Punjab

ਆੜ੍ਹਤੀਏ ਦੀ ਗੋਲੀਆਂ ਮਾਰ ਕੇ ਹੱਤਿਆ

ਹਰੀਕੇ ਪੱਤਣ (ਤਰਨਤਾਰਨ), 12 ਦਸੰਬਰ- ਕਸਬਾ ਹਰੀਕੇ ਪੱਤਣ ਦੇ ਪ੍ਰਸਿੱਧ ਆੜ੍ਹਤੀਏ ਫੀਰੀ ਸ਼ਾਹ ਦੇ ਪੁੱਤਰ ਮਿੰਟੂ ਸ਼ਰਮਾ ਦੀ ਅਣਪਛਾਤੇ ਵਿਅਕਤੀਆਂ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀਜਾਣਕਾਰੀ ਅਨੁਸਾਰ ਮਿੰਟੂ ਸ਼ਰਮਾ (47 ਸਾਲ) ਜੋ ਕਿ ਆਪਣੀ ਆੜ੍ਹਤ ਦੇ ਬਾਹਰ ਖਲੌਤਾ ਸੀ ਕਿ ਅਣਪਛਾਤੇ ਵਿਅਕਤੀਆਂ ਉਸ ਨੂੰ ਗੋਲੀਆਂ ਮਾਰ ਦਿੱਤੀਆਂਗੋਲੀਆਂ ਲੱਗਣ ਕਾਰਨ ਮਿੰਟੂ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤਰਨਤਾਰਨ ਹਸਪਤਾਲ ਲਿਜਾਇਆ ਗਿਆ ਜਿਥੇ ਕਿ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button