਇੰਦਰਜੀਤ ਸਿੰਘ ਵਪਾਰੀ ਨੇ ਦੱਸਿਆ ਕਿ ਦੁਧਾਰੂ ਪਸ਼ੂ ਪਾਲਦਾ ਹੈ ਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਸ਼ੈੱਡ ਡਿੱਗਣ ਤੇ ਮੱਝਾਂ ਮਰਨ ਕਾਰਨ ਉਸ ਦਾ ਕਰੀਬ 4 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਕੁਝ ਪਸ਼ੂਆਂ ਦੇ ਸੱਟਾਂ ਵੀ ਵੱਜੀਆਂ ਹਨ। ਮੌਕੇ ’ਤੇ ਪੁੱਜੇ ਇਲਾਕੇ ਦੇ ਲੋਕਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੀੜਤ ਪਰਿਵਾਰ ਨੇ ਵੀ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।



