Punjab

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤਾ ਰੋਸ ਮਾਰਚ

ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਫਿਰੋਜ਼ਪੁਰ ਦੀਆਂ ਕਿਸਾਨ, ਮਜ਼ਦੂਰ ਅਤੇ ਧਾਰਮਿਕ ਜਥੇਬੰਦੀਆਂ ਨੇ ਬੰਦੀ ਸਿੰਘਾਂ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫਿਰੋਜ਼ਪੁਰ, 4 ਅਗਸਤ : ਰਾਜਧਾਨੀ ਦੀ ਹੱਦ ਤੇ ਲੱਗੇ ਕੌਮੀ ਇਨਸਾਫ਼ ਮੋਰਚੇ ਦੇ ਸੱਦੇ ’ਤੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਕਿਸਾਨ, ਮਜ਼ਦੂਰ ਅਤੇ ਧਾਰਮਿਕ ਜਥੇਬੰਦੀਆਂ ਨੇ ਗੁਰਦੁਆਰਾ ਕੇਂਦਰੀ ਸਿੰਘਾਂ ਸਭਾ ਫਿਰੋਜ਼ਪੁਰ ਛਾਉਣੀ ਤੋਂ ਸ਼ੁਰੂ ਕਰਕੇ ਡੀਸੀ ਕੰਪਲੈਕਸ ਤਕ ਰੋਸ ਮਾਰਚ ਕੀਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਜ਼ੋਰਦਾਰ ਮੰਗ ਕੀਤੀ। ਇਕੱਤਰ ਹੋਏ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਫੂਕੇ ਅਤੇ ਦੋਵਾਂ ਸਰਕਾਰਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਾਬਾ ਗੁਰਸੇਵਕ ਸਿੰਘ ਗੁਰਦੁਆਰਾ ਸ਼ੀਹਣੀ ਸਾਹਿਬ ਜ਼ੀਰਾ, ਬਾਬਾ ਹਰਪਿੰਦਰ ਸਿੰਘ ਸੇਵਾਦਾਰ ਛੱਪੜੀ ਸਾਹਿਬ ਤੂਤਾਂ, ਫਤਿਹ ਸਿੰਘ ਕੋਟ ਕਰੋੜ, ਮੰਗਲ ਸਿੰਘ ਸੰਧੂ, ਕੁਲਵਿੰਦਰ ਰਟੌਲ, ਦਲੀਪ ਸਿੰਘ ਮੱਲਵਾਲ (ਬੀਕੇਯੂ ਖੋਸ), ਸੁਰਜੀਤ ਸਿੰਘ ਬੀਕੇਯੂ ਲੱਖੋਵਾਲ, ਨਰਿੰਦਰ ਸਿੰਘ ਜਤਾਲਾ, ਸੰਦੀਪ ਸਿੰਘ ਫੌਜ਼ੀ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ), ਤਰਨਜੀਤ ਸਿੰਘ ਬੀਕੇਯੂ ਤੋਤੇਵਾਲ, ਦਵਿੰਦਰ ਸਿੰਘ ਸੇਖੋਂ ਮਿਸਲ ਸਤਲੁੱਜ, ਕਿਰਪਾ ਸਿੰਘ ਪ੍ਰਧਾਨ ਕਿਸਾਨ ਬਚਾਉ ਮੋਰਚਾ, ਜਸਬੀਰ ਸਿੰਘ ਸਭਰਾ ਸੁਖਦੇਵ ਸਿੰਘ, ਬਾਬਾ ਸਤਨਾਮ ਸਿੰਘ ਬਲੀਆਂ ਪੰਜਾਬ ਪ੍ਰਧਾਨ ਆਈਪੀਡੀ, ਬੂਟਾ ਸਿੰਘ ਕਿਸਾਨ ਮਜ਼ਦੂਰ ਮੋਰਚਾ, ਭਾਈ ਅਮਰਜੀਤ ਸਿੰਘ ਮਠਾੜੂ, ਜਗਦੀਪ ਸਿੰਘ ਭੁੱਲਰ, ਪ੍ਰਗਟ ਸਿੰਘ ਮਖੂ ਜਥੇਬੰਦੀ ਵਾਰਿਸ ਪੰਜਾਬ, ਦਵਿੰਦਰ ਸਿੰਘ ਤੇ ਗੁਰਸੇਵਕ ਸਿੰਘ ਧਾਲੀਵਾਲ ਬੀਕੇਯੂ ਮਝੈਲ, ਬਾਬਾ ਬਲਕਾਰ ਸਿੰਘ, ਗੁਰਮੀਤ ਸਿੰਘ ਹਕੂਮਤ ਵਾਲਾ, ਬੱਗਾ ਸਿੰਘ ਅਤੇ ਕੁਲਦੀਪ ਸਿੰਘ ਮਜ਼ਦੂਰ ਆਗੂ, ਮੁਖਤਿਆਰ ਸਿੰਘ ਭੁੱਲਰ ਆਗੂ ਮਹਾਂ ਪੰਚਾਇਤ, ਜਸਬੀਰ ਸਿੰਘ ਪਿਆਰੇਆਣਾ, ਭਾਈ ਲਖਵੀਰ ਸਿੰਘ ਪ੍ਰਧਾਨ ਸਤਿਕਾਰ ਕਮੇਟੀ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਸੋਢੀ ਵਾਲਾ, ਰੀਤਮੋਹਿੰਦਰ ਸਿੰਘ ਹੌਲਾਂਵਾਲੀ ਆਦਿ ਆਗੂਆਂ ਨੇ ਇਸ ਮਾਰਚ ਦੀ ਅਗਵਾਈ ਕੀਤੀ । ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਬਲਵਿੰਦਰ ਸਿੰਘ ਫਿਰੋਜ਼ਪੁਰ ਅਤੇ ਅਵਤਾਰ ਸਿੰਘ ਮਹਿਮਾ ਨੇ ਸਮੁੱਚੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਕੌਮੀ ਇਨਸਾਫ਼ ਮੋਰਚੇ ਦੀਆਂ ਹੱਕੀ ਮੰਗਾਂ ਉੱਤੇ ਇਕਜੁੱਟਤਾ ਕਰਨ ਦੀ ਵਧਾਈ ਦਿੰਦਿਆਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ਼, ਧਾਰਮਿਕ ਗ੍ਰੰਥਾਂ ਦੀ ਰਾਖੀ ਲਈ ਸਖ਼ਤ ਕਾਨੂੰਨ ਬਣਾਉਣ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਕੇਂਦਰ ਅਤੇ ਪੰਜਾਬ ਦੋਵਾਂ ਸਰਕਾਰਾਂ ਦੀ ਨਿੰਦਾ ਕੀਤੀ।

Related Articles

Leave a Reply

Your email address will not be published. Required fields are marked *

Back to top button