ਐੱਸ.ਬੀ.ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਦਾਖਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ

ਬਾਲ ਕਿਸ਼ਨ
ਫਿਰੋਜ਼ਪੁਰ 1 ਅਗਸਤ : ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਦੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਦਾਖਲਾ ਲੈਣ ਵਾਲੇ ਨਵੇਂ ਸੈਸ਼ਨ ਦੇ ਵਿਦਿਆਰਥੀਆਂ ਲਈ ਸੰਸਥਾ ਦੇ ਮਾਣਯੋਗ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਦੇ ਦਿਸ਼ਾ ਨਿਰਦੇਸ਼ਾਂ, ਕੈਂਪਸ ਰਜਿਸਟਰਾਰ ਪ੍ਰੋ. ਡਾ.ਗਜ਼ਲਪ੍ਰੀਤ ਸਿੰਘ ਦੀ ਅਗਵਾਈ ਹੇਠ ਅਤੇ ਪ੍ਰੋ. ਡਾ . ਕਿਰਨਜੀਤ ਕੌਰ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਦੋ ਹਫ਼ਤੇ ਦੇ ਇੰਡਕਸ਼ਨ ਪ੍ਰੋਗਰਾਮ ਦੀ ਸਸੁਰੂਆਤ ਕੀਤੀ ਗਈ। ਜਿਸ ਵਿੱਚ ਕੈਂਪਸ ਰਜਿਸਟਰਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸੁਰੂਆਤ ਸ਼ਬਦ ਗਾਇਣ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਮਾਣਯੋਗ ਉਪ ਕੁਲਪਤੀ ਵੱਲੋਂ ਨਵੇਂ ਵਿਦਿਆਰਥੀਆਂ ਲਈ ਭੇਜੀਆਂ ਸ਼ੁਭ ਇਸ਼ਾਵਾਂ ਦਿੱਤੀਆਂ ਅਤੇ ਕਿਹਾ ਕਿ ਤੁਸੀਂ ਆਪਣੇ ਜੀਵਨ ਦੇ ਇਕ ਅਹਿਮ ਪੜਾਅ ਚ ਦਾਖਿਲ ਹੋਏ ਹੋ ਜਿੱਥੋਂ ਤੁਸੀਂ ਜਿੰਦਗੀ ਦੇ ਵਿਲੱਖਣ ਤਜਰਬੇ, ਨਵੇਂ ਸਪਨੇ ਸਿਜੋਂਦਿਆਂ ਤੇ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਂਦੇ ਹੋਏ ਤਰੱਕੀ ਦੀਆਂ ਉਚਾਈਆਂ ਨੂੰ ਛੂਹੋਗੇ । ਉਹਨਾਂ ਦੁਨੀਆਂ ਦੇ ਮਹਾਨ ਵਿਆਕਤੀਆਂ ਦੇ ਸੰਘਰਸ਼ਾਂ ਅਤੇ ਉਹਨਾਂ ਦੀਆਂ ਮਹਾਨ ਪ੍ਰਾਪਤੀਆਂ ਬਾਰੇ ਜ਼ਿਕਰ ਕਰਦਿਆਂ ਕਿਹਾ ਅਗਰ ਤੁਸੀਂ ਮੰਨ ਵਿੱਚ ਠਾਣ ਲਵੋ ਤਾਂ ਦੁਨੀਆਂ ਚ ਕੁਝ ਵੀ ਅਸੰਭਵ ਨਹੀਂ । ਓਹਨਾ ਕਿਹਾ ਇਸ ਸੰਸਥਾ ਤੋਂ ਪੜਾਈ ਕਰ ਚੁੱਕੇ ਬਹੁਤ ਸਾਰੇ ਵਿਦਿਆਰਥੀ ਦੇਸ਼ ਦੇ ਵੱਕਾਰੀ ਅਹੁਦਿਆਂ ਤੇ ਸੇਵਾਵਾਂ ਨਿਭਾਅ ਰਹੇ ਹਨ ਤੇ ਆਪਣਾ, ਆਪਣੀ ਸੰਸਥਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਰਹੇ ਹਨ । ਉਹਨਾਂ ਵਿਦਿਆਰਥੀਆਂ ਤੋਂ ਆਸ ਪ੍ਰਗਟਾਈ ਕਿ ਉਹ ਇਸ ਯੂਨੀਵਰਸਿਟੀ ਦੇ ਅਨੁਸ਼ਾਸਨ ਦੀ ਪਾਲਣਾ ਕਰਨਗੇ ਤੇ ਆਪਣੀ ਪੜਾਈ ਰਾਹੀ ਬੁਲੰਦੀਆਂ ਤੇ ਪਹੁੰਚ ਕੇ ਆਪਣੀ ਸੰਸਥਾ ਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਗੇ।
ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਡਾ. ਕਿਰਨਜੀਤ ਕੌਰ ਨੇ ਦੱਸਿਆ ਕਿ ਇਸ ਦੋ ਹਫ਼ਤੇ ਦੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆਂ ਤੇ ਮਾਹਰਾਂ ਵਲੋਂ ਭਾਸ਼ਣ ਦਿਤਾ ਜਾਵੇਗਾ, ਜਿੰਨਾ ਵਿੱਚ ਇੰਡੀਅਨ ਇਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਦੇ ਐਲੂਮਨੀ ਸੋਨੀ ਗੋਇਲ ਕੈਰੀਅਰ ਸਲਾਹਕਾਰ, ਕੌਂਸਲਰ, ਪ੍ਰੇਣਾਦਾਇਕ ਸਪੀਕਰ , ਮੈਡਮ ਰਮਨਪ੍ਰੀਤ ਕੌਰ ਸਟੇਟ ਐਵਾਰਡੀ ਅਤੇ ਸੰਸਥਾਪਕ ਗ੍ਰੀਨ ਸਪੈਰੋ ਪ੍ਰੋਜੈਕਟ, ਵੋਮੈਨ ਇਮਪਾਵਰਮੈਂਟ ਜਲੰਧਰ, ਦੀਪਕ ਸ਼ਰਮਾ ਸੰਸਥਾਪਕ ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਅਤੇ ਮੈਂਬਰ ਪੰਜਾਬ ਰੋਡ ਸੇਫਟੀ ਐਡਵਾਈਜ਼ਰੀ ਕਮੇਟੀ ਡਾ ਰਾਜੀਵ ਮਨਹਾਸ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ, ਰਿਟਾਇਰਡ ਡਾ. ਜੀ.ਐੱਸ ਢਿੱਲੋਂ ਵਿਸ਼ਾ (ਹੈਲਥ ਅਤੇ ਸਪੋਰਟਸ )ਆਦਿ ਸ਼ਾਮਲ ਹਨ। ਇਸ ਮੌਕੇ ਡੀਨ ਸਟੂਡੈਂਟ ਵੈਲਫੇਅਰ ਡਾ. ਤੇਜੀਤ ਸਿੰਘ, ਅਕੈਡਮਿਕ ਇੰਚਾਰਜ ਡਾ. ਰਾਜੀਵ ਗਰਗ, ਪ੍ਰੋ. ਨਵਤੇਜ ਸਿੰਘ ਘੁੰਮਣ, ਡਾ. ਸੁਨੀਲ ਬਹਿਲ, ਡਾ.ਪੰਕਜ ਕਾਲੜਾ, ਡਾ ਰਜਨੀ, ਪ੍ਰੋ. ਇੰਦਰਜੀਤ ਗਿੱਲ ਪੀ.ਆਰ.ਓ ਯਸ਼ਪਾਲ , ਲੈਬ ਸੁਪਰਡੈਂਟ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਚ ਫੈਕਲਟੀ, ਸਟਾਫ ਤੇ ਵਿਦਿਆਰਥੀ ਹਾਜ਼ਰ ਸਨ । ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਨਵਤੇਜ ਸਿੰਘ ਵਲੋਂ ਬਾਖੂਬੀ ਨਿਭਾਈ ਗਈ।



