ਅੰਮ੍ਰਿਤਸਰ, 15 ਫਰਵਰੀ-ਜੀਐੱਨਡੀਯੂ ਦੇ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2024 ਸੈਸ਼ਨ ਦੇ ਬੀਐੱਸਸੀ ਫੈਸ਼ਨ ਡਿਜਾਈਨਿੰਗ ਸਮੈਸਟਰ ਪੰਜਵਾਂ, ਬੈਚਲਰ ਆਫ ਵੋਕੇਸ਼ਨ (ਸਹਿਤ ਸੰਭਾਲ ਪ੍ਰਬੰਧਨ) ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ) ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ) ਸਮੈਸਟਰ ਤੀਜਾ (ਰੀ-ਅਪੀਅਰ), ਬੈਚਲਰ ਆਫ਼ ਵੋਕੇਸ਼ਨ (ਬਿਊਟੀ ਕਲਚਰ ਐਂਡ ਕਾਸਮੈਟੋਲੋਜੀ) ਸਮੈਸਟਰ ਤੀਜਾ (ਰੀ-ਅਪੀਅਰ), ਬੈਚਲਰ ਆਫ਼ ਵੋਕੇਸ਼ਨ (ਪੋਸ਼ਣ ਅਤੇ ਖੁਰਾਕ ਯੋਜਨਾਬੰਦੀ) ਸਮੈਸਟਰ ਤੀਜਾ (ਰੀ-ਅਪੀਅਰ), ਬੀਐਸਸੀ ਫੈਸ਼ਨ ਡਿਜਾਈਨਿੰਗ ਸਮੈਸਟਰ ਤੀਜਾ (ਰੀ-ਅਪੀਅਰ) ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਯੂਨੀਵਰਸਿਟੀ ਦੀ ਵੈਬਸਾਈਟ ’ਤੇ ਉਪਲਬਧ ਹੋਵੇਗਾ।