Punjab

ਹੈਰੋਇਨ, ਅਫੀਮ ਤੇ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਅੰਮ੍ਰਿਤਸਰ, 26 ਮਾਰਚ-ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸੋਮਵਾਰ ਰਾਤ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵੱਖ-ਵੱਖ ਮਾਮਲਿਆਂ ’ਚ ਪੰਜ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ’ਚੋਂ 775 ਗ੍ਰਾਮ ਹੈਰੋਇਨ, 250 ਗ੍ਰਾਮ ਅਫੀਮ, 12.10 ਲੱਖ ਰੁਪਏ ਦੀ ਡਰੱਗ ਮਨੀ ਤੇ ਤਿੰਨ ਬਾਈਕ ਬਰਾਮਦ ਕੀਤੀਆਂ ਗਈਆਂ ਹਨ ਅਤੇ ਮਾਮਲਾ ਦਰਜ ਕਰ ਲਿਆ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆ ਵਿਰੁੱਧਮੁਹਿੰਮ ਤਹਿਤ ਘਣਸ਼ਿਆਮਪੁਰਾ ਪਿੰਡ ’ਚ ਮਹਿਤਾ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਸੂਰੋਪੱਡਾ ਪਿੰਡ ਦੇ ਵਾਸੀ ਜੋਗਪ੍ਰੀਤ ਸਿੰਘ ਉਰਫ਼ ਜੱਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਉਸ ਕੋਲੋਂ 260 ਗ੍ਰਾਮ ਹੈਰੋਇਨ, 12.10 ਲੱਖ ਡਰੱਗ ਮਨੀ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਕ ਹੋਰ ਮਾਮਲੇ ’ਚ ਸੂਚਨਾ ਦੇ ਆਧਾਰ ਤੇ ਲੋਪੋਕੇ ਥਾਣੇ ਦੀ ਪੁਲਿਸ ਨੇ ਪਿੰਡ ਚਵਿੰਡਾ ਖੁਰਦ ਦੇ ਵਸਨੀਕ ਬਲਜੀਤ ਸਿੰਘ ਉਰਫ਼ ਗੁੱਲੀ ਤੇ ਅਰਵਿੰਦਰਪਾਲ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਕੇ 515 ਗ੍ਰਾਮ ਹੈਰੋਇਨ ਤੇ ਇਕ ਬਾਈਕ ਬਰਾਮਦ ਕੀਤੀਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਦੋਵੇਂ ਮੁਲਜਮ ਪਾਕਿਸਤਾਨ ਤੋਂ ਹੈਰੋਇਨ ਲਿਆ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸਪਲਾਈ ਕਰ ਰਹੇ ਸਨ। ਤੀਜੇ ਮਾਮਲੇ ’ਚ ਲੋਪੋਕੇ ਥਾਣੇ ਦੀ ਪੁਲਿਸ ਨੇ ਭਾਗੂਪੁਰ ਪਿੰਡ ਦੇ ਵਸਨੀਕ ਸੁਖਦੇਵ ਸਿੰਘ ਤੇ ਪ੍ਰਤਾਪ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 250 ਗ੍ਰਾਮ ਅਫੀਮ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ

Related Articles

Leave a Reply

Your email address will not be published. Required fields are marked *

Back to top button