Punjab

ਵਧੀਕ ਡਿਪਟੀ ਕਮਿਸ਼ਨਰ ਨੇ ਐਮ/ਐਸ ਕਿੰਗਜ ਹੋਲੀਡੇਜ਼ ਦਾ ਲਾਇਸੰਸ ਕੀਤਾ ਰੱਦ

ਜਸਵਿੰਦਰ ਸਿੰਘ ਸੰਧੂ
ਫ਼ਿਰੋਜ਼ਪੁਰ, 12 ਮਾਰਚ-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਫਰਮ ਐਮ/ਐਸ ਕਿੰਗਜ਼ ਹੋਲੀਡੇਜ਼ ਦੇ ਨਾਮ ਪਰ ਸ੍ਰੀ ਵਿਜੈ ਰਾਜਾ ਸਿੰਘ ਪੁੱਤਰ ਸ੍ਰੀ ਗੁਰਦੀਪ ਸਿੰਘ ਮਕਾਨ ਨੰ:166, ਨੇੜੇ ਬੱਸ ਸਟੈਂਡ, ਮੁਹੱਲਾ ਕੰਬੋਜ਼, ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਨਾਮ ਤੇ ਟਿਕਟਿੰਗ ਏਜੰਟ ਲਈ ਇਸ ਦਫਤਰ ਪਾਸੋਂ ਲਾਇਸੰਸ ਨੰਬਰ 75/ਐਲਪੀਸੀ ਮਿਤੀ 27.12.2019 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 26.12.2024 ਤੱਕ ਸੀ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਹ ਲਾਇਸੰਸ ਰੱਦ ਕਰਵਾਉਣਾ ਚਾਹੁੰਦਾ ਹੈ। ਦਫਤਰੀ ਰਿਕਾਰਡ ਅਨੁਸਾਰ ਉਕਤ ਫਰਮ ਵਿਰੁੱਧ ਕੋਈ ਸ਼ਿਕਾਇਤ ਲੰਬਿਤ ਨਹੀਂ ਹੈ। ਇਸ ਲਈ ਉਕਤ ਫਰਮ ਦਾ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ ਤਹਿਤ ਜਾਰੀ ਉਕਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।

Related Articles

Leave a Reply

Your email address will not be published. Required fields are marked *

Back to top button