Punjab

ਕੇਂਦਰੀ ਟੀਮ ਦੇ ਦੋ ਅਧਿਕਾਰੀ ਸਵੱਛਤਾ ਸਰਵੇਖਣ ਲਈ ਮੰਗ ਰਹੇ ਸਨ ਰਿਸ਼ਵਤ, ਨਿਗਮ ਕਮਿਸ਼ਨਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੋਵਾਂ ਨੂੰ ਕੀਤਾ ਗ੍ਰਿਫ਼ਤਾਰ

ਕਪੂਰਥਲਾ, 26 ਮਾਰਚ-​​​​​​​ਫਗਵਾੜਾ ’ਚ ਵਾਟਰ ਤੇ ਜੀਐੱਫਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਆਏ ਕੇਂਦਰੀ ਟੀਮ ਦੇ ਦੋ ਅਧਿਕਾਰੀਆਂ ਨੂੰ ਪੁਲਿਸ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ 1.80 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਰਵੀ ਤੇ ਗੁਲਸ਼ਨ ਨਾਮੀ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਕੁਆਲਿਟੀ ਕੌਂਸਲ ਆਫ ਇੰਡੀਆ ਵੱਲੋਂ ਵਾਟਰ ਤੇ ਜੀਐੱਫਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਨਿਯੁਕਤ ਕੀਤਾ ਗਿਆ ਸੀ। ਦੋਵੇਂ ਮੁਲਜ਼ਮ ਨਿਗਮ ਅਧਿਕਾਰੀਆਂ ਤੋਂ ਸਵੱਛਤਾ ਰੈਂਕਿੰਗ ਚੰਗੀ ਦੇਣ ਲਈ ਰਿਸ਼ਵਤ ਮੰਗ ਰਹੇ ਸਨ ਤੇ ਚਿਤਾਵਨੀ ਦੇ ਰਹੇ ਸਨ ਕਿ ਜੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਗਏ ਤਾਂ ਨਗਰ ਨਿਗਮ ਦੀ ਰੈਂਕਿੰਗ ਘੱਟ ਕਰ ਦੇਣਗੇਅਧਿਕਾਰੀਆਂ ਨੇ ਰਿਸ਼ਵਤ ਮੰਗਣ ਦਾ ਵੀਡੀਓ ਬਣਾ ਕੇ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੂੰ ਸੌਂਪਿਆ, ਜਿਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਐੱਸਐੱਚਓ ਗੌਰਵ ਧੀਰ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਬੀਤੀ 22 ਮਾਰਚ ਨੂੰ ਕੁਆਲਿਟੀ ਕੌਂਸਲ ਆਫ ਇੰਡੀਆ ਵੱਲੋਂ ਨਿਯੁਕਤ ਅਧਿਕਾਰੀ ਰਵੀ ਤੇ ਗੁਲਸ਼ਨ ਨਗਰ ਨਿਗਮ ਫਗਵਾੜਾ ’ਚ ਵਾਟਰ ਤੇ ਜੀਐੱਫਸੀ ਸਟਾਰ ਰੈਂਕਿੰਗ ਵੈਰੀਫਿਕੇਸ਼ਨ ਲਈ ਆਏ ਸਨ। ਉਨ੍ਹਾਂ ਨੂੰ ਨਗਰ ਨਿਗਮ, ਫਗਵਾੜਾ ਦੀ ਹੱਦ ’ਚ ਉਕਤ ਸਰਵੇਖਣ ਦੇ ਸਬੰਧ ’ਚ ਆਪਣੀ ਰਿਪੋਰਟਸਵੱਛ ਸਰਵੇਖਣ 2024’ ਲਈ ਕੇਂਦਰ ਸਰਕਾਰ ਨੂੰ ਪੇਸ਼ ਕਰਨੀ ਸੀ। ਡਾ. ਗੁਪਤਾ ਨੇ ਦੋਸ਼ ਲਾਇਆ ਕਿ ਸਰਵੇਖਣ ਦੇ ਤੀਜੇ ਦਿਨ 24 ਮਾਰਚ ਨੂੰ ਰਵੀ (ਭਾਰਤੀ ਗੁਣਵੱਤਾ ਕੌਂਸਲ ਵੱਲੋਂ ਨਿਯੁਕਤ ਅਧਿਕਾਰੀ) ਨੇ ਨਿਗਮ ਅਧਿਕਾਰੀਆਂ ਤੋਂ 1.80 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀਉਨ੍ਹਾਂ ਨੇ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਰਿਸ਼ਵਤ ਦੀ ਰਕਮ ਉਹ ਇਕੱਲੇ ਨਹੀਂ ਲੈਣਗੇ ਬਲਕਿ ਇਸ ਰਕਮ ਦਾ 50 ਫ਼ੀਸਦੀ ਹਿੱਸਾ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਦਿੱਤਾ ਜਾਵੇਗਾਨਿਗਮ ਅਧਿਕਾਰੀਆਂ ਨੇ ਜਦ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਇਸ ਸਰਵੇਖਣ ਦੌਰਾਨ ਨਗਰ ਨਿਗਮ ਫਗਵਾੜਾ ਨੂੰ ਘੱਟ ਅੰਕ ਦੇਵੇਗਾ, ਜਿਸ ਨਾਲ ਅਗਲੇ ਸਵੱਛ ਸਰਵੇਖਣ 2024 ਦੌਰਾਨ ਨਗਰ ਨਿਗਮ ਫਗਵਾੜਾ ਦੀ ਰੈਂਕਿੰਗ ਹੇਠਾਂਜਾਵੇਗੀ। ਇਹੀ ਨਹੀਂ, ਉਸ ਨੇ ਮੁੜ 1.50 ਲੱਖ ਰੁਪਏ ਦੀ ਰਿਸ਼ਵਤ ਮੰਗੀ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਅਧਿਕਾਰੀਆਂ ਨੇ ਆਪਣੀ ਸਮਝ ਨਾਲ ਪੈਸੇ ਮੰਗ ਰਹੇ ਦੋਵਾਂ ਮੁਲਾਜ਼ਮਾਂ ਦਾ ਵੀਡੀਓ ਵੀ ਬਣਾਇਆ ਤੇ ਪੂਰਾ ਮਾਮਲਾ ਉਨ੍ਹਾਂ ਦੇ ਨੋਟਿਸ ’ਚ ਲਿਆਂਦਾਕਮਿਸ਼ਨਰ ਡਾ. ਗੁਪਤਾ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਵਿਭਾਗ ਦੇ ਨਾਲ ਜਾਣਕਾਰੀ ਸਾਂਝੀ ਕੀਤੀਕਮਿਸ਼ਨਰ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button